
ਦਿੜ੍ਹਬਾ ਮੰਡੀ, 27 ਫਰਵਰੀ (ਕਮਲ ਰੰਗਾਰਾ) : ਪੰਜਾਬੀਆਂ ਦੀ ਹਰਮਨਪਿਆਰੀ ਖੇਡ ਕਬੱਡੀ ਨੂੰ ਦੇਸ਼ ਵਿਦੇਸ਼ ਵਿੱਚ ਪ੍ਫੁਲਿਤ ਕਰਨ ਵਾਲੇ ਸਿਰਕੱਢ ਖੇਡ ਪ੍ਮੋਟਰ ਬਲਦੇਵ ਸਿੰਘ ਮੁੰਡੀ ਨੇ ਦੱਸਿਆ ਕਿ ਮੀਂਹ ਕਾਰਨ ਕੈਂਸਲ ਹੋਇਆ ਪਿੰਡ ਕਬੂਲਪੁਰ ਕਬੱਡੀ ਕੱਪ ਹੁਣ 1 ਮਾਰਚ ਨੂੰ ਖੇਡਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕਬੱਡੀ ਕੱਪ ਦੌਰਾਨ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ ਅੱਠ ਚੋਟੀ ਦੀਆਂ ਟੀਮਾਂ ਭਾਗ ਲੈਣਗੀਆਂ। ਜਿੰਨਾ ਨੂੰ ਨਗਦ ਇਨਾਮ ਦੇ ਨਾਲ ਨਾਲ ਬੈਸਟ ਰੇਡਰ ਜਾਫੀ ਨੂੰ ਬੁਲਟ ਮੋਟਰਸਾਇਕਲ ਦਿੱਤੇ ਜਾਣਗੇ। ਇਹ ਕਬੱਡੀ ਕੱਪ ਐਨ ਆਰ ਆਈ ਸਭਾ, ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ। ਦੇਵ ਮੁੰਡੀ ਕੈਨੇਡਾ ਦੀ ਕਬੱਡੀ ਦੇ ਸਿਰਕੱਢ ਖੇਡ ਪ੍ਮੋਟਰ ਹਨ। ਜੋ ਪਿਛਲੇ ਲੰਮੇ ਸਮੇਂ ਤੋਂ ਕਬੱਡੀ ਨੂੰ ਪ੍ਫੁਲਿਤ ਕਰ ਰਹੇ ਹਨ। ਕਬੱਡੀ ਕੱਪ ਦਾ ਪਹਿਲਾ ਇਨਾਮ ਦੋ ਲੱਖ ਰੁਪਏ ਅਤੇ ਦੂਜਾ ਇਨਾਮ ਡੇਢ ਲੱਖ ਰੁਪਏ ਅਤੇ ਬੈਸਟ ਰੇਡਰ ਜਾਫੀ ਨੂੰ ਬੁੱਲਟ ਮੋਟਰਸਾਇਕਲ ਦਿੱਤੇ ਜਾਣਗੇ। ਸੈਂਟਰ ਵੈਲੀ ਸਪੋਰਟਸ ਕਲੱਬ ਅਮਰੀਕਾ ਦੇ ਪ੍ਮੋਟਰ ਜੇ ਕਬੂਲਪੁਰ ਨੇ ਦੱਸਿਆ ਕਿ ਕਬੱਡੀ ਕੱਪ ਦੌਰਾਨ ਪ੍ਸਿੱਧ ਗਾਇਕ ਗਗਨ ਕੋਕਰੀ ਅਤੇ ਐਲੀ ਮਾਂਗਟ ਵਿਸੇਸ਼ ਹਾਜਰੀ ਲਾਉਣਗੇ। ਤਰਲੋਚਨ ਸਿੰਘ ਲੱਛਰ ਨੇ ਦੱਸਿਆ ਕਿ ਕਬੱਡੀ ਕੱਪ ਦੌਰਾਨ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ ਟੀਮਾਂ ਸੁਰਜਨ ਸਿੰਘ ਚੱਠਾ ਦੀ ਅਗਵਾਈ ਵਿੱਚ ਭਾਗ ਲੈਣਗੀਆਂ। ਜੱਸੀ ਲੱਛਰ ਨੇ ਦੱਸਿਆ ਕਿ ਲੜਕੀਆਂ ਦੇ ਕਬੱਡੀ ਮੁਕਾਬਲੇ ਵੀ ਹੋਣਗੇ। ਕਬੱਡੀ ਕੱਪ ਨੂੰ ਕਾਮਯਾਬ ਕਰਨ ਲਈ ਸਾਰੇ ਵੀਰ ਆਪਣਾ ਯੋਗਦਾਨ ਪਾ ਰਹੇ ਹਨ। ਦੇਵ ਮੁੰਡੀ ਕੈਨੇਡਾ ਨੇ ਦੱਸਿਆ ਕਿ ਕਬੱਡੀ ਕੱਪ ਦੌਰਾਨ ਜੇ ਕਬੂਲਪੁਰ ਅਮਰੀਕਾ, ਜਸਵਿੰਦਰ ਸਿੰਘ ਲੱਛਰ, ਕੁਲਵੰਤ ਸਿੰਘ ਲੱਛਰ, ਤਰਲੋਚਨ ਸਿੰਘ ਲੱਛਰ, ਹਰਜੀਤ ਸਿੰਘ ਧਨੋਆ, ਗੁਰਪ੍ਰੀਤ ਸਿੰਘ ਬਰਾੜ, ਡੇਲ ਮੁੰਡੀ ਕੈਨੇਡਾ, ਦਿਲਬਾਗ ਸਿੰਘ ਅਮਰੀਕਾ, ਮਨਜੀਤ ਸਿੰਘ ਲੱਛਰ, ਅਵਤਾਰ ਸਿੰਘ ਲੱਛਰ, ਧਰਮਿੰਦਰ ਮੁੰਡੀ ਯੂ ਕੇ, ਰਾਮ ਲਾਲ ਯੂ ਕੇ, ਧਰਮਦਾਸ, ਦੀਪਾ ਲੱਛਰ, ਨਿੰਦਾ ਲੱਛਰ, ਬਿੱਟਾਂ ਲੱਛਰ, ਸੁੱਖੀ ਘੁੰਮਣ, ਬਿੰਦਾ ਮੁੰਡੀ, ਸਰਬਜੀਤ ਯੂਏਈ, ਸਤਪਾਲ ਮੁੰਡੀ, ਬਲਬੀਰ ਮੁੰਡੀ, ਸ਼ੇਰਗਿੱਲ ਪਰਿਵਾਰ, ਸਵ ਦਰਸ਼ਨ ਸਿੰਘ ਮੁੰਡੀ, ਮਨੋਹਰ ਸਿੰਘ, ਨਰੰਜਣ ਦਾਸ, ਗਾਖਲ ਗਰੁੱਪ ਅਮਰੀਕਾ, ਰਮਨਦੀਪ ਸਿੰਘ, ਦੀਪੀ ਸਿੱਧੂ ਰਕਬਾ ਅਮਰੀਕਾ, ਰਮਨਦੀਪ ਲੱਛਰ ਦਾ ਵਿਸੇਸ ਸਹਿਯੋਗ ਹੋਵੇਗਾ।।