ਕੁਆਲਟੀ ਵੱਲੋਂ ਕਿਸੇ ਕਿਸਮ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ : ਕੌਂਸਲਰ ਕਲੇਰ

Share and Enjoy !

Shares

– ਬਾਬਾ ਗੁਰਮੁੱਖ ਸਿੰਘ ਗਦਰੀ ਰੋਡ ਤੇ ਕੌਂਸਲਰ ਕਲੇਰ ਦੀ ਰਹੇਗੀ ਬਾਜ਼ ਵਾਲੀ ਅੱਖ

(ਬਲਵਿੰਦਰ ਕੁਮਾਰ) ਲੁਧਿਆਣਾ।

ਵਿਧਾਨ ਸਭਾ ਹਲਕਾ ਦੱਖਣੀ ਅਧੀਨ ਪੈਂਦੀ ਸੰਘਣੀ ਅਬਾਦੀ ਵਾਲੀ ਮੁੱਖ ਸੜਕ ਬਾਬਾ ਗੁਰਮੁੱਖ ਸਿੰਘ ਗਦਰੀ ਰੋਡ ਦਾ ਉਦਘਾਟਨ ਬੀਤੇ ਦਿਨੀੰ ਹੋਇਆ ਸੀ  ਕੌਂਸਲਰ ਹਰਵਿੰਦਰ ਸਿੰਘ ਕਲੇਰ ਵਲੋਂ ਅੱਜ ਮੁੱਖ ਸੜਕ  ਬਾਬਾ ਗੁਰਮੁੱਖ ਸਿੰਘ ਗਦਰੀ ਰੋਡ ਤੇ ਗਟਕਾ ਪਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ

ਇਸ ਮੌਕੇ ਕੌਂਸਲਰ ਕਲੇਰ  ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਸੜਕ ਨਿਉ ਸ਼ਿਮਲਾਪੁਰੀ ਦੀ ਮੁੱਖ ਸੜਕ ਹੈ ਜੋ ਕਿ ਵਾਰਡ ਨੰਬਰ 35 , 36, ਨੁੰ ਆਪਸ ਵਿੱਚ ਜੋੜਦੀ ਹੈ । ਇਹ ਸੜਕ   1 ਕਰੋੜ 25 ਲੱਖ ਦੀ ਲਾਗਤ ਨਾਲ ਬਜਰੀ ਸੀਮਿੰਟ ਵਾਲੀ ਮਜਬੂਤ ਸੜਕ ਬਣਾ ਕੇ ਇਲਾਕਾ ਨਿਵਾਸੀਆਂ ਨੂੰ ਸੌਪੀ ਜਾਵੇਗੀ । ਉਨਾਂ ਕਿਹਾ ਕਿ ਠੇਕੇਦਾਰ ਨੂੰ ਖਾਸ ਤੌਰ ਤੇ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਸੜਕ ਬਣਾਉਣ ਸਮੇਂ ਵਧੀਆ ਮੈਟੀਰੀਅਲ ਅਤੇ ਪਾਣੀ ਦੇ ਨਿਕਾਸ ਦਾ ਖਾਸ ਧਿਆਨ ਰੱਖਿਆ ਜਾਵੇ  ਇਸ ਮੌਕੇ ਪ੍ਰਧਾਨ ਬਲਦੇਵ ਸਿੰਘ, ਬੀਬੀ ਮਨਜੀਤ ਕੌਰ ਸਰੋਏ ,ਨਿਸ਼ਾਨ ਸਿੰਘ ,ਬਲਵਿੰਦਰ ਸਿੰਘ ,ਕੀਰਤ ਕੁਮਾਰ ਟਿੰਕੂ ਅਤੇ ਇਲਾਕਾ ਨਿਵਾਸੀ ਹਾਜਰ ਸਨ ।

 

About Post Author

Share and Enjoy !

Shares

Leave a Reply

Your email address will not be published.