ਗਾਮਿਨੀ ਸਿੰਗਲਾ ਨੇ ਯੂਪੀਐਸਸੀ ਵਿੱਚ ਤੀਜਾ ਰੈਂਕ ਹਾਸਲ ਕਰਕੇ ਅਗਰਵਾਲ ਸਮਾਜ ਦਾ ਮਾਣ ਵਧਾਇਆ  – ਸੰਦੀਪ ਜੈਨ

Share and Enjoy !

Shares
ਸੁਨਾਮ ਊਧਮ ਸਿੰਘ ਵਾਲਾ (ਜਗਸੀਰ ਲੌਂਗੋਵਾਲ ) : ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਸਿਵਲ ਸੇਵਾਵਾਂ ਦੇ ਪਿਛਲੇ ਦਿਨੀਂ ਪ੍ਰੀਖਿਆ ਦੇ ਐਲਾਨੇ ਨਤੀਜਿਆਂ ਵਿੱਚ ਸੁਨਾਮ ਊਧਮ ਸਿੰਘ ਵਾਲਾ ਦੀ ਗਾਮਿਨੀ ਸਿੰਗਲਾ ਦੇ ਦੇਸ਼ ਭਰ ਵਿੱਚੋਂ ਤੀਜਾ ਰੈਂਕ ਪ੍ਰਾਪਤ ਕਰਕੇ ਇਲਾਕੇ ਦਾ ਨਾਂਅ ਰੋਸ਼ਨ ਕਰਨ ਤੇ ਇੰਟਰਨੈਸ਼ਨਲ ਵੈਸ਼ ਫੈਡਰੇਸ਼ਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਅਗਰਵਾਲ ਸਭਾ ਜ਼ਿਲ੍ਹਾ ਸੰਗਰੂਰ ਦੇ ਸੀਨੀਅਰ ਮੀਤ ਪ੍ਰਧਾਨ ਸੰਦੀਪ ਜੈਨ ਨੇ ਫੈਡਰੇਸ਼ਨ ਵੱਲੋਂ ਵਧਾਈ ਦਿੱਤੀ। ਸੰਦੀਪ ਜੈਨ ਨੇ ਆਖਿਆ ਕਿ ਗਾਮਿਨੀ ਸਿੰਗਲਾ ਦੀ ਪ੍ਰਾਪਤੀ ਨੇ ਇੱਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਹੈ ਕਿ ਲੜਕੀਆਂ ਹਰ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਹਾਸਲ ਕਰ ਰਹੀਆਂ ਹਨ ਅਤੇ ਇਸ ਬੇਟੀ ਨੇ ਇਹ ਪ੍ਰਾਪਤੀ ਹਾਸਲ ਕਰਕੇ ਅਗਰਵਾਲ ਸਮਾਜ, ਮਾਪਿਆਂ ਅਤੇ ਇਲਾਕੇ ਦਾ ਨਾਂਅ ਰੋਸ਼ਨ ਕਰਨ ਦੇ ਨਾਲ-ਨਾਲ ਮਾਣ ਵਧਾਇਆ ਹੈ ਅਤੇ ਸ਼ਹਿਰ ਸੁਨਾਮ ਦੀ ਪ੍ਰਾਪਤੀ ਵਿੱਚ ਇੱਕ ਹੋਰ ਕੜੀ ਜੋੜ ਦਿੱਤੀ ਹੈ। ਉਹਨਾਂ ਗਾਮਿਨੀ ਸਿੰਗਲਾ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।

About Post Author

Share and Enjoy !

Shares

Leave a Reply

Your email address will not be published.