ਫਗਵਾੜਾ (ਸ਼ਿਵ ਕੋੜਾ) : ਐਨ.ਆਰ.ਆਈ. ਸਤਪਾਲ ਚੋਪੜਾ ਯੂ.ਐਸ.ਏ. ਅਤੇ ਉਹਨਾਂ ਦੇ ਸਪੁੱਤਰ ਪਿ੍ਰੰਸ ਚੋਪੜਾ ਉਰਫ ਸਨੀ ਯੂ.ਐਸ.ਏ. ਵਲੋਂ ਗੁਰੂ ਨਾਨਕ ਬਿੱਰਧ, ਅਪਾਹਿਜ ਅਤੇ ਅਨਾਥ ਆਸ਼ਰਮ ਵਿਰਕਾਂ ਨੂੰ ਇਕ ਮਹੀਨੇ ਦਾ ਰਾਸ਼ਨ ਭੇਂਟ ਕੀਤਾ ਗਿਆ। ਸ੍ਰੀ ਸਤਪਾਲ ਚੋਪੜਾ ਨੇ ਕਿਹਾ ਕਿ ਇਹ ਅਨਾਥ ਆਸ਼ਰਮ ਬੇਸਹਾਰਿਆਂ ਲਈ ਬਹੁਤ ਵੱਡਾ ਸਹਾਰਾ ਹੈ ਜਿੱਥੇ ਬਾਬਾ ਦਿਆਲ ਸਿੰਘ ਅਤੇ ਹੋਰ ਸੇਵਾਦਾਰਾਂ ਵਲੋਂ ਬਜੁਰਗਾਂ, ਬਿਮਾਰਾਂ ਤੇ ਅਨਾਥਾਂ ਦੀ ਬੜੀ ਸੇਵਾ ਕੀਤੀ ਜਾਂਦੀ ਹੈ। ਇਸ ਆਸ਼ਰਮ ਨੂੰ ਰਾਸ਼ਨ ਭੇਂਟ ਕਰਦੇ ਹੋਏ ਉਹਨਾਂ ਦੇ ਸਮੁੱਚੇ ਪਰਿਵਾਰ ਨੂੰ ਬੜੀ ਆਤਮਿਕ ਸ਼ਾਂਤੀ ਮਿਲੀ ਹੈ। ਮੁੱਖ ਸੇਵਾਦਾਰ ਬਾਬਾ ਦਿਆਲ ਸਿੰਘ ਨੇ ਇਸ ਉਪਰਾਲੇ ਲਈ ਚੋਪੜਾ ਪਰਿਵਾਰ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਪਹਿਲਾਂ ਵੀ ਇਸ ਪਰਿਵਾਰ ਵਲੋਂ ਆਸ਼ਰਮ ਨੂੰ ਵਢਮੁੱਲਾ ਸਹਿਯੋਗ ਪ੍ਰਾਪਤ ਹੁੰਦਾ ਰਿਹਾ ਹੈ। ਇਸ ਮੌਕੇ ਜਗਦੀਸ਼ ਵਿਰਦੀ, ਪ੍ਰੇਮ ਲਾਲ, ਸੋਹਨ ਸਹਿਜਲ, ਰਾਮਜੀ ਬਾਂਸਲ ਤੇ ਇੰਦਰ ਦੇਵ ਨੇ ਵੀ ਚੋਪੜਾ ਪਰਿਵਾਰ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।