ਖੂਨਦਾਨ ਕਰਨ ਨਾਲ ਮਿਲਦੀ ਹੈ ਆਤਮਿਕ ਸੰਤੁਸ਼ਟੀ -ਸੰਜੀਵ ਬਾਂਸਲ

Share and Enjoy !

Shares
ਸੰਗਰੂਰ (ਜਗਸੀਰ ਲੌਂਗੋਵਾਲ ) :  ਆਪਣੀ ਧਰਤੀ, ਆਪਣੇ ਲੋਕਾਂ, ਆਪਣੀ ਬੋਲੀ, ਵਾਤਾਵਰਣ ਅਤੇ ਕੁਦਰਤ ਨੂੰ ਬੇਇੰਤਹਾ ਮੁਹੱਬਤ ਕਰਨ ਵਾਲੇ ਮਨੁੱਖ ਦਾ ਕਣ ਕਣ  ਆਪਣੇ ਦੇਸ਼ ਨੂੰ ਸਮਰਪਿਤ ਹੁੰਦਾ ਹੈ। ਜਿੰਦਗੀ ਨੂੰ ਅਸਲ ਵਿੱਚ ਜਿਉਣ ਦਾ ਮਿਜਾਜ ਹਾਸਿਲ ਕਰਨ ਵਾਲੇ ਬਾਂਸਲ’ਜ ਗਰੁੱਪ ਸੂਲਰ ਘਰਾਟ ਦੇ ਐਮ ਡੀ ਸ੍ਰੀ ਸੰਜੀਵ ਬਾਂਸਲ, ਚੇਅਰਮੈਨ ਸਸਟੋਬਾਲ ਐਸੋਸੀਏਸ਼ਨ ਸੰਗਰੂਰ, ਵਾਇਸ ਚੇਅਰਮੈਨ ਮਾਤਾ ਚਿੰਤਪੂਰਨੀ ਚੈਰੀਟੇਬਲ ਟਰੱਸਟ, ਨੇ ਅੱਜ 28ਵੀਂ ਵਾਰ ਆਪਣਾ ਖੂਨਦਾਨ ਕਰਨ ਸਮੇਂ ਇਹ ਸ਼ਬਦ ਆਖੇ ਕਿ ਮੈਂ ਉਸ ਪਰਿਵਾਰ ਵਿੱਚ ਪੈਦਾ ਹੋਇਆ ਹਾਂ ਜਿੱਥੇ ਦੂਜਿਆਂ ਦੀ ਮਦਦ ਕਰਨ ਨੂੰ ਤਰਜੀਹ ਦਿੱਤੀ ਜਾਂਦੀ ਹੈ। ਖੂਨ ਇੱਕ ਅਜਿਹੀ ਉੱਤਮ ਦਾਤ ਹੈ ਜਿਸਦਾ ਉਤਪਾਦਨ ਕਿਸੇ ਮਸ਼ੀਨਰੀ ਨਾਲ ਨਹੀਂ ਹੋ ਸਕਦਾ। ਇਸ ਦੀ ਪੂਰਤੀ ਸਿਰਫ ਇਨਸਾਨ ਦੁਆਰਾ ਦੇ ਕੇ ਹੀ ਕੀਤੀ ਜਾਂਦੀ ਹੈ। ਸੋ ਸਾਨੂੰ ਸਾਰਿਆ ਨੂੰ ਵੱਧ ਤੋਂ ਵੱਧ ਖੂਨ ਦਾਨ ਕਰਨਾ ਚਾਹੀਦਾ ਹੈ। ਸਰੀਰ ਅੰਦਰ ਸਿਰਫ 24 ਘੰਟਿਆ ਵਿੱਚ ਹੀ ਖੂਨ ਪੂਰਾ ਹੋ ਜਾਂਦਾ ਹੈ। ਅੱਜ ਉਹਨਾਂ 28ਵੀਂ ਵਾਰ ਖੂਨਦਾਨ ਕਰਕੇ ਆਪਣੀ ਸਮਾਜ ਸੇਵਾ ਦੀ ਭਾਵਨਾ ਨੂੰ ਲਗਾਤਾਰ ਬਰਕਰਾਰ ਰੱਖਿਆ ਹੈ। ਇਸ ਮੌਕੇ ਉਹਨਾਂ ਲਈ ਦੁਆ ਕਰਨ ਵਾਲੇ ਉਹਨਾਂ ਦੇ ਮਿੱਤਰ ਫਿਲਮੀ ਅਦਾਕਾਰ ਕਰਮਜੀਤ ਅਨਮੋਲ ਨੇ ਕਿਹਾ ਕਿ ਸੰਜੀਵ ਬਾਂਸਲ ਹਮੇਸ਼ਾ ਤੰਦਰੁਸਤ ਰਹਿਣ ਤੇ ਇਹ ਖੂਨ ਦਾਨ ਦੇ ਰਿਕਾਰਡ ਦਾ ਸੈਂਕੜਾ ਪਾਰ ਕਰਨ। ਇਸ ਮੌਕੇ ਸ੍ਰੀ ਅੰਕਿਤ ਬਾਂਸਲ, ਵਿਨਰਜੀਤ ਸਿੰਘ ਗੋਲਡੀ, ਰਜਿੰਦਰ ਸਿੰਘ ਰਾਜਾ, ਕਪੂਰ ਚੰਦ ਬਾਂਸਲ, ਗੁਰਤੇਜ ਸਿੰਘ ਸੂਲਰ, ਚਰਨਜੀਵ ਬਾਂਸਲ ਅਤੇ ਹੋਰ ਅਨੇਕਾਂ ਪਤਵੰਤੇ ਸੱਜਣਾਂ ਉਹਨਾਂ ਦੇ ਇਸ ਕਾਰਜ ਦੀ ਸਲਾਘਾ ਕੀਤੀ।

About Post Author

Share and Enjoy !

Shares

Leave a Reply

Your email address will not be published.