– ਸੀ.ਆਈ.ਏ. ਸਟਾਫ ਨਵਾਂਸ਼ਹਿਰ ਨੂੰ ਮਿਲੀ ਵੱਡੀ ਕਾਮਯਾਬੀ।
(ਸੰਜੀਵ ਕੁਮਾਰ ਬੌਬੀ) ਨਵਾਂਸ਼ਹਿਰ।
ਸ੍ਰੀ ਤੁਸ਼ਾਰ ਗੁਪਤਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਜੀ ਦੀਆਂ ਹਦਾਇਤਾਂ ਮੁਤਾਬਿਕ ਹਰਿੰਦਰ ਸਿੰਘ ਮਾਨ ਪੀ.ਪੀ.ਐਸ. ਕਪਤਾਨ ਪੁਲਿਸ ਜਾਂਚ ਅਤੇ ਜਤਿੰਦਰ ਚੌਹਾਨ ਪੀ.ਪੀ.ਐਸ. ਉਪ ਕਪਤਾਨ ਪੁਲਿਸ ਜਾਂਚ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਿਸ ਵੱਲੋਂ ਗੈਂਗਸਟਰਾਂ ਤੇ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਸੀ.ਆਈ.ਏ. ਸਟਾਫ ਨਵਾਂਸ਼ਹਿਰ ਦੀ ਪੁਲਿਸ ਪਾਰਟੀ ਵੱਲੋਂ ਮੁਕੱਦਮਾ ਦੇ ਮੁੱਖ ਸੂਟਰ ਨੂੰ ਤੇਲੰਗਾਨਾ ਰਾਜ ਤੋਂ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਮਿਤੀ 29.05.2026 ਨੂੰ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਵਿਸ਼ਕਰਮਾ ਮੰਦਿਰ ਔੜ ਦੇ ਸਾਹਮਣੇ ਨਿਸ਼ਾਨ ਸਿੰਘ ਉਰਫ ਮੋਨੀ ਪੁੱਤਰ ਸੁਰਜੀਤ ਸਿੰਘ ਵਾਸੀ ਔੜ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ, ਜਿਸ ’ਤੇ ਸ਼ਮਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਔੜ ਥਾਣਾ ਔੜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਿਆਨ ਦੇ ਆਧਾਰ ’ਤੇ ਦਸ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਥਾਣਾ ਔੜ ਦਰਜ ਰਜਿਸਟਰ ਕੀਤਾ ਗਿਆ।
ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਧੀਰਜ ਕੁਮਾਰ ਉਰਫ ਡੀਚੂ ਰਾਣਾ ਪੁੱਤਰ ਰਾਜ ਕੁਮਾਰ ਵਾਸੀ ਔੜ ਹਾਲ ਵਾਸੀ ਅਮਰੀਕਾ ਅਤੇ ਆਕਾਸ਼ ਚੌਹਾਨ ਉਰਫ ਰੌਕੀ ਪੁੱਤਰ ਸੁਰਿੰਦਰ ਕੁਮਾਰ ਵਾਸੀ ਔੜ ਹਾਲ ਵਾਸੀ ਅਮਰੀਕਾ ਨੇ ਅਮਨਦੀਪ ਉਰਫ ਅਮਨ ਪੁੱਤਰ ਸੋਨੀ ਵਾਸੀ ਔੜ ਥਾਣਾ ਔੜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਭੁਪਿੰਦਰ ਸਿੰਘ ਉਰਫ ਭਿੰਦਾ ਪੁੱਤਰ ਲੇਟ ਨਿਰਮਲ ਸਿੰਘ ਵਾਸੀ ਗੜੂਪੜ ਨੂੰ ਅਸਲਾ ਮੁਹੱਈਆ ਕਰਵਾਇਆ ਹਨ, ਜਿਨ੍ਹਾਂ ਨੇ ਨਿਸ਼ਾਨ ਸਿੰਘ ਦਾ ਕਤਲ ਕੀਤਾ ਸੀ। ਇਸ ’ਤੇ ਮੁਕੱਦਮਾ ਵਿੱਚ ਅਮਨਦੀਪ ਸਿੰਘ ਅਤੇ ਭੁਪਿੰਦਰ ਸਿੰਘ ਨੂੰ ਦੋਸ਼ੀ ਨਾਮਜ਼ਦ ਕੀਤਾ ਗਿਆ।
