ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਮਲੋਟ ਦਾ ਕੀਤਾ ਦੌਰਾ

Share and Enjoy !

Shares

– ਭਿ੍ਰਸ਼ਟਾਚਾਰ ਨੂੰ ਠੱਲ ਪਾਉਣ ਲਈ ਪੰਜਾਬ ਸਰਕਾਰ ਵਚਨਬੱਧ

– ਹਲਕਾ ਵਾਸੀਆਂ ਦੀਆਂ ਸਮੱਸਿਆ ਦਾ ਲਿਆ ਜਾਇਜ਼ਾ

– ਹਲਕਾ ਵਾਸੀਆਂ ਦਾ ਕੀਤਾ ਧੰਨਵਾਦ

(ਪ੍ਰੇਮ ਗਰਗ) ਮਲੋਟ।

ਮਲੋਟ ਵਿਧਾਨ ਸਭਾ ਹਲਕੇ ਤੋਂ 40,261 ਵੋਟਾਂ ਤੋਂ ਜਿੱਤ ਪ੍ਰਾਪਤ ਕਰਕੇ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀ ਅਤੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਬਣੇ ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਬਲਜੀਤ ਕੌਰ ਨੇ ਅਹੁਦਾ ਸੰਭਾਲਣ ੳਪਰੰਤ ਪਹਿਲੀ ਵਾਰ ਵੀਰਵਾਰ ਨੂੰ ਮਲੋਟ ਵਿਖੇ ਜਨਤੱਕ ਇਕੱਠ ਵਿੱਚ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਤੇ ਮਲੋਟ ਦੇ ਮਿਮਿਟ ਕਾਲਜ ਵਿਖੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਕੈਬਨਿਟ ਮੰਤਰੀ ਨੂੰ ਗਾਰਡ ਆਫ ਆਨਰ ਦਿੱਤਾ ਗਿਆ। ਇਸ ਉਪਰੰਤ ਉਹਨਾ ਮਿਮਿਟ ਕਾਲਜ਼ ਦੇ ਸਮੂਹ ਸਟਾਫ ਦੀਆਂ ਮੁਸਕਿਲਾਂ ਨੂੰ ਸੁਣਿਆ ਅਤੇ ਜਲਦ ਤੋਂ ਜਲਦ ਇਨਾ ਮੁਸਕਿਲਾਂ ਦਾ ਨਿਪਟਾਰਾ ਕਰਨ ਦਾ ਵਿਸਵਾਸ਼ ਦੁਆਇਆ। ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ੳਨਾਂ ਦੱਸਿਆ ਕਿ ੳਹ ਇਸ ਇਲਾਕੀ ਦੀਆਂ ਹਕੀਕੀ ਮੁਸ਼ਕਿਲਾਂ ਤੋਂ ਕਾਫੀ ਹੱਦ ਤੱਕ ਜਾਣੂੰ ਹਨ ਕਿੳਂਕਿ ੳਨਾਂ ਨੇਂ ਬੜਾ ਲੰਬਾ ਸਮਾਂ ਬਤੋਰ ਡਾਕਟਰ ਵੱਜੋਂ ਵੱਖ ਵੱਖ ਹਸਪਤਾਲਾਂ ਵਿੱਚ ਤਨਦੇਹੀ ਨਾਲ ਸੇਵਾਵਾਂ ਨਿਭਾਈਆਂ ਹਨ। ੳਨਾਂ ਦੱਸਿਆ ਕਿ ਕਈ ਮੁਸ਼ਕਲਾਂ ਤੁਰੰਤ ਪ੍ਰਭਾਵ ਨਾਲ ਹੱਲ ਕਰਵਾੳਣ ਯੋਗ ਹਨ ਅਤੇ ਕਈਆਂ ਨੂੰ ਕੁਝ ਸਮਾਂ ਲੱਗ ਸਕਦਾ ਹੈ। ਆਮ ਜਨਤਾ ਨੂੰ ਮਿਲਣ ਤੋਂ ਪਹਿਲਾਂ ੳਨਾਂ ਸਰਕਾਰ ਦੇ ਜ਼ਿਲਾ ਪੱਧਰ ਦੇ ਸਮੂਹ ਅਧਿਕਾਰੀਆਂ ਨਾਲ ਮੀਟਿੰਗ ਦੋਰਾਨ ਤਨਦੇਹੀ ਨਾਲ ਕੰਮ ਕਰਨ ਦੀ ਹਦਾਇਤ ਕੀਤੀ ਅਤੇ ਮੋਕੇ ਤੇ ਹੀ ਪ੍ਰਾਪਤ ਕੁੱਝ ਅਫਸਰਾਂ ਅਤੇ ੳਨਾਂ ਦੇ ਮਹਿਕਮਿਆਂ ਖਿਲਾਫ ਜੋ ਸ਼ਿਕਾਇਤ ਹੁਣ ਤੱਕ ਆਇਆਂ ਸਨ ੳਨਾਂ ਨੂੰ ਤੁਰੰਤ ਪ੍ਰਭਾਵ ਨਾਲ ਹੱਲ ਕਰਵਾੳਣ ਦੇ ਹੁਕਮ ਜਾਰੀ ਕੀਤੇ। ਉਹਨਾ ਮਲੋਟ ਹਲਕੇ ਦੇ ਵਾਸੀਆਂ ਦਾ ਧੰਨਵਾਦ ਕੀਤਾ ਕਿ ਉਨਾ ਨੇ ਬਿਨਾ ਕਿਸੇ ਲਾਲਚ, ਡਰ, ਦਬਾਓ, ਭੈਅ ਤੋਂ ਮੁਕਤ ਹੋ ਕੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਨੂੰ ਪਹਿਲਾ ਐਮ ਐਲ ਏ ਦੀ ਚੋਣ ਕਰਕੇ ਹੁਣ ਕੈਬਨਿਟ ਮੰਤਰੀ ਤੱਕ ਪਹੁੰਚਾਉਣ ਦਾ ਯਤਨ ਕੀਤਾ ਅਤੇ ਉਹਨਾ ਕਿਹਾ ਕਿ ਉਹ ਪਿਛੜੇ, ਦੱਬੇ ਕੁਚਲੇ ਗਰੀਬ ਲੋਕਾਂ ਅਤੇ ਕਮਜੋਰ ਵਰਗ ਤੋਂ ਇਲਾਵਾ ਲੋੜ ਵੰਦ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਮੰਤਵ ਨਾਲ ਹਮੇਸਾਂ ਯਤਨਸ਼ੀਲ ਰਹਾਂਗੀ। ਭਿ੍ਰਸ਼ਟਾਚਾਰ ਸਬੰਧੀ ਇੱਕ ਸਵਾਲ ਦੇ ਜਵਾਬ ਵਿੱਚ ੳਨਾਂ ਦੱਸਿਆ ਕਿ ਸਤਿਕਾਰਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਦੁਆਰਾ ਜਾਰੀ ਕੀਤਾ ਵੱਟਸਐਪ ਨੰਬਰ ਰਾਹੀਂ ਹੁਣ ਕੋਈ ਵੀ ਵਿਅਕਤੀ ਕਿਸੇ ਭਿ੍ਰਸ਼ਟ ਅਧਿਕਾਰੀ ਜਾਂ ਕਰਮਚਾਰੀ ਦੇ ਖਿਲਾਫ ਕਾਰਵਾਈ ਅਰੰਭ ਸਕਦਾ ਹੈ । ੳਨਾਂ ਨਾਲ ਇਹ ਵੀ ਕਿਹਾ ਕਿ ਇਸ ਸਬੰਧੀ ਕਿਸੇ ਵੀ ਪਾਰਟੀ ਵਰਕਰ ਜਾਂ ਅਹੁਦੇਦਾਰਾਂ ਵੱਲੋਂ ਕਿਸੇ ਵੀ ਸਰਕਾਰੀ ਮੁਲਾਜ਼ਮ ਜਾਂ ਅਧਿਕਾਰੀ ਦੀ ਕਾਰਵਾਈ ਤੇ ਬਿਨਾਂ ਸਬੂਤ ਤੋਂ ੳਂਗਲ ਨਾਂ ੳਠਾਈ ਜਾਵੇ।ਉਹਨਾ ਕਿਹਾ ਕਿ ਸਾਰੇ ਅਫਸਰ ਭਿ੍ਰਸ਼ਟ ਨਹੀਂ ਹੁੰਦੇ ਬਹੁਤੇ ਅਫਸਰ ਮੇਹਨਤੀ ਵੀ ਹੁੰਦੇ ਨੇ, ਲੋਕਾਂ ਦਾ ਕੰਮ ਕਰਨ ਵਾਲੇ ਹੁੰਦੇ ਹਨ, ਸਾਨੂੰ ਔਹੁਦੇ ਦੀ ਇਜਤ ਕਰਨੀ ਚਾਹੀਦੀ ਹੈ ਪ੍ਰੰਤੂ ਜੇਕਰ ਕੋਈ ਅਫਸਰ ਜਾਂ ਮੁਲਾਜ਼ਮ ਭਿ੍ਰਸ਼ਟਾਚਾਰ ਜਾਂ ਰਿਸਵਤਖੋਰੀ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਨੂੰ ਕਿਸੇ ਵੀ ਕਿਮਤ ਤੇ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਮੈਡਮ ਰਾਜਦੀਪ ਕੌਰ ਏ ਡੀ ਸੀ (ਜ਼), ਸ. ਗੁਰਦੀਪ ਸਿੰਘ ਮਾਨ ਡੀਪੀਆਰਓ ਸ੍ਰੀ ਮੁਕਤਸਰ ਸਾਹਿਬ, ਜਗਦੇਵ ਸਿੰਘ ਬਾਂਮ ਜਿਲਾ ਪ੍ਰਧਾਨ, ਸੁਖਜਿੰਦਰ ਸਿੰਘ ਜਿਲਾ ਪ੍ਰਧਾਨ, ਜਸ਼ਨ ਬਰਾੜ ਲੋਕ ਸਭਾ ਇੰਚਾਰਜ, ਰਾਜੀਵ ਉਪਲ ਸਹਿਰੀ ਪ੍ਰਧਾਨ, ਲਵਲੀ ਸੰਧੂ ਬਲਾਕ ਪ੍ਰਧਾਨ, ਕੁਲਵਿੰਦਰ ਬਰਾੜ ਬਲਾਕ ਪ੍ਰਧਾਨ, ਸਿਮਰਜੀਤ ਬਲਾਕ ਪ੍ਰਧਾਨ, ਸਤਿਗੁਰਦੇਵ ਸਿੰਘ ਪੱਪੀ  ਤੋਂ ਇਲਾਵਾ ਪਤਵੰਤੇ ਵਿਅਕਤੀ ਮੌਜੂਦ ਸਨ।

About Post Author

Share and Enjoy !

Shares

Leave a Reply

Your email address will not be published.