ਕਾਰ ਨਾਲ ਬੱਸ ਟਕਰਾਈ  ਬੱਸ ਦੀਆਂ ਸਵਾਰੀਆਂ ਵਾਲ ਵਾਲ ਬੱਚੀਆਂ  ਕਾਰ ਚਾਲਕ ਦੀ ਗਲਤੀ ਨਾਲ  ਹਾਦਸਾ ਵਾਪਰਿਆ  ਕਾਰ ਚਾਲਕ ਜਖ਼ਮੀ  ਜਾਨੀ ਨੁਕਸਾਨ ਦਾ ਬਚਾਅ 

Share and Enjoy !

Shares
ਬਲਾਚੌਰ  (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਟੋਲ ਪਲਾਜ਼ਾ ਬੱਛੂਆਂ ਦੇ ਕੋਲ ਕਾਰ ਅਤੇ ਬੱਸ ਦਾ ਐਕਸੀਡੈਂਟ ਦਾ  ਹੋਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਏ.ਐਸ.ਆਈ ਕੁਲਦੀਪ ਕੁਮਾਰ ਨੇ ਦੱਸਿਆ ਉਹਨਾਂ ਨੂੰ ਰਾਹਗੀਰ ਤੋਂ ਸੂਚਨਾ ਮਿਲੀ ਕੇ ਨੇੜੇ  ਟੋਲ ਪਲਾਜ਼ਾ ਬੱਛੂਆਂ ਕੋਲ ਐਕਸੀਡੈਂਟ ਹੋ ਗਿਆ ਹੈ। ਤਾਂ ਉਹਨਾਂ ਨੇ ਤੁਰੰਤ ਆਪਣੀ ਟੀਮ ਨਾਲ ਮੌਕੇ ਤੇ
ਮੌਕੇ  ਦੇਖਿਆ ਕਿ ਇੱਕ ਟੂਰਿਸਟ ਬੱਸ ਜਿਸ ਦਾ ਨੰਬਰ ਬੀ ਆਰ 28ਪੀ 4617 ਜਿਸ ਨੂੰ ਕੇ ਸੁਖਵੀਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਰੋਪੜ੍ਹ ਚਲਾ ਰਿਹਾ ਸੀ ਜੋ ਕਿ ਬਲਾਚੌਰ ਤੋਂ ਚੰਡੀਗੜ੍ਹ ਜਾ ਰਿਹਾ ਸੀ। ਜਦੋਂ ਇਹ ਬੱਸ ਟੋਲ ਪਲਾਜ਼ਾ ਬੱਛੂਆਂ ਨੇੜੇ ਪਹੁੰਚੀ ਤਾਂ ਬੱਸ ਦੇ ਅੱਗੇ  ਇਕ ਮਾਰੂਤੀ ਕਾਰ ਜਿਸ ਦਾ ਨੰਬਰ ਸੀ ਐਚ 01ਜੈਂਡ 7555ਗੱਡੀ ਜਿਸ ਨੂੰ  ਸੁਰਿੰਦਰਪਾਲ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਬਨ੍ਹਾ ਚਲਾ ਰਿਹਾ ਸੀ ਕਾਰ ਚਾਲਕ ਨੇ ਅਚਾਨਕ ਬ੍ਰੇਕ ਮਾਰ ਦਿੱਤੀ ਜਿਸ ਕਾਰਨ ਬੱਸ ਕਾਰ ਨਾਲ ਟਕਰਾ ਗਈ ਪਰ ਬੱਸ ਚਾਲਕ ਵੱਲੋਂ ਬੱਸ ਰੋਕਣ ਲਈ ਕਾਫੀ ਬ੍ਰੇਕ ਵੀ ਲਗਾਈ ਪਰ ਫਿਰ ਵੀ ਬੱਸ ਕਾਰ ਨਾਲ ਜਾ ਟਕਰਾਈ ਜਿਸ ਨਾਲ ਕਾਰ  ਚਾਲਕ ਜ਼ਖ਼ਮੀ ਹੋ ਗਿਆ ਜਿਸ ਨੂੰ ਨੈਸ਼ਨਲ ਹਾਈਵੇ ਅਥਾਰਟੀ ਦੀ ਐਬੁਲੈਂਸ ਰਾਹੀ ਇਲਾਜ ਲਈ ਰੋਪੜ੍ਹ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ।
 ਐਸਐਸਐਫ ਟੀਮ ਵਲੋਂ ਕਾਰ ਅਤੇ ਬੱਸ ਨੂੰ ਸਾਇਡ ਤੇ ਕਰਵਾ ਕੇ ਆਵਾਜ਼ਾਈ ਨੂੰ ਸੂਚਾਰੂ ਢੰਗ ਨਾਲ ਆਵਾਜਾਈ ਲਈ ਬਹਾਲ ਕਰਵਾਇਆ। ਹਾਦਸੇ ਸਬੰਧੀ ਥਾਣਾ ਕਾਠਗੜ੍ਹ ਅਤੇ ਕੰਟ੍ਰੋਲਰ ਰੂਮ ਨਵਾਂਸ਼ਹਿਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

About Post Author

Share and Enjoy !

Shares

Leave a Reply

Your email address will not be published.