ਮਿਤੀ 22.09.2026 ਨੂੰ ਸੀ.ਆਈ.ਏ. ਸਟਾਫ ਨਵਾਂਸ਼ਹਿਰ ਨੇ ਮੁਖਬਰੀ ’ਤੇ ਦੋਸ਼ੀ ਭੁਪਿੰਦਰ ਸਿੰਘ ਉਰਫ ਭਿੰਦਾ ਪੁੱਤਰ ਲੇਟ ਨਿਰਮਲ ਸਿੰਘ ਵਾਸੀ ਗੜੂਪੜ ਨੂੰ ਪਿੰਡ ਬਜਰਹਨੂਰ ਥਾਣਾ ਬਜਰਹਨੂਰ ਜ਼ਿਲ੍ਹਾ ਆਦਿਲਾਬਾਦ ਤੇਲੰਗਾਨਾ ਤੋਂ ਉੱਥੋਂ ਦੀ ਲੋਕਲ ਪੁਲਿਸ ਦੀ ਮਦਦ ਨਾਲ ਗ੍ਰਿਫਤਾਰ ਕੀਤਾ ਅਤੇ ਪੇਸ਼ ਅਦਾਲਤ ਕਰਕੇ ਚਾਰ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ। ਦੋਸ਼ੀ ਨੇ ਇੱਕ ਪਿਸਟਲ .32 ਬੋਰ ਪਿੰਡ ਗੜੂਪੜ ਤੋਂ ਰਿਕਵਰ ਕਰਵਾਇਆ।
ਵਜ?ਹਾ ਰੰਜਿਸ਼ ਇਹ ਸੀ ਕਿ ਮ੍ਰਿਤਕ ਨਿਸ਼ਾਨ ਸਿੰਘ ਉਰਫ ਮੋਨੀ ਦੀ ਆਕਾਸ਼ ਚੌਹਾਨ ਉਰਫ ਰੌਕੀ ਨਾਲ ਪੁਰਾਣੀ ਰੰਜਿਸ਼ ਚਲਦੀ ਸੀ ਅਤੇ ਆਕਾਸ਼ ਚੌਹਾਨ ਉਰਫ ਰੌਕੀ ਦੇ ਪਰਿਵਾਰਕ ਮੈਂਬਰਾਂ ਨੇ ਇਸਦੇ ਖਿਲਾਫ ਥਾਣਾ ਔੜ ਵਿਖੇ ਮੁਕੱਦਮਾ ਨੰ: 83/23 ਦਰਜ ਰਜਿਸਟਰ ਕਰਵਾਇਆ ਸੀ। ਇਸ ਰੰਜਿਸ਼ ਕਰਕੇ ਆਕਾਸ਼ ਚੌਹਾਨ ਇਸਨੂੰ ਮਰਵਾਉਣਾ ਚਾਹੁੰਦਾ ਸੀ ਅਤੇ ਆਕਾਸ਼ ਚੌਹਾਨ ਨੇ ਇਸ ਬਾਰੇ ਆਪਣੇ ਪਿੰਡ ਦੇ ਧੀਰਜ ਕੁਮਾਰ ਉਰਫ ਡੀਚੂ ਰਾਣਾ ਨਾਲ ਗੱਲਬਾਤ ਕੀਤੀ ਜੋ ਧੀਰਜ ਕੁਮਾਰ ਨੇ ਭੁਪਿੰਦਰ ਸਿੰਘ ਅਤੇ ਅਮਨਦੀਪ ਸਿੰਘ ਨੂੰ ਹਾਇਰ ਕੀਤਾ ਤੇ ਇਨ੍ਹਾਂ ਨੂੰ ਭੁਲੇਖਾ ਚੌਕ ਬਲਾਚੌਰ ਤੋਂ ਤਿੰਨ ਪਿਸਟਲ ਚੁਕਵਾਏ ਜਿਨ੍ਹਾਂ ਨਾਲ ਇਨ੍ਹਾਂ ਨੇ ਨਿਸ਼ਾਨ ਸਿੰਘ ਦਾ ਕਤਲ ਕੀਤਾ ਸੀ। ਇਨ੍ਹਾਂ ਤਿੰਨਾਂ ਪਿਸਟਲਾਂ ਵਿਚੋਂ ਇੱਕ ਪਿਸਟਲ ਰਿਕਵਰ ਹੋ ਚੁੱਕਾ ਹੈ ਅਤੇ ਬਾਕੀ ਦੋ ਪਿਸਟਲ ਧੀਰਜ ਕੁਮਾਰ ਨੇ ਕਤਲ ਦੀ ਵਾਰਦਾਤ ਤੋਂ ਬਾਅਦ ਆਪਣੇ ਕਿਸੇ ਸਾਥੀ ਰਾਹੀਂ ਚੁਕਵਾ ਲਏ ਸਨ। ਇਸ ਕੰਮ ਦੇ ਬਦਲੇ ਧੀਰਜ ਕੁਮਾਰ ਨੇ ਦੋਸ਼ੀਆਂ ਭੁਪਿੰਦਰ ਸਿੰਘ ਅਤੇ ਅਮਨਦੀਪ ਸਿੰਘ ਨੂੰ ਵਿਦੇਸ਼ ਲਿਜਾਣ ਦਾ ਲਾਲਚ ਦਿੱਤਾ ਸੀ ਅਤੇ ਇੱਕ ਲੱਖ ਰੁਪਏ ਦੇ ਕਰੀਬ ਪੈਸੇ ਵੀ ਖਰਚੇ ਲਈ ਦਿੱਤੇ ਸਨ।