
(ਕਿ੍ਰਸ਼ਨ ਗਰਗ) ਭਵਾਨੀਗੜ। ਆਸਰਾ ਕਾਲਜ ਜੋ ਕਿ ਪਟਿਆਲਾ ਸੰਗਰੂਰ ਨੈਸ਼ਨਲ ਹਾਈਵੇ ਤੇ ਸਥਿਤ ਹੈ ਜੋ ਕਿ ਉਚ ਮਿਆਦ ਦੀ ਸਿੱਖਿਆ ਪ੍ਰਦਾਨ ਕਰ ਰਿਹਾ ਹੈ, ਵਿਚ ਵਿਦਿਆਰਥੀਆਂ ਨੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਕਾਲਜ ਅਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ। ਹਾਲ ਹੀ ਵਿਚ ਪੰਜਾਬ ਸਕੂਲ ਸਿਖਿਆਂ ਬੋਰਡ ਦੁਆਰਾ ਐਲਾਨੇ ਗਏ 10+2 ਦੇ ਨਤੀਜੇ ਵਿਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਆਰਟਸ ਗਰੁੱਪ ਦੀ ਪ੍ਰੀਖਿਆ ਵਿਚੋਂ ਨਵਨੀਤ ਕੌਰ ਨੇ 86 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਪਹਿਲਾ ਸਥਾਨ, ਮਨਪ੍ਰੀਤ ਕੌਰ ਨੇ 82 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਦੂਸਰਾ ਸਥਾਨ ਅਤੇ ਜਸਪ੍ਰੀਤ ਕੌਰ ਨੇ 81 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ ਕਾਮਰਸ ਗਰੁੱਪ ਦੀ ਪ੍ਰੀਖਿਆ ਵਿਚੋਂ ਰਵੀਸ਼ ਕੁਮਾਰ ਨੇ 83 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਸਾਰੇ ਵਿਦਿਆਰਥੀਆਂ ਨੇ ਚੰਗੇ ਅੰਕ ਪ੍ਰਾਪਤ ਕਰਕੇ ਪਹਿਲੇ ਦਰਜੇ ਵਿਚ ਪਾਸ ਹੋ ਕੇ ਨਤੀਜੇ ਨੂੰ 100 ਫੀਸਦੀ ਬਣਾਇਆ।
ਇਸ ਮੋਕੇ ਤੇ ਪਿ੍ਰੰਸੀਪਲ ਪ੍ਰੋ.ਬੀ.ਐਲ.ਗੋਹਲ ਨੇ ਵਿਦਿਆਰਥੀਆ ਦੇ ਨਤੀਜੇ ਤੇ ਖੁਸੀ ਪ੍ਰਗਟ ਕਰਦਿਆ ਕਿਹਾ ਕਿ ਇਹ ਨਤੀਜਾ ਸਟਾਫ ਅਤੇ ਵਿਦਿਆਰਥੀਆਂ ਦੀ ਮਿਹਨਤ ਸਦਕਾ ਹੈ। ਉਨਾਂ ਨੇ ਵਿਦਿਆਰਥੀਆਂ ਨੂੰ ਅਤੇ ਉਨਾਂ ਦੇ ਮਾਤਾ ਪਿਤਾ ਨੂੰ ਭਰੋਸਾ ਦਵਾਇਆ ਕਿ ਕਾਲਜ ਮਨੇਜਮੈਂਟ ਵਿਦਿਆਰਥੀਆਂ ਦੀ ਪੜਾਈ ਨੂੰ ਹੋਰ ਬੇਹਤਰ ਕਰਨ ਲਈ ਕੋਈ ਕਸਰ ਨਹੀ ਛੱਡੇਗੀ ।
ਇਸ ਮੋਕੇ ਤੇ ਡਾ. ਕੇਸ਼ਵ ਗੋਇਲ (ਐਮ.ਡੀ.) ਅਤੇ ਡਾ. ਆਰ.ਕੇ. ਗੋਇਲ (ਚੇਅਰਮੈਨ) ਨੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਦਾ ਸਹਿਰਾ ਸਮੂਹ ਸਟਾਫ ਅਤੇ ਪਿ੍ਰੰਸੀਪਲ ਨੂੰ ਦਿੰਦੇ ਹੋਏ, ਭਵਿੱਖ ਵਿਚ ਅੱਗੇ ਵਧਣ ਅਤੇ ਜਿੰਦਗੀ ਵਿਚ ਚੰਗਾ ਸਥਾਨ ਹਾਸਲ ਕਰਨ ਦੀ ਕਾਮਨਾ ਕਰਦੇ ਹੋਏ ਉਨਾਂ ਨੂੰ ਬਹੁਤ-ਬਹੁਤ ਵਧਾਈ ਦਿੱਤੀ।