ਔਰਤਾਂ ਨੇ ਰੱਖਿਆ ਅਹੋਈ ਅਸ਼ਟਮੀ ਦਾ ਵਰਤ

Share and Enjoy !

Shares

(ਬਿਊਰੋ ਚੈਕ ਪੋਸਟ) ਜੈਤੋ।

ਔਰਤਾਂ ਨੇ ਅੱਜ ਰੱਖਿਆ ਅਹੋਈ ਅਸਟਮੀ ਦਾ ਵਰਤ, ਇਹ ਵਰਤ ਕਰਵਾ ਚੌਥ ਤੋਂ ਠੀਕ 4 ਦਿਨ ਬਾਅਦ ਅਤੇ ਦੀਵਾਲੀ ਤੋਂ 1 ਹਫਤਾ ਪਹਿਲਾਂ ਕਾਰਤਿਕ ਮਹੀਨੇ ਦੀ ਅਸਟਮੀ ਨੂੰ ਮਨਾਇਆ ਜਾਂਦਾ ਹੈ, ਇਸੇ ਕਰਕੇ ਇਸ ਵਰਤ ਨੂੰ ਅਹੋਈ ਅਸਟਮੀ ਦਾ ਵਰਤ ਕਿਹਾ ਜਾਂਦਾ ਹੈ, ਇਹ ਵਰਤ ਕਿਸੇ ਵੀ ਤਰਾਂ ਕਰਵਾ ਚੌਥ ਦੇ ਵਰਤ ਤੋਂ ਘੱਟ ਨਹੀਂ ਹੈ। ਕਿਉਂਕਿ ਇਸ ਦਿਨ ਵੀ ਔਰਤਾਂ ਨਿਰਜਲਾ ਵਰਤ ਰੱਖਦੀਆਂ ਹਨ ਅਤੇ ਆਪਣੇ ਬੱਚਿਆਂ ਦੀ ਲੰਬੀ ਉਮਰ ਅਤੇ ਖੁਸਹਾਲੀ ਲਈ ਅਰਦਾਸ ਕਰਦੀਆਂ ਹਨ। ਜਿੱਥੇ ਕਰਵਾ ਚੌਥ ਨੂੰ ਪਤੀ-ਪਤਨੀ ਦੇ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਉੱਥੇ ਇਹ ਵਰਤ ਮਾਂ ਅਤੇ ਪੁੱਤਰ ਦੇ ਪਿਆਰ ਦਾ ਪ੍ਰਤੀਕ ਹੈ। ਇਸ ਦਿਨ ਅਹੋਈ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ, ਨਾਲ ਹੀ ਸਾਹੀ ਮਾਤਾ ਦੀ ਵੀ ਪੂਜਾ ਕੀਤੀ ਜਾਂਦੀ ਹੈ। ਇਹ ਤਿਉਹਾਰ ਜਿਆਦਾਤਰ ਉੱਤਰ ਭਾਰਤ ਵਿੱਚ ਹੀ ਮਨਾਇਆ ਜਾਂਦਾ ਹੈ। ਰਿਸਮਾ ਗਰਗ, ਰਿਤੂ ਸਿੰਗਲਾ, ਰੀਨਾ ਗੋਇਲ, ਰਿਤੂ ਤਾਇਲ, ਪਿ੍ਰਅੰਕਾ, ਤਨੂ, ਰੀਤੂ ਬਾਂਸਲ, ਨੀਰੂ ਗਰਗ, ਅੰਜੂ ਗਰਗ ਅਤੇ ਕਮਲ ਨੇ ਆਹੋਈ ਮਾਤਾ ਦੀ ਪੂਜਾ ਅਰਚਨਾ ਕੀਤੀ।ਇਸ ਮੌਕੇ ਰਿਸਮਾ ਗਰਗ ਨੇ ਦੱਸਿਆ ਕਿ ਇਸ ਵਰਤ ਵਿੱਚ ਔਰਤਾਂ ਸ਼ਾਮ ਨੂੰ ਤਾਰਾ ਦੇਖਕੇ ਵਰਤ ਉਪਾਰਦਿਆਂ ਹਨ।

 

About Post Author

Share and Enjoy !

Shares

Leave a Reply

Your email address will not be published.