ਐਮ.ਐਲ.ਏ ਜੀਵਨਜੋਤ ਕੌਰ ਨੇ ਆਪ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ  

Share and Enjoy !

Shares
ਸੰਗਰੂਰ (ਜਗਸੀਰ ਲੌਂਗੋਵਾਲ) “ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਸਬੰਧੀ ਬਰਨਾਲਾ ਸ਼ਹਿਰ ਵਿਖੇ ਆਪਣੀ ਟੀਮ ਨਾਲ ਚੋਣ ਮੁਹਿੰਮ ਨੂੰ ਐੱਮਐੱਲਏ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਜੀਵਨਜੋਤ ਕੌਰ ਨੇ ਪੂਰੀ ਤਰ੍ਹਾਂ ਭਖਾ ਦਿੱਤਾ । ਉਨ੍ਹਾਂ ਅੱਜ ਵਿਧਾਨ ਸਭਾ ਹਲਕਾ ਬਰਨਾਲਾ ਦੇ ਵੱਖ ਵੱਖ ਪਿੰਡਾਂ ਅਤੇ ਵੱਖ ਵੱਖ ਵਾਰਡਾਂ ਦੇ ਵਿੱਚ ਜਾ ਕੇ ਡੋਰ ਟੂ ਡੋਰ ਪ੍ਰਚਾਰ ਕੀਤਾ ਅਤੇ ਬਹੁਤ  ਬਹੁਤ ਸਾਰੀਆਂ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕੀਤਾ । ਇਸ ਮੌਕੇ ਵੋਟਰਾਂ ਨੇ ਐਮ.ਐਲ.ਏ ਜੀਵਨਜੋਤ ਕੌਰ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿਵਾਇਆ ਅਤੇ ਇਸ ਲੋਕ ਸਭਾ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ  ਨੂੰ ਬਹੁਤ ਭਾਰੀ ਬਹੁਮਤ ਨਾਲ ਜਿਤਾਉਣ ਦਾ ਵਾਅਦਾ ਕੀਤਾ  ਇਸ ਸਮੇਂ  ਐਮ.ਐਲ.ਏ ਜੀਵਨਜੋਤ ਕੌਰ  ਨੇ ਵੋਟਰਾਂ ਨੂੰ  ਯਕੀਨ ਦਿਵਾਇਆ ਕਿ ਆਮ ਆਦਮੀ ਪਾਰਟੀ ਉਨ੍ਹਾਂ ਦੇ ਨਾਲ ਹਰ ਤਰ੍ਹਾਂ ਦਾ ਸਹਿਯੋਗ ਲਈ ਹਾਜ਼ਰ ਹੈ ਅਤੇ ਉਨ੍ਹਾਂ ਦੀ ਹਰ ਮੁਸ਼ਕਿਲ ਨੂੰ ਦੂਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੇਗੀ । ਉਨ੍ਹਾਂ ਕਿਹਾ ਕਿ ਇਹ ਸਿਰਫ਼ ਆਮ ਆਦਮੀ ਪਾਰਟੀ ਹੀ ਹੈ ਜੋ ਆਪਣੇ ਇੱਕ ਆਮ ਵਲੰਟੀਅਰ ਨੂੰ ਵੀ ਇਕ ਐਮਪੀ ਬਣਨ ਦਾ ਮੌਕਾ ਦਿੰਦੀ ਹੈ ਅਤੇ ਇਸ ਦਾ ਇੱਕ ਆਮ ਵਲੰਟੀਅਰ ਵੀ ਇੰਨੀ ਇੱਛਾ ਸ਼ਕਤੀ ਰੱਖਦਾ ਹੈ ਕਿ ਉਹ ਲੋਕਾਂ ਦੀ ਆਵਾਜ਼ ਪਾਰਲੀਮੈਂਟ ਵਿੱਚ ਬੁਲੰਦ ਕਰਕੇ ਲੋਕਾਂ ਦਾ ਹਰ ਮੁਸ਼ਕਿਲ ਦਾ ਹੱਲ ਕਰ ਸਕੇ  ।ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਰਿਵਾਇਤੀ ਪਾਰਟੀਆਂ ਨੇ ਪਿਛਲੇ 75 ਸਾਲਾਂ ਵਿੱਚ ਪੰਜਾਬ ਨੂੰ ਲੁੱਟਿਆ, ਕੁੱਟਿਆ ਅਤੇ ਮਾਫੀਆ ਰਾਜ ਸਥਾਪਤ ਕੀਤਾ ਹੈ ਉਸਦਾ ਅੰਤ ਆਮ ਆਦਮੀ ਪਾਰਟੀ ਕਰਨ ਵਾਸਤੇ ਬਿਲਕੁਲ ਤਿਆਰ ਹੈ ਅਤੇ ਇਸ ਹੀ ਇੱਛਾ ਸ਼ਕਤੀ ਨੂੰ ਲੈ ਕੇ ਆਮ ਆਦਮੀ ਪਾਰਟੀ ਮੁਖੀ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਅੱਗੇ ਵਧ ਰਹੀ ਹੈ ।

About Post Author

Share and Enjoy !

Shares

Leave a Reply

Your email address will not be published.