ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਹਿਮਾਚਲ ਦਾ ਇੰਚਾਰਜ ਬਣਾਏ ਜਾਣ ਤੇ ਖੁਸ਼ੀ ਦਾ ਪ੍ਰਗਟਾਵਾ

Share and Enjoy !

Shares

(ਸਤਿੰਦਰ ਪਾਲ ਸਿੰਘ) ਸ੍ਰੀ ਅਨੰਦਪੁਰ ਸਾਹਿਬ।

ਪੰਜਾਬ ਦੇ ਸਭ ਤੋਂ ਘੱਟ ਉਮਰ ਦੇ ਕੈਬਨਿਟ ਮੰਤਰੀ ਅਤੇ ਪੰਜਾਬ ਦੇ ਹਰਮਨ ਪਿਆਰੇ ਲੀਡਰ ਹਰਜੋਤ ਸਿੰਘ ਬੈਂਸ ਜਿਨਾਂ ਨੂੰ ਉਨਾਂ ਦੇ ਥੋੜੇ ਸਮੇਂ ਵਿੱਚ ਹੀ ਕੀਤੇ ਗਏ ਚੰਗੇ ਸੁਧਾਰਾਂ ਕਰਕੇ ਜਾਣਿਆ ਜਾਂਦਾ ਹੈ ਦੀ ਕਾਬਲੀਅਤ ਨੂੰ ਦੇਖਦਿਆਂ ਆਮ ਆਦਮੀ ਪਾਰਟੀ ਵੱਲੋੰ ਉਹਨਾਂ ਨੂੰ ਹਿਮਾਚਲ ਪ੍ਰਦੇਸ਼ ਦਾ ਇੰਚਾਰਜ ਲਗਾਇਆ ਗਿਆ ਹੈ।ਇਸ ਨਾਲ ਸ੍ਰੀ ਅਨੰਦਪੁਰ ਸਾਹਿਬ ਇਲਾਕੇ ਦੇ ਨਾਲ ਸਬੰਧਤ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਵਿਚ ਕਾਫੀ ਖੁਸ਼ੀ ਪਾਈ ਜਾ ਰਹੀ ਹੈ।ਖੁਸ਼ੀ ਦਾ ਪ੍ਰਗਟਾਵਾ ਕਰਨ ਮੌਕੇ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਨੌਜਵਾਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਿਸ ਤਰਾਂ ਸਿੱਖਿਆ, ਮਾਈਨਿੰਗ, ਜੇਲਾਂ ਦੇ ਮੰਤਰਾਲੇ ਸੰਭਾਲਦਿਆਂ ਬਹੁਤ ਹੀ ਥੋੜੇ ਸਮੇਂ ਵਿੱਚ ਸੁਧਾਰ ਕੀਤੇ ਹਨ ਉਸੇ ਤਰਾਂ ਹਰਜੋਤ ਸਿੰਘ ਬੈਂਸ ਦੇ ਇੰਚਾਰਜ ਬਣਨ ਤੇ ਹਿਮਾਚਲ ਪ੍ਰਦੇਸ਼ ਵਿਚ ਹੋ ਰਹੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਵਧੀਆ ਕਾਰਗੁਜ਼ਾਰੀ ਵਿਖਾਏਗੀ ।ਉਹਨਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਇਲਾਕੇ ਦੇ ਲੀਡਰ ਨੂੰ ਏਡੀ ਵੱਡੀ ਜ ਿੰਮੇਵਾਰੀ ਸੌਂਪੀ ਗਈ ਹੈ। ਖੁਸ਼ੀ ਦਾ ਪ੍ਰਗਟਾਵਾ ਕਰਨ ਵਾਲਿਆਂ ਵਿੱਚ ਜ ਿਲਾ ਪ੍ਰਧਾਨ ਹਰਮਿੰਦਰ ਸਿੰਘ ਢਾਹੇ, ਸਟੇਟ ਕਮੇਟੀ ਮੈਂਬਰ ਮਾਸਟਰ ਹਰਦਿਆਲ ਸਿੰਘ,ਬਾਬੂ ਚਮਨ ਲਾਲ, ਪ੍ਰਧਾਨ ਜ ਿਲਾ ਵਪਾਰ ਮੰਡਲ ਜਸਵੀਰ ਸਿੰਘ ਅਰੋੜਾ,ਜ ਿਲਾ ਯੂਥ ਪ੍ਰਧਾਨ ਕਮਿੱਕਰ ਸਿੰਘ ਡਾਢੀ, ਬਲਾਕ ਪ੍ਰਧਾਨ ਦਵਿੰਦਰ ਸਿੰਘ ਛਿੰਦੂ,ਪ੍ਰਧਾਨ ਯੂਥ ਵਿੰਗ ਦਵਿੰਦਰ ਸਿੰਘ ਸ਼ੰਮੀ,ਬਖਤਾਵਰ ਸਿੰਘ ਰਾਣਾ, ਸੁਖਦੇਵ ਸਿੰਘ ਬੀਟੀ, ਨੌਜਵਾਨ ਕਾਰੋਬਾਰੀ ਅਭੀਜੀਤ ਸਿੰਘ ਰੈਣੂੰ,ਸੁਰਿੰਦਰ ਸਿੰਘ ਵਿੱਕੀ, ਹਰਪ੍ਰੀਤ ਸਿੰਘ ਜੱਸਲ,ਸੋਹਣ ਸਿੰਘ ਲੱਕੀ, ਦਵਿੰਦਰ ਰਾਣਾ ਜੋਤੀ ਸਮੇਤ ਬਹੁਤ ਸਾਰੇ ਪਾਰਟੀ ਵਰਕਰ ਹਾਜਰ ਸਨ। ਕੈਪਸ਼ਨ: ਖੁਸ਼ੀ ਦਾ ਪ੍ਰਗਟਾਵਾ ਕਰਨ ਮੌਕੇ ਆਮ ਆਦਮੀ ਪਾਰਟੀ ਅਹੁਦੇਦਾਰ ਤੇ ਵਰਕਰ ।

 

About Post Author

Share and Enjoy !

Shares

Leave a Reply

Your email address will not be published.