
(ਪਰਮਜੀਤ ਅਬਿਆਣਾ) ਨੂਰਪੁਰ ਬੇਦੀ। ਨਵ ਨਿਯੁਕਤ ਥਾਣਾ ਨੂਰਪੁਰ ਬੇਦੀ ਦੇ ਮੁੱਖੀ ਗੁਰਸੇਵਕ ਸਿੰਘ ਨੇ ਅੱਜ ਸਥਾਨਕ ਪੱਤਰਕਾਰਾਂ ਨਾਲ ਵਿਸ਼ੇਸ਼ ਮੀਟਿੰਗ ਆਯੌਜਿਤ ਕੀਤੀ, ਜਿਸ ਵਿੱਚ ਉਨਾਂ ਨੇ ਇਲਾਕੇ ਦੀ ਅਮਨ ਕਾਨੂੰਨ ਦੀ ਸਥਿਤੀ ਅਤੇ ਨਸ਼ੇ ਦੀ ਤਸਕਰੀ ਰੋਕਣ ਲਈ ਵਿਸਤਾਰ ਪੂਰਵਕ ਚਰਚਾ ਕੀਤੀ। ਉਨਾਂ ਦੱਸਿਆ ਕਿ ਇਲਾਕੇ ਨੂੰ ਨਸ਼ਾ ਮੁਕਤ ਬਣਾਉਣ ਲਈ ਪੁਲਿਸ ਵਿਭਾਗ ਵਲੋਂ ਪੂਰੀ ਚੋਕਸੀ ਵਰਤੀ ਜਾ ਰਹੀ ਹੈ ਅਤੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਥਾਂ ਥਾਂ ਤੇ ਨਾਕੇ ਲਾਏ ਜਾ ਰਹੇ ਹਨ । ਉਨਾਂ ਇਲਾਕੇ ਦੀ ਅਮਨ ਕਾਨੂੰਨ ਦੀ ਸਥਿਤੀ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਅਪਰਾਧੀ ਬਿਰਤੀ ਵਾਲੇ ਲੋਕਾਂ ਨੂੰ ਕਿਸੇ ਵੀ ਕੀਮਤ ਪਰ ਬਖ਼ਸ਼ਿਆਂ ਨਹੀ ਜਾਵੇਗਾ। ਉਨਾਂ ਆਮ ਲੋਕਾਂ ਤੋ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਉਨਾਂ ਦੇ ਧਿਆਨ ਵਿੱਚ ਕੋਈ ਅਜਿਹੀ ਅਪਰਾਧਿਕ ਵਾਦਾਤ ਆਉਦੀ ਹੈ ਤਾਂ ਉਸ ਬਾਰੇ ਪੁਲਿਸ ਅਤੇ ਪ੍ਰਸ਼ਾਸ਼ਨ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਵੱਧ ਰਹੇ ਅਪਰਾਧਾ ਤੇ ਅੰਕੁਸ਼ ਲੱਗ ਸਕੇ । ਉਨਾਂ ਕਿਹਾ ਕਿ ਬਲਾਕ ਦੇ ਪਿੰਡਾਂ ਵਿੱਚ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਜਿਥੇ ਸਥਾਨਕ ਪੁਲਿਸ ਵਲੋਂ ਲਗਾਤਾਰ ਗਸ਼ਤ ਕੀਤੀ ਜਾ ਰਹੀ ਹੈ ਉਥੇ ਉਨਾਂ ਨੇ ਪਿੰਡਾਂ ਦੀਆਂ ਪੰਚਾਇਤਾ ਨੂੰ ਠੀਕਰੀ ਪਹਿਰੇ ਲਾਉਣ ਦੀ ਅਪੀਲ ਕੀਤੀ ਤਾਂ ਜੋਂ ਕਿਸੇ ਵੀ ਪ੍ਰਕਾਰ ਦਾ ਪਿੰਡਾਂ ਵਿੱਚ ਅਪਰਾਧਕ ਘਟਨਾ ਨਾ ਵਾਪਰ ਸਕੇ। ਇਸ ਮੌਕੇ ਪੱਤਰਕਾਰ ਹਰਦੀਪ ਸਿੰਘ ਢੀਂਡਸਾ, ਡਾ ਅਵਿਨਾਸ਼ ਸ਼ਰਮਾਂ,ਕੁਲਦੀਪ ਸ਼ਰਮਾ, ਪਵਨ ਕੁਮਾਰ, ਬਿੰਦਰਪਾਲ ਝਾਡੀਆਂ, ਦਲਜੀਤ ਚਨੌਲੀ, ਗੋਰਵ ਰਾਣਾ,ਬਿਮਲ ਸੈਣੀ,ਗੁਰਬੀਰ ਸਿੰਘ ਵਾਲੀਆਂ, ਬਲਵੀਰ ਖਾਨ ਅਤੇ ਅਜੈਪੁਰੀ ਆਦਿ ਹਾਜਰ ਸੀ।