ਈਟੀਟੀ ਟੈੱਟ ਪਾਸ ਯੂਨੀਅਨ (5994) ਨੇ ਸਿੱਖਿਆ ਮੰਤਰੀ ਦਾ ਕੀਤਾ ਧੰਨਵਾਦ

Share and Enjoy !

Shares

– ਬਾਹਰੀ ਸੂਬਿਆਂ ਦਾ ਕੋਟਾ ਖਤਮ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਹੀ ਪਹਿਲ ਦਿੱਤੀ ਜਾਵੇ : ਕਮਲਜੀਤ ਸਮਾਓਂ

– ਪੁਰਾਣੇ ਸਿਲੇਬਸ ਮੁਤਾਬਕ ਹੀ ਲਿਆ ਜਾਵੇ ਪੇਪਰ

(ਗੁਰਵਿੰਦਰ ਸਿੰਘ ਚਹਿਲ) ਹੀਰੋਂ ਖੁਰਦ।

ਈਟੀਟੀ ਟੈੱਟ ਪਾਸ ਬੇਰੁਜਗਾਰ ਅਧਿਆਪਕ ਯੂਨੀਅਨ (5994) ਪੰਜਾਬ ਵੱਲੋਂ ਬਾਲ ਭਵਨ ਮਾਨਸਾ ਵਿਖੇ ਜਰੂਰੀ ਮੀਟਿੰਗ ਕੀਤੀ ਗਈ। ਜਥੇਬੰਦੀ ਦੇ ਸੂਬਾ ਪ੍ਰਧਾਨ ਮਨਿੰਦਰ ਸਿੰਘ ਦੂਲੋਵਾਲ ਨੇ ਕਿਹਾ ਕਿ ਉਨਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਲੰਬੇ ਅਰਸੇ ਤੋਂ ਸੰਘਰਸ ਵਿੱਢਿਆ ਹੋਇਆ ਸੀ ਤੇ ਸਿੱਖਿਆ ਮੰਤਰੀ ਸ੍ਰ. ਬੈਂਸ ਨੇ ਮੀਟਿੰਗ ਦੌਰਾਨ ਭਰੋਸਾ ਦਿਵਾਇਆ ਸੀ ਕਿ ਸਰਕਾਰ ਵੱਲੋਂ ਈਟੀਟੀ ਟੈੱਟ ਬੇਰੁਜਗਾਰਾਂ ਦਾ ਹੱਲ ਜਲਦ ਕੀਤਾ ਜਾਵੇਗਾ।ਜਿਸ ਦੇ ਚਲਦਿਆਂ ਸਿੱਖਿਆ ਮੰਤਰੀ ਬੈਂਸ ਵੱਲੋਂ ਈ.ਟੀ.ਟੀ. 5994 ਦੀ ਭਰਤੀ ਦਾ ਪੋਰਟਲ ਖੋਲ ਕਰ ਦਿੱਤਾ ਹੈ।ਉਨਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀ ਪਹਿਲੀ ਸਰਕਾਰ ਦੇਖੀ ਹੈ,ਜਿਸ ਨੇ ਸਰਕਾਰ ਬਣਨ ਦੇ ਸ਼ੁਰੂਆਤੀ ਸਮੇਂ ਵਿਚ ਹੀ ਬੇਰੁਜਗਾਰਾਂ ਦੀ ਮੰਗ ਨੂੰ ਪੂਰਾ ਕੀਤਾ ਹੈ।ਯੂਨੀਅਨ ਦੇ ਸੂਬਾ ਸਕੱਤਰ ਕਮਲਜੀਤ ਸਿੰਘ ਸਮਾਓਂ ਨੇ ਸਰਕਾਰ ਵੱਲੋਂ ਈਟੀਟੀ ਬੇਰੁਜਗਾਰ ਯੂਨੀਅਨ ਮੰਗ ਨੂੰ ਸਿਰੇ ਚਾੜਨ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਇਸ ਭਰਤੀ ‘ਚ ਬਾਹਰੀ ਸੂਬਿਆਂ ਦਾ ਕੋਟਾ ਖਤਮ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਹੀ ਪਹਿਲ ਦਿੱਤੀ ਜਾਵੇ।ਉਨਾਂ ਕਿਹਾ ਕਿ ਪਿਛਲੇ ਸਾਲਾਂ ਦੇ ਸਿਲੇਬਸ ਅਨੁਸਾਰ ਹੀ ਇਸ ਵਾਰ ਦਾ ਪੇਪਰ ਲੈਣਾ ਚਾਹੀਦਾ ਹੈ ਤੇ ਸਿਲੇਬਸ ਵਿਚ ਕਿਸੇ ਤਰਾਂ ਦੀ ਕੋਈ ਤਬਦੀਲੀ ਨਹੀਂ ਕਰਨੀ ਚਾਹੀਦੀ ਕਿਉਂਕਿ ਈਟੀਟੀ ਟੈੱਟ ਪਾਸ ਬੇਰੁਜਗਾਰ ਕਾਫੀ ਸਮੇਂ ਤੋਂ ਪੇਪਰ ਦੀ ਤਿਆਰੀ ਵਿੱਚ ਰੁੱਝੇ ਹੋਏ ਹਨ।ਇਸ ਮੌਕੇ ਜਿਲਾ ਪ੍ਰਧਾਨ ਸੁਖਪ੍ਰੀਤ ਸਿੰੰਘ,ਆਗੂ ਅਮਰਦੀਪ ਕੌਰ ਭੁੱਲਰ,ਹਰਪ੍ਰੀਤ ਕੌਰ ਬੱਪੀਆਣਾ,ਰਾਜਵਿੰਦਰ ਕੌਰ ਬਰਨਾਲਾ,ਜੱਸੀ ਗਿੱਲ ਬੁਢਲਾਡਾ, ਰਾਜਵੀਰ ਕੌਰ ਰੜ,ਸੁਖਦੀਪ ਮਾਨ,ਰਮਨ ਬੱਪੀਆਣਾ ਆਦਿ ਹਾਜਰ ਸਨ।

 

About Post Author

Share and Enjoy !

Shares

Leave a Reply

Your email address will not be published.