ਗੁਰੂ ਰਾਮਦਾਸ ਆਰਥਿਕ ਵਿਕਾਸ ਕੇਂਦਰ ਵੱਲੋਂ ਰੂ-ਬ-ਰੂ ਸਮਾਗਮ

Share and Enjoy !

Shares

ਲੁਧਿਆਣਾ : ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਗੁਰੂ ਰਾਮਦਾਸ ਆਰਥਿਕ ਵਿਕਾਸ ਕੇਂਦਰ ਵੱਲੋਂ ਅੱਜ ਇਥੇ ਜਥੇਬੰਦੀ ਦੇ ਕੇਂਦਰੀ ਦਫ਼ਤਰ ਵਿਖੇ ਬੀਬੀ ਮੰਨਤ ਕੌਰ ਅਮਰੀਕਾ(ਵਿਦਿਆਰਥੀ, ਸਟੈਨਫੋਰਡ ਯੂਨੀਵਰਸਿਟੀ)ਨਾਲ ਰੂ-ਬ-ਰੂ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਆਰੰਭ ਵਿੱਚ ਜਸਪਾਲ ਸਿੰਘ ਪਿੰਕੀ ਡਾਇਰੈਕਟਰ ਅਤੇ ਜਨਰਲ ਸਕੱਤਰ, ਗੁਰੂ ਰਾਮਦਾਸ ਆਰਥਿਕ ਵਿਕਾਸ ਕੇਂਦਰ ਨੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਅਤੇ ਹਾਜ਼ਰ ਸਰੋਤਿਆਂ ਨੂੰ ਜੀ ਆਇਆਂ ਨੂੰ ਆਖਿਆ। ਇਸ ਸਮੇਂ ਬੀਬੀ ਮੰਨਤ ਕੌਰ ਨੇ ਆਪਣੇ ਜੀਵਨ ਦੇ ਵੱਡਮੁਲੇ ਤਜ਼ਰਬੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਅੱਜ ਦੇ ਨੌਜਵਾਨਾਂ ਨੂੰ ਅਜੋਕੇ ਯੁੱਗ ਵਿੱਚ ਵਿਦਿਆ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਹੋ ਰਹੀਆਂ ਨਵੀਨ ਖੋਜਾਂ ਦਾ ਆਗੂ ਬਣਨਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਤਿੰਦਰਪਾਲ ਸਿੰਘ ਚੇਅਰਮੈਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਇੰਦਰਪਾਲ ਸਿੰਘ ਡਾਇਰੈਕਟਰ ਓਵਰਸੀਜ਼, ਤੇਜਵਿੰਦਰ ਸਿੰਘ ‘ਬਿੱਗ ਬੈਨ’ ਪ੍ਰਧਾਨ ਗੁਰੂ ਰਾਮਦਾਸ ਆਰਥਿਕ ਵਿਕਾਸ ਕੇਂਦਰ, ਡਾ. ਬਲਵਿੰਦਰਪਾਲ ਸਿੰਘ ਮੁੱਖ ਸੰਪਾਦਕ ਸਾਡਾ ਵਿਰਸਾ ਸਾਡਾ ਗੌਰਵ, ਵਰਿੰਦਰਜੀਤ ਸਿੰਘ ਵਿਰਕ ਡਿਪਟੀ ਡਾਇਰੈਕਟਰ ਭਾਈ ਕਾਨ੍ਹ ਸਿੰਘ ਨਾਭਾ ਇੰਸਟੀਚਿਊਟ, ਅਮਰਜੀਤ ਸਿੰਘ ਟੈਕਸਲਾ ਡਾਇਰੈਕਟਰ ਭਾਈ ਸਮੁੰਦ ਸਿੰਘ ਗੁਰਮਤਿ ਸੰਗੀਤ ਇੰਸਟੀਚਿਊਟ, ਸਤਿਬੀਰ ਸਿੰਘ ਮੁੱਖ ਸੰਪਾਦਕ ਕਾਸਮਿਕ ਫੇਥ, ਖੁਸ਼ਵਿੰਦਰ ਬੀਰ ਸਿੰਘ ਡਾਇਰੈਕਟਰ ਗੁਰੂ ਰਾਮਦਾਸ ਆਰਥਿਕ ਵਿਕਾਸ ਕੇਂਦਰ,ਬੀਬੀ ਬਲਜੀਤ ਕੌਰ ਡਿਪਟੀ ਚੀਫ਼ ਸਕੱਤਰ ਕੀਰਤਨ ਤੇ ਗੁਰਮਤਿ ਸੰਗੀਤ ਕੌਂਸਲ, ਮਨਜੀਤ ਸਿੰਘ ਪੀ.ਐਸ.ਬੀ. ਪਰਿਵਾਰ, ਅਭੈਜੀਤ ਸਿੰਘ ਮੋਟੀਵੇਸ਼ਨਲ ਸਪੀਕਰ, ਸਰਦਾਰਨੀ ਅਤੇ ਸਰਦਾਰ ਹਰਵਿੰਦਰ ਸਿੰਘ ਕਥੂਰੀਆ, ਜਸਪਾਲ ਸਿੰਘ ਕੋਚ, ਬਲਵਿੰਦਰ ਸਿੰਘ, ਬੀਬਾ ਹਰਗੁਨ ਕੌਰ, ਨੂਰਪ੍ਰੀਤ ਕੌਰ, ਖੁਸ਼ਪ੍ਰੀਤ ਕੌਰ ਅਤੇ ਜੋਤ ਇੰਦਰ ਕੌਰ ਆਦਿ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.