ਕਾਰ-ਬੱਸ ਦੀ ਟੱਕਰ : ਵਾਲ-ਵਾਲ ਬੱਚੀਆਂ ਸਵਾਰੀਆਂ

Share and Enjoy !

Shares

– ਕਾਰ ਚਾਲਕ ਦੀ ਗਲਤੀ ਨਾਲ ਵਾਪਰਿਆ ਹਾਦਸਾ, ਜਖ਼ਮੀ
– ਜਾਨੀ ਨੁਕਸਾਨ ਦਾ ਬਚਾਅ
(ਜਤਿੰਦਰ ਪਾਲ ਸਿੰਘ ਕਲੇਰ) ਬਲਾਚੌਰ। ਰੋਪੜ੍ਹ-ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਟੋਲ ਪਲਾਜ਼ਾ ਬੱਛੂਆਂ ਦੇ ਕੋਲ ਕਾਰ ਅਤੇ ਬੱਸ ਦਾ ਐਕਸੀਡੈਂਟ ਦਾ ਹੋਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਐਸਐਸਐਫ ਟੀਮ ਦੇ ਇੰਚਾਰਜ ਏ.ਐਸ.ਆਈ ਕੁਲਦੀਪ ਕੁਮਾਰ ਨੇ ਦੱਸਿਆ ਉਹਨਾਂ ਨੂੰ ਰਾਹਗੀਰ ਤੋਂ ਸੂਚਨਾ ਮਿਲੀ ਕੇ ਨੇੜੇ ਟੋਲ ਪਲਾਜ਼ਾ ਬੱਛੂਆਂ ਕੋਲ ਐਕਸੀਡੈਂਟ ਹੋ ਗਿਆ ਹੈ। ਤਾਂ ਉਹਨਾਂ ਤੁਰੰਤ ਆਪਣੀ ਟੀਮ ਨਾਲ ਮੌਕੇ ਤੇ ਦੇਖਿਆ ਕਿ ਇੱਕ ਟੂਰਿਸਟ ਬੱਸ ਜਿਸ ਦਾ ਨੰਬਰ ਬੀਆਰ28ਪੀ4617 ਜਿਸ ਨੂੰ ਕੇ ਸੁਖਵੀਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਰੋਪੜ੍ਹ ਚਲਾ ਰਿਹਾ ਸੀ ਜੋ ਕਿ ਬਲਾਚੌਰ ਤੋਂ ਚੰਡੀਗੜ੍ਹ ਜਾ ਰਿਹਾ ਸੀ। ਜਦੋਂ ਇਹ ਬੱਸ ਟੋਲ ਪਲਾਜ਼ਾ ਬੱਛੂਆਂ ਨੇੜੇ ਪਹੁੰਚੀ ਤਾਂ ਬੱਸ ਦੇ ਅੱਗੇ ਇਕ ਮਾਰੂਤੀ ਕਾਰ ਜਿਸ ਦਾ ਨੰਬਰ ਸੀ ਐਚ01ਜੈਂਡ7555 ਗੱਡੀ ਜਿਸ ਨੂੰ ਸੁਰਿੰਦਰਪਾਲ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਬਨ੍ਹਾ ਚਲਾ ਰਿਹਾ ਸੀ ਕਾਰ ਚਾਲਕ ਨੇ ਅਚਾਨਕ ਬ੍ਰੇਕ ਮਾਰ ਦਿੱਤੀ ਜਿਸ ਕਾਰਨ ਬੱਸ ਕਾਰ ਨਾਲ ਟਕਰਾ ਗਈ, ਬੱਸ ਚਾਲਕ ਵੱਲੋਂ ਬੱਸ ਰੋਕਣ ਲਈ ਕਾਫੀ ਬ੍ਰੇਕ ਵੀ ਲਗਾਈ ਪਰ ਫਿਰ ਵੀ ਬੱਸ ਕਾਰ ਨਾਲ ਜਾ ਟਕਰਾਈ ਜਿਸ ਨਾਲ ਕਾਰ ਚਾਲਕ ਜ਼ਖ਼ਮੀ ਹੋ ਗਿਆ, ਨੈਸ਼ਨਲ ਹਾਈਵੇ ਅਥਾਰਟੀ ਦੀ ਐਬੁਲੈਂਸ ਰਾਹੀ ਇਲਾਜ ਲਈ ਰੋਪੜ੍ਹ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ। ਐਸਐਸਐਫ ਟੀਮ ਵਲੋਂ ਕਾਰ ਅਤੇ ਬੱਸ ਨੂੰ ਸਾਇਡ ਤੇ ਕਰਵਾ ਕੇ ਆਵਾਜ਼ਾਈ ਨੂੰ ਸੂਚਾਰੂ ਢੰਗ ਨਾਲ ਆਵਾਜਾਈ ਲਈ ਬਹਾਲ ਕਰਵਾਇਆ। ਹਾਦਸੇ ਸਬੰਧੀ ਥਾਣਾ ਕਾਠਗੜ੍ਹ ਅਤੇ ਕੰਟਰੋਲਰ ਰੂਮ ਨਵਾਂਸ਼ਹਿਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

About Post Author

Share and Enjoy !

Shares

Leave a Reply

Your email address will not be published.