ਐਨ.ਸੀ.ਸੀ ਅਫ਼ਸਰ ਕੈਪਟਨ ਓਮ ਪ੍ਰਕਾਸ਼ ਸੇਤੀਆ ਨੂੰ ਕੀਤਾ ਸਨਮਾਨਿਤ 

Share and Enjoy !

Shares
ਲੌਂਗੋਵਾਲ (ਜਗਸੀਰ ਸਿੰਘ) : ਸਿਪਾਹੀ ਦਰਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰੋਂ ਦੇ ਪ੍ਰਿੰਸੀਪਲ ਅਤੇ ਐਨ.ਸੀ.ਸੀ ਅਫਸਰ ਕੈਪਟਨ (ਡਾ.) ਓਮ ਪ੍ਰਕਾਸ਼ ਸੇਤੀਆ ਨੂੰ ਮੁਲਤਾਨੀ ਮੋਦੀ ਕਾਲਜ ਪਟਿਆਲਾ ਵਿਖੇ ਐਨ. ਸੀ. ਸੀ. ਪਟਿਆਲਾ ਗਰੁੱਪ ਵੱਲੋਂ ਆਯੋਜਿਤ ਸਮਾਗਮ ਦੌਰਾਨ ਗਰੁੱਪ ਕਮਾਂਡਰ ਬਿਗ੍ਰੇਡੀਅਰ ਰਾਜੀਵ ਸ਼ਰਮਾ ਵੱਲੋਂ ਵਿਸ਼ੇਸ਼ ਰੂਪ ਵਿੱਚ ਸਨਮਾਨਤ ਕੀਤਾ ਗਿਆ । ਵਰਨਣਯੋਗ ਹੈ ਕਿ ਕੈਪਟਨ ਸੇਤੀਆ ਵੱਲੋਂ ਪਿਛਲੇ 20 ਸਾਲਾਂ ਦੌਰਾਨ ਐਨ.ਸੀ. ਸੀ. ਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ  ਪਾਇਆ ਗਿਆ ਹੈ।ਉਨ੍ਹਾਂ ਦੇ ਬਹੁਤ ਸਾਰੇ ਐਨ. ਸੀ. ਸੀ. ਕੈਡਿਟ ਫ਼ੌਜ ਵਿਚ ਭਰਤੀ ਹੋ ਕੇ ਰੁਜ਼ਗਾਰ ਪ੍ਰਾਪਤ ਕਰ ਚੁੱਕੇ ਹਨ ਅਤੇ ਦੇਸ਼ ਦੀ ਰੱਖਿਆ ਤੇ ਸੇਵਾ ਵਿੱਚ ਯੋਗਦਾਨ ਪਾ ਰਹੇ ਹਨ। ਉਨ੍ਹਾਂ ਦੀ ਇਸ ਪ੍ਰਾਪਤੀ ਤੇ 14 ਪੰਜਾਬ ਬਟਾਲੀਅਨ ਐਨ. ਸੀ. ਸੀ. ਨਾਭਾ ਦੇ ਕਾਰਜਕਾਰੀ ਕਮਾਂਡਿੰਗ ਅਫ਼ਸਰ ਅਤੇ ਐਡਮ ਅਫ਼ਸਰ ਕਰਨਲ ਐਸ.ਐਸ. ਪਰਮਾਰ ਵਲੋਂ ਵੀ ਵਧਾਈ ਦਿੱਤੀ ਗਈ।

About Post Author

Share and Enjoy !

Shares

Leave a Reply

Your email address will not be published.