ਆਸ਼ਾ ਵਰਕਰਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਸੰਬੰਧੀ ਐਸ.ਐਮ. ਓ ਨੂਰਪੁਰ ਬੇਦੀ (ਸਿੰਘਪੁਰ) ਨੂੰ ਦਿੱਤਾ ਮੰਗ ਪੱਤਰ

Share and Enjoy !

Shares

(ਅਬਿਆਣਾ ) ਨੂਰਪੁਰ ਬੇਦੀ। ਆਸ਼ਾ ਵਰਕਰ ਤੇ ਫੈਸੀਲੀਟੇਟਰ ਯੂਨੀਅਨ ਪੰਜਾਬ ਦੀ ਇੱਕ ਵਿਸ਼ੇਸ ਮੀਟਿੰਗ ਸੀ.ਐਚ.ਸੀ ਨੂਰਪੁਰ ਬੇਦੀ (ਸਿੰਘਪੁਰ) ਵਿਖੇ ਪ੍ਰਧਾਨ ਬਲਜੀਤ ਕੌਰ ਦੀ ਯੋਗ ਅਗਵਾਈ ਹੇਠ ਕੀਤੀ ਗਈ । ਪ੍ਰਧਾਨ ਬਲਜੀਤ ਕੌਰ ਨੇ ਇਸ ਦੋਰਾਨ ਆਪਣੇ ਸਬੋਧਨ ਦੋਰਾਨ ਦੱਸਿਆ ਕਿ ਸਰਵ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਆਸ਼ਾ ਵਰਕਰ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਸੰਬੰਧੀ ਯੂਨੀਅਨ ਵਲੋਂ ਸਥਾਨ ਐਸ.ਐਮ.ਓ ਨੂੰ ਮੰਗ ਪੱਤਰ ਰਾਹੀਂ ਜਾਣਕਾਰੀ ਦਿੱਤੀ ਗਈ ਹੈ । ਜਿਸ ਵਿੱਚ ਉਨਾਂ ਨੇ ਦੱਸਿਆ ਕਿ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਾਂ ਦਾ ਕੋਵਿੰਡ ਦਾ ਭੱਤਾਂ 2500/ਰੁਪਏ ਬੰਦ ਕਰ ਦਿੱਤਾ ਹੈ ਇਸ ਲਈ ਜਦੋਂ ਤੱਕ ਸਰਕਾਰ ਕੋਵਿੰਡ ਦਾ ਕੋਈ ਵੀ ਕੰਮ ਕਰਾਉਦੀ ਹੈ ਤਾਂ ਉਸ ਦਾ ਭੱਤਾ ਬਹਾਲ ਕੀਤਾ ਜਾਵੇ । ਉਦੋ ਤੱਕ ਕੋਵਿੰਡ ਦਾ ਕੋਈ ਵੀ ਕੰਮ ਨਹੀ ਕੀਤਾ ਜਾਵੇਗਾ,ਆਸ਼ਾ ਵਰਕਰਾਂ ਦੀ ਤਨਖ਼ਾਹ ਇੱਕ ਨਿਸਚਿਤ ਤਰੀਖ ਤੱਕ ਪਾ ਦਿੱਤੀ ਜਾਵੇ,ਮੌਤ ਹੋਣ ਦੀ ਸੂਰਤ ਵਿੱਚ ਆਸ਼ਾ ਵਰਕਰ ਵਲੋਂ ਸੂਚਨਾ ਅਤੇ ਦਸਤਾਵੇਜ਼ ਸਿਰਫ ਸਬ ਸੈਂਟਰ ਤੱਕ ਹੀ ਦਿੱਤੇ ਜਾਣ ਬਾਕੀ ਕੰਮ ਮਿ੍ਰਤਕ ਪਰਿਵਾਰ ਦਾ ਹੋਵੇਗਾ ਅਤੇ ਮਰੀਜ਼ ਦੀ ਮਰਜੀ ਨਾਲ ਪ੍ਰਾਈਵੇਟ ਹਸਪਤਾਲ ਵਿੱਚ ਹੋਣ ਵਾਲੀ ਡਿਲਵਰੀ ਦਾ ਇਨਸੈਟਿਵ ਵੀ ਦਿੱਤਾ ਜਾਵੇ ਆਦਿ ਮੰਗਾਂ ਰੱਖੀਆਂ ਗਈਆਂ ਹਨ । ਇਸ ਉਪੰਰਤ ਯੂਨੀਅਨ ਵੱਲੋਂ ਐਸ.ਐਮ.ਓ ਨੂੰ ਆਪਣੀਆਂ ਮੰਗਾਂ ਸੰਬੰਧੀ ਮੰਗ ਪੱਤਰ ਦਿੱਤਾ ਗਿਆ । ਇਸ ਮੌਕੇ ਪ੍ਰਵੀਨ ਕੁਮਾਰੀ,ਜਸਵਿੰਦਰ ਕੌਰ,ਰਜਿੰਦਰ ਕੌਰ, ਜਸਵੀਰ ਕੌਰ, ਮਨਪ੍ਰੀਤ ਕੌਰ, ਉਮਾਂ ਕੁਮਾਰੀ,ਕਰਨੈਲ ਕੌਰ,ਕੁਲਬੀਰ ਕੌਰ, ਅੰਜੂ ਵਰਮਾਂ,ਅਨੁਪਮ ਕਾਂਗੜ, ਮਲਕੀਤ ਕੌਰ,ਤਜਿੰਦਰ ਕੌਰ,ਨੀਲਮ ਰਾਣੀ, ਕਮਲਜੀਤ ਕੌਰ,ਮਮਤਾ,ਦਰਸ਼ਨਾ ਕੁਮਾਰੀ,ਰੰਜਨਾ,ਅਮਰਜੀਤ ਕੋਰ ਅਤੇ ਰੇਖਾ ਰਾਣੀ ਸਹਿਤ ਵੱਡੀ ਸੰਖਿਆ ‘ਚ ਆਸ਼ਾ ਵਰਕਰ ਹਾਜ਼ਰ ਸੀ ।

About Post Author

Share and Enjoy !

Shares

Leave a Reply

Your email address will not be published.