
ਸੰਗਰੂਰ (ਜਗਸੀਰ ਸਿੰਘ)-
ਸਥਾਨਕ ਤਹਿਸੀਲ ਕੰਪਲੈਕਸ ਦੇ ਜ਼ਿਲ੍ਹਾ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਦਫਤਰ ਵਿਖੇ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵੱਲੋਂ ਵਿਸ਼ੇਸ਼ ਮੀਟਿੰਗ ਭੁਪਿੰਦਰ ਸਿੰਘ ਜੱਸੀ ਪ੍ਰਧਾਨ ਅਤੇ ਗੁਰਜੰਟ ਸਿੰਘ ਸੋਹੀਆਂ ਚੇਅਰਮੈਨ ਦੀ ਅਗਵਾਈ ਵਿੱਚ ਕੀਤੀ ਗਈ। ਇਸ ਮੌਕੇ ਤੇ ਪੈਨਸ਼ਨਰ ਅਤੇ ਮੁਲਾਜ਼ਮਾਂ ਦੇ ਸਾਂਝੇ ਫਰੰਟ ਦੇ ਸਟੇਟ ਪ੍ਧਾਨ ਕਰਮ ਸਿੰਘ ਧਨੋਆ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਮੂਲੀਅਤ ਕੀਤੀ। ਉਨਾਂ ਦੇ ਨਾਲ ਰਾਜ ਕੁਮਾਰ ਅਰੋੜਾ ਜ਼ਿਲ੍ਹਾ ਪ੍ਰਧਾਨ, ਦਰਸ਼ਨ ਸਿੰਘ ਨੌਰਥ ਜ਼ਿਲਾ ਸਕੱਤਰ, ਜੀਤ ਸਿੰਘ ਢੀਂਡਸਾ ਸਰਪ੍ਰਸਤ, ਰਾਮ ਲਾਲ ਪਾਂਧੀ, ਹਰਵਿੰਦਰ ਸਿੰਘ ਭੱਠਲ ਵੀ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਹੋਏ। ਸਭ ਤੋਂ ਪਹਿਲਾਂ ਐਸੋਸੀਏਸ਼ਨ ਦੇ ਮੈਂਬਰ ਮੱਘਰ ਸਿੰਘ ਰਿਟਾਇਰਡ ਬੀ ਡੀ ਓ ਦੇ ਅਕਾਲ ਚਲਾਣੇ ਤੇ ਮੈਂਬਰਾਂ ਵੱਲੋਂ ਖੜ੍ਹੇ ਹੋ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਅਵਿਨਾਸ਼ ਸ਼ਰਮਾ ਜਨਰਲ ਸਕੱਤਰ ਦੇ ਮੰਚ ਸੰਚਾਲਨ ਕਰਦਿਆਂ ਨੇ ਵਿਸ਼ੇਸ਼ ਮਹਿਮਾਨ ਕਰਮ ਸਿੰਘ ਧਨੋਆ, ਵਿਦੇਸ਼ ਫੇਰੀ ਤੋਂ ਪਰਤੇ ਜੀਤ ਸਿੰਘ ਢੀਂਡਸਾ ਸਰਪ੍ਰਸਤ ਅਤੇ ਹਾਜ਼ਰ ਮੈਂਬਰਾਂ ਦਾ ਸਵਾਗਤ ਕੀਤਾ। ਰਾਜ ਕੁਮਾਰ ਅਰੋੜਾ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਵਿਰੁੱਧ ਲੱਗੇ ਰੋਸ ਧਰਨੇ ਵਿੱਚ ਜ਼ਿਲ੍ਹੇ ਦੀਆਂ ਨੌ ਯੁਨਿਟਾਂ ਦੇ ਨੁਮਾਇੰਦੇ ਸ਼ਾਮਲ ਹੋ ਰਹੇ ਹਨ।ਉਪਰੰਤ ਵੱਖ ਵੱਖ ਬੁਲਾਰਿਆਂ ਗੁਰਨਾਮ ਸਿੰਘ ਸ਼ੇਖੋਂ, ਨਿਹਾਲ ਸਿੰਘ ਮਾਨ, ਰਾਮ ਲਾਲ ਪਾਂਧੀ, ਪਵਨ ਕੁਮਾਰ ਸਿੰਗਲਾ, ਹਰੀਸ਼ ਚੰਦਰ ਅਰੋੜਾ, ਸੱਤਦੇਵ ਸ਼ਰਮਾ ਨੇ ਪੈਨਸ਼ਨਰਜ਼ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਪ੍ਤੀ ਪੰਜਾਬ ਸਰਕਾਰ ਦੇ ਹਠੀ ਵਤੀਰੇ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿੰਦਾ ਕੀਤੀ। ਕਰਮ ਸਿੰਘ ਧਨੋਆ ਨੇ ਸਾਂਝੇ ਫਰੰਟ ਦੀ ਅਗਵਾਈ ਵਿੱਚ ਸੰਗਰੂਰ ਵਿਖੇ 13 ਨਵੰਬਰ ਤੋਂ ਡੀ ਸੀ ਦਫਤਰ ਅੱਗੇ ਪੈਨਸ਼ਨਰਜ਼ ਸਾਥੀਆਂ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਲਗਾਏ ਜਾ ਰਹੇ ਪੱਕੇ ਰੋਸ ਧਰਨੇ ਬਾਰੇ ਵਿਸਥਾਰ ਪੂਰਬਕ ਜਾਣਕਾਰੀ ਦਿੱਤੀ ਅਤੇ ਸੰਘਰਸ ਦੇ ਅਗਲੇ ਪੜਾਅ ਦੀ ਰੂਪ ਰੇਖਾ ਬਾਰੇ ਵੀ ਦੱਸਿਆ। ਇਸ ਮੌਕੇ ਤੇ ਲਾਭ ਸਿੰਘ, ਸਤਪਾਲ ਸਿੰਗਲਾ, ਨੰਦ ਲਾਲ ਮਲਹੋਤਰਾ, ਹਰਪਾਲ ਸਿੰਘ ਸੰਗਰੂਰਵੀ, ਦੇਵਿੰਦਰ ਜਿੰਦਲ, ਓਮ ਪ੍ਰਕਾਸ਼ ਸ਼ਰਮਾ ਦੀਆਂ ਵੱਖ ਵੱਖ ਸੇਵਾਵਾਂ ਤਹਿਤ ਨਵੰਬਰ ਮਹੀਨੇ ਵਿੱਚ ਜਨਮੇ ਮੈਂਬਰ ਫਤਿਹ ਸਿੰਘ, ਹਰਵਿੰਦਰ ਸਿੰਘ ਭੱਠਲ, ਰਾਜ ਕੁਮਾਰ ਜਿੰਦਲ, ਜੋਗਿੰਦਰ ਸਿੰਘ , ਮੁਕੇਸ਼ ਕੁਮਾਰ, ਸੰਸਾਰੀ ਲਾਲ, ਗੋਬਿੰਦ ਲਾਲ, ਸੁਰਿੰਦਰ ਪਾਲ ਸਿੰਘ ਸਿਦਕੀ, ਸੋਹਨ ਲਾਲ, ਅਮਰਜੀਤ ਸਿੰਘ, ਮਹਿੰਦਰ ਸਿੰਘ ਢੀਂਡਸਾ, ਗੋਵਿੰਦਰ ਸ਼ਰਮਾ, ਜਗਦੀਸ਼ ਚੰਦ ਆਦਿ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਪ੍ਰਧਾਨਗੀ ਮੰਡਲ ਨਾਲ ਉਨਾਂ ਦੇ ਸਾਥੀਆਂ ਜਰਨੈਲ ਸਿੰਘ ਲੁਬਾਣਾ, ਗਿਰਧਾਰੀ ਲਾਲ, ਬਾਲ ਕਿ੍ਸ਼ਨ, ਸੁਰਿੰਦਰ ਸਿੰਘ ਸੋਢੀ, ਓ ਪੀ ਅਰੋੜਾ, ਮੋਹਨ ਸਿੰਘ, ਲਾਲ ਚੰਦ ਸੈਣੀ, ਤਿਲਕ ਰਾਜ ਸਤੀਜਾ, ਹਰਦਿਆਲ ਸਿੰਘ ਆਦਿ ਨੇ ਹਾਰ ਪਾ ਕੇ ਅਤੇ ਗਿਫਟ ਦੇ ਕੇ ਸਨਮਾਨਿਤ ਕੀਤਾ। ਕਰਮ ਸਿੰਘ ਧਨੋਆ ਨੂੰ ਐਸੋਸੀਏਸ਼ਨ ਵੱਲੋਂ ਭੁਪਿੰਦਰ ਸਿੰਘ ਜੱਸੀ, ਜੀਤ ਸਿੰਘ ਢੀਂਡਸਾ, ਰਾਜ ਕੁਮਾਰ ਅਰੋੜਾ, ਦਰਸ਼ਨ ਸਿੰਘ ਨੌਰਥ, ਸੁਰਿੰਦਰ ਪਾਲ ਸਿੰਘ ਸਿਦਕੀ, ਬਾਬੂ ਸਿੰਘ ਨੇ ਲੋਈ ਦੇ ਕੇ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ। ਭੁਪਿੰਦਰ ਸਿੰਘ ਜੱਸੀ ਪ੍ਰਧਾਨ ਨੇ ਜਨਮ ਦਿਨ ਵਾਲਿਆਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਉਨ੍ਹਾਂ ਦੀ ਸਿਹਤ ਤੰਦਰੁਸਤੀ ਲਈ ਸ਼ੁਭ ਕਾਮਨਾਵਾਂ ਦਿੰਦੇ ਹੋਏ ਪੱਕੇ ਮੋਰਚੇ ਵਿੱਚ ਸੰਗਰੂਰ ਯੁਨਿਟ ਦੇ ਸਾਥੀਆਂ ਵੱਲੋਂ ਕੀਤੀ ਜਾ ਰਹੀ ਸ਼ਮੂਲੀਅਤ ਲਈ ਧੰਨਵਾਦ ਕੀਤਾ ਅਤੇ ਅਗਲੇ ਸੰਘਰਸ਼ ਲਈ ਤਿਆਰ ਹੋਣ ਦੀ ਤਾਕੀਦ ਕੀਤੀ।