ਖੇਡ ਸੱਭਿਆਚਾਰ ਨੂੰ ਧਰਾਤਲ ਤੱਕ ਪ੍ਰਫੁੱਲਤ ਕਰਨ ਲਈ ਟੂਰਨਾਮੈਂਟ ਕਰਵਾਉਣੇ ਜ਼ਰੂਰੀ: ਵਿਧਾਇਕ ਵਿਕਰਮਜੀਤ ਸਿੰਘ ਚੌਧਰੀ

Share and Enjoy !

Shares
  • ਪਿੰਡਕੁਤਬੇਵਾਲ ਵਿਖੇ 10ਵੇਂ ਕ੍ਰਿਕਟ ਟੂਰਨਾਮੈਂਟ ਦੀ ਕੀਤੀ ਪ੍ਰਧਾਨਗੀ

ਫਿਲੌਰ (Ranjit Kalsi) : ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਬੁੱਧਵਾਰ ਨੂੰ ਕਿਹਾ ਕਿ ਪਿੰਡਾਂ ਅਤੇ ਕਸਬਿਆਂ ਵਿੱਚ ਖੇਡ ਸੱਭਿਆਚਾਰ ਨੂੰ ਧਰਾਤਲ ਤੱਕ ਪ੍ਰਫੁੱਲਤ ਕਰਨ ਅਤੇ ਉੱਥੋਂ ਦੇ ਨੌਜਵਾਨਾਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਟੂਰਨਾਮੈਂਟ ਕਰਵਾਉਣੇ ਬਹੁਤ ਜ਼ਰੂਰੀ ਹਨ। ਉਨ੍ਹਾਂ ਨੇ ਇਹ ਸ਼ਬਦ ਪਿੰਡ ਕੁਤਬੇਵਾਲ ਵਿਖੇ 10ਵੇਂ ਕ੍ਰਿਕਟ ਟੂਰਨਾਮੈਂਟ ਦੌਰਾਨ ਸੰਬੋਧਨ ਕਰਦਿਆਂ ਕਹੇ। ਵਿਧਾਇਕ ਚੌਧਰੀ ਨੇ ਕਿਹਾ ਕਿ ਪਿੰਡਾਂ ਅਤੇ ਕਸਬਿਆਂ ਵਿੱਚ ਬਹੁਤ ਪ੍ਰਤਿਭਾਸ਼ਾਲੀ ਨੌਜਵਾਨ ਹਨ ਜਿੰਨ੍ਹਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਉਹਨਾਂ ਆਖਿਆ,  “ਸਾਡੇ ਬੱਚਿਆਂ ਅਤੇ ਨੌਜਵਾਨਾਂ ਵਿੱਚ ਬਹੁਤ ਸਾਰੀ ਖੇਡ ਪ੍ਰਤਿਭਾ ਹੈ ਜਿਸ ਨੂੰ ਨਿਖਾਰਨ ਦੀ ਲੋੜ ਹੈ ਤਾਂ ਜੋ ਇਹ ਬੱਚੇ ਤੇ ਨੌਜਵਾਨ ਆਪਣੀ ਕਾਰਗੁਜ਼ਾਰੀ ਵਿੱਚ ਸੁਧਾਰ ਕਰ ਸਕਣ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਖੇਡ ਸਕਣ। ਵੱਖ-ਵੱਖ ਖੇਡਾਂ ਵਿੱਚ ਜਲੰਧਰ ਜ਼ਿਲ੍ਹੇ ਨੇ ਭਾਰਤ ਨੂੰ ਕਈ ਅੰਤਰਰਾਸ਼ਟਰੀ ਸਿਤਾਰੇ ਦਿੱਤੇ ਹਨ, ਜਿੰਨ੍ਹਾਂ ਵਿੱਚ 41 ਸਾਲਾਂ ਬਾਅਦ ਟੋਕੀਓ ਓਲੰਪਿਕ ‘ਚ ਹਾਕੀ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੇ ਚਾਰ ਖਿਡਾਰੀ ਵੀ ਸ਼ਾਮਲ ਹਨ। ਸਾਡੀਆਂ ਸੂਬਾ ਅਤੇ ਕੇਂਦਰ ਸਰਕਾਰਾਂ ਨੂੰ ਪਿੰਡਾਂ ਨੂੰ ਵਧੇਰੇ ਵਿੱਤੀ ਅਤੇ ਬੁਨਿਆਦੀ ਢਾਂਚਾਗਤ ਸਹਾਇਤਾ ਦੇਣੀ ਚਾਹੀਦੀ ਹੈ ਤਾਂ ਜੋ ਸਥਾਨਕ ਐਸੋਸੀਏਸ਼ਨਾਂ ਅਤੇ ਕਲੱਬ ਜ਼ਮੀਨੀ ਪੱਧਰ ਤੋਂ ਖਿਡਾਰੀਆਂ ਨੂੰ ਤਿਆਰ ਕਰ ਸਕਣ।” ਵਿਧਾਇਕ ਵਿਕਰਮਜੀਤ ਚੌਧਰੀ ਨੇ ਸ਼ਾਨਦਾਰ ਟੂਰਨਾਮੈਂਟ ਕਰਵਾਉਣ ਲਈ ਪ੍ਰਬੰਧਕਾਂ ਗੁਰਮੇਲ ਸਿੰਘ, ਮਨਜੀਤ ਸਿੰਘ ਯੂ.ਐਸ.ਏ., ਸੁਖਵਿੰਦਰ ਸਿੰਘ ਕੈਨੇਡਾ ਤੇ ਪਿੰਡ ਨਿਵਾਸੀਆਂ ਦੀ ਸ਼ਲਾਘਾ ਕੀਤੀ ਅਤੇ ਵਧਾਈ ਦਿੱਤੀ |ਇਸ ਮੌਕੇ ਗੁਰਾਇਆ ਮਾਰਕੀਟ ਕਮੇਟੀ ਚੇਅਰਮੈਨ ਦਾਰਾ ਸਿੰਘ ਰਾਏ, ਫਿਲੌਰ ਮਾਰਕੀਟ ਕਮੇਟੀ ਚੇਅਰਮੈਨ ਮੱਖਣ ਸਿੰਘ ਖਹਿਰਾ, ਸੁਦੇਸ਼ ਕੁਮਾਰ ਬਿੱਲਾ, ਅਮਰਜੀਤ ਸਿੰਘ ਆਦਿ ਹੋਰਾਂ ਸਮੇਤ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.