ਔਰਤਾਂ ਨੂੰ ਵਿਅਕਤੀਗਤ ਤੌਰ ਤੇ ਜ਼ੁਲਮ ਖਿਲਾਫ ਲੜਨਾ ਪਵੇਗਾ- ਡਾ ਸੋਨੀਆ

Share and Enjoy !

Shares
ਹੁਸਿ਼ਆਰਪੁਰ (ਤਰਸੇਮ ਦੀਵਾਨਾ) : ਸੰਸਾਰ ਭਰ ਦੀ ਕੁੱਲ ਵਸੋਂ ਵਿੱਚ ਅੱਧੀ ਵਸੋਂ ਵਿੱਚ ਔਰਤਾਂ ਦੀ ਹੈ। ਇਸ ਲਈ ਸੰਸਾਰ ਭਰ ਵਿੱਚ ਔਰਤਾਂ ਦੀ ਹੋਂਦ ਨੂੰ ਕਦੇ ਵੀ ਨਕਾਰਿਆ ਨਹੀਂ ਜਾ ਸਕਦਾ। ਅੱਜ ਕੌਮਾਂਤਰੀ ਇਸਤਰੀ ਦਿਵਸ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਉੱਘੀ ਸਮਾਜ ਸੇਵਕਾ ਡਾ ਸੋਨੀਆਾ ਨੇ ਕਿਹਾ ਕਿ ਔਰਤ ਨੂੰ ਜੱਗ ਜਣਨੀ ਦਾ ਮਾਣ ਪ੍ਰਾਪਤ ਹੋਣ ਦੇ ਬਾਵਜੂਦ ਔਰਤਾਂ ਨਾਲ ਭੇਦ-ਭਾਵ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮਰਦ ਪ੍ਰਧਾਨ ਸਮਾਜ ਨੇ ਔਰਤ ਨੂੰ ਆਪਣੇ ਸੌੜੇ ਹਿੱਤਾਂ ਦੀ ਪੁਰਤੀ ਲਈ ਲਈ ਹਮੇਸ਼ਾਂ ਵਰਤਿਆ ਹੈ। ਉਨ੍ਹਾਂ ਨੂੰ ਆਪਣੀ ਕਾਬਲੀਅਤ ਅਨੁਸਾਰ ਮਾਣ-ਸਤਿਕਾਰ ਨਹੀਂ ਮਿਲਦਾ, ਬਲਕਿ ਫੈਸ਼ਨ ਮੁਕਾਬਲਿਆਂ, ਸੁੰਦਰਤਾ ਮੁਕਾਬਲਿਆਂ, ਇਸ਼ਤਿਹਾਰਾਂ , ਫਿਲਮਾਂ ਅਤੇ ਡਾਂਸ ਮੁਕਾਬਲਿਆਂ ਆਦਿ ਵਿੱਚ ਔਰਤਾਂ ਦਾ ਸੋ਼ਸ਼ਣ ਹੋ ਰਿਹਾ ਹੈ। ਔਰਤਾਂ ਨੂੰ ਵੀ ਆਪਣੇ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੰਸਾਰ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ ਅਮਰੀਕਾ ਵਿੱਚ ਕਿਸੇ ਔਰਤ ਨੂੰ ਅਜੇ ਤੱਕ ਰਾਸ਼ਟਰਪਤੀ ਬਣਨ ਦਾ ਸੁਭਾਗ ਪ੍ਰਾਪਤ ਨਹੀਂ ਹੋਇਆ। ਡਾ ਸੋਨੀਆ ਨੇ ਕਿਹਾ ਕਿ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਔਰਤਾਂ ਨੂੰ ਵਿਅਕਤੀਗਤ ਤੌਰ ਤੇ ਜ਼ੁਲਮ ਖਿਲਾਫ ਖੜਨਾ ਪਵੇਗਾ। ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਪਵੇਗਾ।
Attachments area

About Post Author

Share and Enjoy !

Shares

Leave a Reply

Your email address will not be published.