
ਮਲੋਟ/ਮੁਕਤਸਰ (ਪ੍ਰੇਮ ਗਰਗ)-ਸ੍ਰੀਮਤੀ ਸਵਰਨਜੀਤ ਕੌਰ ਉਪ-ਮੰਡਲ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਨੇ ਸਬ-ਡਵੀਜ਼ਨ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਕੈਮਿਸਟ ਐਸੋਸੀਏਸ਼ਨ ਦੇ ਨੁੰਮਾਇਦਿਆਂ ਨਾਲ ਮੀਟਿੰਗ ਕੀਤੀ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਤੇ ਠੱਲ ਪਾਉਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ, ਪਰ ਕਈ ਨੌਜਵਾਨ ਸਸਤਾ ਤੇ ਆਪਣੀ ਨਸ਼ੇ ਦੀ ਲੱਤ ਨੂੰ ਪੂਰਾ ਕਰਨ ਲਈ ਵੱਖ-ਵੱਖ ਤਰਾਂ ਦੀਆਂ ਗੋਲੀਆਂ ਜਾਂ ਟੀਕਿਆਂ ਦੀ ਡੋਜ਼ ਵਧਾ ਕੇ ਵਰਤ ਲੈਂਦੇ ਹਨ, ਜੋ ਜਿਥੇ ਇਹ ਉਨਾਂ ਦੀ ਸਿਹਤ ਲਈ ਹਾਨੀਕਾਰਕ ਹੈ, ਉਥੇ ਸਮਾਜ ਵਿੱਚ ਇਸ ਦਾ ਮਾਰੂ ਅਸ਼ਰ ਪੈਂਦਾ ਹੈ। ਉਹ ਆਪਣੇ ਇਸ ਖਰਚ ਨੂੰ ਪੂਰਾ ਕਰਨ ਲਈ ਘਰ ਲੜਾਈ ਕਰਦੇ ਹਨ, ਚੋਰੀ-ਡਕੈਤੀ ਕਰਦੇ ਹਨ, ਜਿਸ ਨਾਲ ਸਮਾਜ ਦਾ ਬਹੁਤ ਨੁਕਸਾਨ ਹੋੋ ਰਿਹਾ ਹੈ। ਇਸ ਤੋਂ ਇਹ ਜਾਨਲੇਵਾ ਵੀ ਸਾਬਤ ਹੋ ਰਹੇ ਹਨ, ਜਿਸ ਨਾਲ ਪਰਿਵਾਰ ਦੇ ਮੈਂਬਰ ਦੀ ਕੀਮਤੀ ਜਾਨ ਅਜਾਈਂ ਚਲੀ ਜਾਂਦੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਇਸ ਭਿਆਨਕ, ਜਾਨਲੇਵਾ ਅਤੇ ਸਮਾਜ ਵਿਰੋਧੀ ਨਸ਼ਿਆਂ ਦੀ ਲੱਤ ਨੂੰ ਰੋਕਿਆ ਜਾ ਸਕੇ। ਉਹਨਾਂ ਹਦਾਇਤ ਕੀਤੀ ਕਿ ਅਜਿਹੀ ਕੋਈ ਨਸ਼ੀਲੀ ਦਵਾਈ ਆਪਣੀ ਦੁਕਾਨ ਤੇ ਨਾ ਰੱਖੀ ਜਾਵੇ, ਨਾ ਵੇਚੀ ਜਾਵੇ ਜੋ ਸਰਕਾਰ ਵੱਲੋਂ ਬੈਨ ਕੀਤੀ ਹੋਈ ਹੈ ਜਾਂ ਜਿਸ ਨਾਲ ਕਿਸੇ ਵਿਅਕਤੀ ਦਾ ਕੋਈ ਨੁਕਸਾਨ ਹੋ ਸਕਦਾ ਹੋਵੇ। ਇਸ ਮੌਕੇ ਪ੍ਰਧਾਨ ਕੈਮਿਸਟ ਐਸੋਸੀਏਸ਼ਨ, ਉਨਾਂ ਦੇ ਨੁੰਮਾਇਦਿਆਂ ਤੋਂ ਇਲਾਵਾ ਡਰੱਗ ਇੰਸਪੈਕਟਰ ਵੀ ਹਾਜ਼ਰ ਸਨ।