ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮਲੋਟ ਅਦਾਲਤ ਵਿਖੇ ਲਿਆਂਦਾ ਗਿਆ ਟਰਾਂਜਿਸਟਰ ਰਿਮਾਂਡ ’ਤੇ

Share and Enjoy !

Shares

(ਸ਼ਮਿੰਦਰਪਾਲ/ਪੂਜਾ) ਸ੍ਰੀ ਮੁਕਤਸਰ ਸਾਹਿਬ। ਸ੍ਰੀ ਮੁਕਤਸਰ ਸਾਹਿਬ ਦੇ ਥਾਣਾ ਸਦਰ ਮਲੋਟ ਵਿਚ 22 ਅਕਤੂਬਰ 2020 ਦੇ ਦਰਜ ਇਕ ਮਾਮਲੇ ਦੇ ਸੰਬੰਧ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਵਿਖੇ ਟਰਾਂਜਿਸਟਰ ਰਿਮਾਂਡ ਤੇ ਲਿਆਂਦਾ ਗਿਆ ਹੈ । ਦੱਸ ਦੇਈਏ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਪਿੰਡ ਔਲਖ ਵਿਖੇ 22 ਅਕਤੂਬਰ 2020 ਨੂੰ ਕਾਰ ਤੇ ਸਵਾਰ ਹੋ ਕੇ ਆਪਣੀ ਪਤਨੀ ਰਾਜਬੀਰ ਕੌਰ ਨਾਲ ਸ੍ਰੀ ਮੁਕਤਸਰ ਸਾਹਿਬ ਵਾਸੀ ਰਣਜੀਤ ਸਿੰਘ ਰਾਣਾ ਦਵਾਈ ਲੈਣ ਗਿਆ ਸੀ ਇਸ ਦੌਰਾਨ ਉਸ ਦੀ ਕਾਰ ਤੇ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ ਸਨ ਜਿਸ ਸਬੰਧੀ ਪੁਲਸ ਨੇ ਉਸ ਵਕਤ 302 ਦਾ ਮਾਮਲਾ ਦਰਜ ਕੀਤਾ ਗਿਆ ਸੀ। ਦੱਸ ਦਈਏ ਕਿ ਰਣਜੀਤ ਸਿੰਘ ਰਾਣਾ ਤੇ ਵੀ ਪਹਿਲਾਂ ਬਹੁਤ ਪਹਿਲਾਂ ਕਈ ਮਾਮਲੇ ਦਰਜ ਸਨ ਅਤੇ ਉਹ ਵੱਖ ਵੱਖ ਗੈਂਗਸਟਰ ਗਤੀਵਿਧੀਆਂ ਵਿੱਚ ਕਥਿਤ ਤੌਰ ਤੇ ਸ਼ਾਮਲ ਸੀ। ਦੱਸ ਦੇਈਏ ਕਿ ਰਣਜੀਤ ਰਾਣਾ ਕਤਲ ਮਾਮਲੇ ਚ ਇਸ ਤੋਂ ਪਹਿਲਾਂ ਸੰਪਤ ਨਹਿਰਾ ਨੂੰ ਵੀ ਰਿਮਾਂਡ ਤੇ ਲਿਆਂਦਾ ਗਿਆ ਸੀ ਰਣਜੀਤ ਸਿੰਘ ਰਾਣਾ ਦੇ ਪੰਦਰਾਂ ਗੋਲੀਆਂ ਲੱਗੀਆਂ ਸਨ।ਲਾਰੈਂਸ ਬਿਸ਼ਨੋਈ ਦੇ ਵਕੀਲ ਸਤਨਾਮ ਸਿੰਘ ਧੀਮਾਨ ਨੇ ਦੱਸਿਆ ਕਿ ਹੁਣ ਤੱਕ ਦੀ ਜੋ ਜਾਣਕਾਰੀ ਮਿਲੀ ਹੈ ਉਸ ਅਨੁਸਾਰ 22 ਅਕਤੂਬਰ 2020 ਨੂੰ ਔਲਖ ਵਿਖੇ ਰਣਜੀਤ ਸਿੰਘ ਰਾਣਾ ਦੇ ਹੋਏ ਕਤਲ ਕਾਂਡ ਦੇ ਵਿੱਚ ਲਾਰੈਂਸ ਬਿਸ਼ਨੋਈ ਨੂੰ ਅੱਜ ਮਲੋਟ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਹੁਣ ਤੱਕ ਇਸ ਮਾਮਲੇ ਦੇ ਵਿੱਚ ਲਾਰੈਂਸ ਬਿਸ਼ਨੋਈ ਨੂੰ ਕੋਈ ਨੋਟਿਸ ਆਦਿ ਜਾਰੀ ਨਹੀਂ ਹੋਇਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਕੀਲ ਨੇ ਦੱਸਿਆ ਕਿ ਅੱਜ ਲਾਰੈਂਸ ਬਿਸ਼ਨੋਈ ਨੂੰ 2020 ਦੇ ਰਣਜੀਤ ਸਿੰਘ ਰਾਣਾ ਦੇ ਕਤਲ ਦੇ ਮਾਮਲੇ ਵਿਚ ਮਲੋਟ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ।ਪੁਲਿਸ ਵਲੋਂ ਅਦਾਲਤ ਪਾਸੋਂ 14 ਦਿਨਾਂ ਦੀ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ ਸੀ ਜਿਸ ਤੇ ਅੱਜ ਸਾਹਿਬ ਵੱਲੋਂ 7 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ।

About Post Author

Share and Enjoy !

Shares

Leave a Reply

Your email address will not be published.