
ਹੁਸ਼ਿਆਰਪੁਰ ( ਤਰਸੇਮ ਦੀਵਾਨਾ ) : ਏਕ ਜੋਤ ਸੇਵਾ ਸੰਮਤੀ ਜਗਤਪੁਰ, ਹੁਸ਼ਿਆਰਪੁਰ ਵਲੋਂ ਮੁਹੱਲਾ ਜਗਤਪੁਰਾ, ਹੁਸ਼ਿਆਰਪੁਰ ਵਿਖੇ ਸੰਮਤੀ ਦੇ ਸਰਪਰਸਤ ਕੁਲਦੀਪ ਸਿੰਘ ਪੱਤੀ ਸਮਾਜ ਸੇਵਕ ਦੀ ਰਹਿਨੁਮਾਈ ਹੇਠ ਇਕ ਸਮਾਗਮ ਦਾ ਆਯੋਜਨ ਗਿਆ ਜਿਸ ਵਿੱਚ ਇਕ ਲੜਕੀ ਦੀ ਸ਼ਾਦੀ ‘ਤੇ ਸੰਮਤੀ ਵਲੋਂ 8,000/- ਰੁਪਏ ਦਾ ਲੋੜੀਂਦਾ ਸਮਾਨ ਭੇਂਟ ਕੀਤਾ ਗਿਆ। ਸਾਬਕਾ ਪ੍ਰਿੰਸੀਪਲ ਜਮੁਨਾ ਦਾਸ ਨੇ ਸੰਮਤੀ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਕੁਲਦੀਪ ਸਿੰਘ ਪੱਤੀ ਨੇ ਕਿਹਾ ਕਿ ਸਮਾਜ ਸੇਵਾ ਕਰਨ ਲਈ ਬਹੁਤੇ ਧੰਨ ਦੀ ਜ਼ਰੂਰਤ ਨਹੀਂ ਬਲਕਿ ਮਜ਼ਬੂਤ ਇੱਛਾ ਸ਼ਕਤੀ ਦੀ ਲੋੜ ਹੁੰਦੀ ਹੈ। ਸੰਮਤੀ ਦੇ ਪ੍ਰਧਾਨ ਸ਼੍ਰੀ ਵਿਜੈ ਕੁਮਾਰ ਮੋਦਗਿਲ ਵਲੋਂ ਸੰਮਤੀ ਵਲੋਂ ਕੀਤੇ ਗਏ ਕਾਰਜਾਂ ਦੀ ਸਲਾਨਾ ਰਿਪੋਰਟ ਪੜ੍ਹੀ ਗਈ। ਸੰਮਤੀ ਦੇ ਸਰਪਰਸਤ ਕੁਲਦੀਪ ਸਿੰਘ ਪੱਤੀ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਦੱਸਿਆ ਕਿ ਸੰਮਤੀ ਵਲੋਂ ਜਲਦੀ ਹੀ ਪੰਛੀਆਂ ਨੂੰ ਪਾਣੀ ਮੁਹੱਈਆ ਕਰਵਾਉਣ ਲਈ ‘‘ਪਾਣੀ ਦੇ ਕੂੰਡੇ“ ਦਰੱਖਤਾਂ ਅਤੇ ਘਰਾਂ ਵਿੱਚ ਮੁਹੱਈਆ ਕਰਵਾਏ ਜਾਣਗੇ। ਇਸ ਮੌਕੇ ਤੇ ਸੰਮਤੀ ਦੇ ਜਨਰਲ ਸਕੱਤਰ ਜਰਨੈਲ ਸਿੰਘ ਧੀਰ, ਜਸਵੰਤ ਸਿੰਘ ਜੰਡੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਤੇ ਜਸਵੀਰ ਸਿੰਘ ਭੱਟੀ, ਕੁਲਵਿੰਦਰ ਕੌਰ, ਸਿਮਰਨ, ਮਧੂ ਸ਼ਰਮਾ, ਸੂਨੈਨਾ, ਜੱਸੀ, ਅਮਰਜੀਤ ਸਿੰਘ, ਰਾਜ ਕੁਮਾਰ, ਅਜੈ ਡੱਡਵਾਲ, ਤਿਰਲੋਕ ਮੱਟੂ, ਸੁਰਿੰਦਰ ਮੱਟੂ, ਨੰਬਰਦਾਰ ਸੁਰਿੰਦਰ ਸਿੰਘ, ਮਨਜੀਤ ਸਿੰਘ ਲੱਕੀ, ਹਰੀਦੇਵ ਮਾਨਾ ਆਦਿ ਵੀ ਹਾਜ਼ਰ ਸਨ।