ਐਤਵਾਰ ਦੀ ਛੁੱਟੀ ਦੇ ਬਾਵਜੂਦ ਜਿਲਾ ਮਾਨਸਾ ’ਚ ਖੇਡ ਕੈਂਪਾਂ ਦੀ ਹੋਈ ਸ਼ੁਰੂਆਤ

Share and Enjoy !

Shares

– ਉਪ ਜ਼ਿਲਾ ਸਿੱਖਿਆ ਅਫਸਰ ਗੁਰਲਾਭ ਸਿੰਘ ਨੇ ਕੀਤਾ ਕੈਂਪ ਦਾ ਉਦਘਾਟਨ

(ਗੁਰਵਿੰਦਰ ਸਿੰਘ ਚਹਿਲ) ਹੀਰੋ ਖੁਰਦ। ਜ਼ਿਲਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੀ ਸ਼ਾਨਦਾਰ ਸਮਾਪਤੀ ਤੋਂ ਬਾਅਦ ਅਧਿਆਪਕ ਹੁਣ 3 ਦਸੰਬਰ ਤੋਂ ਸ਼ੁਰੂ ਹੋਣ ਵਾਲੀਆਂ ਰਾਜ ਪੱਧਰੀ ਪ੍ਰਾਇਮਰੀ ਖੇਡਾਂ ਦੀ ਤਿਆਰੀ ਲਈ ਜ਼ੋਰ ਅਜਮਾਈ ਕਰਨ ਲੱਗੇ ਹਨ,ਐਤਵਾਰ ਦੀ ਛੁੱਟੀ ਹੋਣ ਦੇ ਬਾਵਜੂਦ ਜ਼ਿਲੇ ਦੇ ਵੱਖ ਵੱਖ ਸਥਾਨਾਂ ‘ਤੇ ਖੇਡ ਕੈਂਪਾਂ ਦੀ ਸ਼ੁਰੂਆਤ ਹੋਈ। ਲੜਕੇ, ਲੜਕੀਆਂ ਦੇ ਕਬੱਡੀ ਨੈਸ਼ਨਲ ਕੈਂਪ ਦੀ ਸ਼ੁਰੂਆਤ ਉਪ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਗੁਰਲਾਭ ਸਿੰਘ ਨੇ ਕੀਤੀ। ਉਨਾਂ ਨੰਨੇ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦਿਆਂ ਕਿਹਾ ਕਿ ਪੰਜਾਬ ਪੱਧਰੀ ਖੇਡ ਮੁਕਾਬਲਿਆਂ ਲਈ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਬੱਚਿਆਂ ਨੂੰ ਲੋੜੀਂਦੀਆਂ ਸਾਰੀਆਂ ਖੇਡ ਸਾਹੂਲਤਾਂ ਦਿੱਤੀਆਂ ਜਾਣਗੀਆਂ, ਤਾਂ ਕਿ ਉਹ ਅਪਣੀ ਖੇਡ ਕਲਾਂ ਦਾ ਪ੍ਰਦਰਸ਼ਨ ਕਰ ਸਕਣ।ਖੇਡ ਕੈਂਪਾਂ ਦੇ ਪ੍ਰਬੰਧਕੀ ਇੰਚਾਰਜ ਹਰਦੀਪ ਸਿੱਧੂ ਤੇ ਰਾਮਨਾਥ ਧੀਰਾ ਨੇ ਦੱਸਿਆ ਕਿ ਜ਼ਿਲਾ ਪੱਧਰੀ ਪ੍ਰਾਇਮਰੀ ਖੇਡਾਂ ਦੇ ਸਫਲ ਪ੍ਰਬੰਧ ਤੋਂ ਬਾਅਦ ਜੇਤੂ ਟੀਮਾਂ ਵੱਲੋਂ ਅਪਣੇ ਸਕੂਲਾਂ ‘ਚ ਖੇਡ ਕੈਂਪਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।ਇਸ ਤੋਂ ਇਲਾਵਾ ਟੀਮ ਇੰਚਾਰਜ਼ ਅਤੇ ਖੇਡ ਕਨਵੀਨਰ ਵੱਖ ਵੱਖ ਸਕੂਲਾਂ ਦੇ ਹੋਰਨਾਂ ਖਿਡਾਰੀਆਂ ਦੇ ਟਰਾਇਲ ਲੈ ਕੇ ਟੀਮ ਨੂੰ ਪੰਜਾਬ ਪੱਧਰੀ ਮੁਕਾਬਲਿਆਂ ਦੇ ਹਾਣ ਦਾ ਬਣਾਉਣ ਲਈ ਜੁਟੇ ਹੋਏ ਹਨ।ਬਹਿਣੀਵਾਲ ਵਿਖੇ ਲੱਗੇ ਖੇਡ ਕੈਂਪ ਦੀ ਅਗਵਾਈ ਤੇਜਿੰਦਰ ਸਿੰਘ ਬਹਿਣੀਵਾਲ, ਗੁਰਵਿੰਦਰ ਸਿੰਘ ਡੀਪੀਈ ਸਿਲਵਰ ਬੈਲਜ ਇੰਟਰ ਨੈਸ਼ਨਲ ਸਕੂਲ ਕਰ ਰਹੇ ਹਨ,ਜਦੋਂ ਕਿ ਉਭਾ ਬੁਰਜ ਢਿਲਵਾਂ ਵਿਖੇ ਰੋਪ ਸਕੇਪਿੰਗ,ਖੋ-ਖੋ ਦੇ ਖੇਡ ਕੈਂਪ ਇਕਬਾਲ ਸਿੰਘ ਦੀ ਅਗਵਾਈ ਚ ਲਾਏ ਜਾ ਰਹੇ ਹਨ। ਕੈਂਪ ਦੌਰਾਨ ਹੈੱਡ ਟੀਚਰ ਬਲਜਿੰਦਰ ਸਿੰਘ ਅਤਲਾ ਕਲਾਂ, ਕੁਲਦੀਪ ਸਿੰਘ ਕੋਟੜਾ, ਕੁਲਵਿੰਦਰ ਸਿੰਘ ਗੁਰਨੇ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.