ਆਲੋਵਾਲ ਵਿਖੇ ਛੇਵਾਂ ਕੁਸ਼ਤੀ ਮੁਕਾਬਲਾ ਕਰਵਾਇਆ, ਸ਼ਖਸੀਤਾਂ ਦਾ ਕੀਤਾ ਸਨਮਾਨ

Share and Enjoy !

Shares

(ਮੋਹਿਤ ਗਾਦੜਾ) ਲਾਡੋਵਾਲ। ਮਹਾਰਾਜਾ ਰਣਜੀਤ ਸਿੰਘ ਸਪੋਰਟਸ ਕਲੱਬ ਆਲੋਵਾਲ ਵੱਲੋਂ , ਐੱਨ.ਆਰ.ਆਈ. ਭਰਾਵਾਂ ਅਤੇ ਨਗਰ ਦੇ ਸਹਿਯੋਗ ਨਾਲ ਸਾਲਾਨਾ ਛੇਵਾਂ ਕੁਸ਼ਤੀ ਮੁਕਾਬਲਾ ਧੂਮ-ਧਾਮ ਨਾਲ ਕਰਵਾਇਆ ਗਿਆl ਕੁਸ਼ਤੀ ਮੁਕਾਵਲੇ ਦੀ ਸ਼ੁਰੂਆਤ ਗੁਰਦੁਆਰਾ ਸਿੰਘਾਂ ਦੇ ਸੰਤ ਬਾਬਾ ਸੁਖਵਿੰਦਰ ਸਿੰਘ ਆਲੋਵਾਲ ਸਿੰਘ ਵੱਲੋਂ ਕਰਾਈ ਗਈ,ਜਿਸ ਵਿੱਚ ਵੱਖ-ਵੱਖ ਪਹਿਲਵਾਨਾਂ ਨੇ ਆਪਣੇ ਜੌਹਰ ਵਿਖਾਏ,ਜਿਨ੍ਹਾਂ ਵਿਚੋਂ ਪਟਕੇ ਦੀ ਕੁਸ਼ਤੀ ਰਾਜੂ ਪਹਿਲਵਾਨ ਨੇ ਆਪਣੇ ਵਿਰੋਧੀ ਨੂੰ ਹਰਾ ਕੇ ਜਿੱਤੀ ਅਤੇ ਜੇਤੂ ਪਹਿਲਵਾਨਾਂ ਨੂੰ ਸੰਤ ਬਾਬਾ ਸੁਖਵਿੰਦਰ ਸਿੰਘ ਆਲੋਵਾਲ, ਸਪੋਰਟਸ ਕਲੱਬ ਦੇ ਅਹੁਦੇਦਾਰ ਅਤੇ ਨਗਰ ਦੇ ਮੋਹਤਵਰਾਂ ਵੱਲੋਂ ਤਕਸੀਮ ਕੀਤੇ ਗਏl ਇਸ ਮੌਕੇ ਪ੍ਰੋਗਰਾਮ ਵਿੱਚ ਪਹੁੰਚੀਆਂ ਮਾਣਯੋਗ ਸ਼ਖਸੀਅਤਾਂ,ਜਿਨ੍ਹਾਂ ਵਿੱਚ ਸੈਕਟਰੀ ਕਰਮਪਾਲ ਸਿੰਘ ਵਿਰਕ ਅਤੇ ਪਿੰਡ ਜੱਸੀਆਂ ਦੇ ਸਰਪੰਚ ਜੁਗਰਾਜ ਸਿੰਘ ਜੱਸੀਆਂ ਨੂੰ ਕਲੱਬ ਦੇ ਅਹੁਦੇਦਾਰਾਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਤ ਬਾਬਾ ਜਰਨੈਲ ਸਿੰਘ ਆਲੋਵਾਲ,ਪ੍ਰਧਾਨ ਸੁਪਿੰਦਰ ਸਿੰਘ ਵਿਰਕ,ਜਥੇ.ਅਮਰਜੀਤ ਸਿੰਘ ਬਾੜੇਵਾਲ, ਪ੍ਰਧਾਨ ਮੇਜਰ ਸਿੰਘ ਆਲੋਵਾਲ, ਸਾਬਕਾ ਸਰਪੰਚ ਗੁਰਚਰਨ ਸਿੰਘ ਆਲੋਵਾਲ, ਪ੍ਰਭਦੀਪ ਸਿੰਘ, ਹਰਪ੍ਰੀਤ ਸਿੰਘ,ਸੁਲੱਖਣ ਸਿੰਘ, ਗੁਰਮੀਤ ਸਿੰਘ,ਰਣਜੀਤ ਸਿੰਘ ਕਾਹਲੋਂ, ਕਮਲਜੀਤ ਸਿੰਘ ਮੱਲੀ, ਫੋਜੀ ਲਖਵਿੰਦਰ ਸਿੰਘ, ਪ੍ਰਧਾਨ ਕਰਮਜੀਤ ਸਿੰਘ ਸੰਦੀਲਾ, ਸਾਹਿਬ ਸਿੰਘ ਆਲੋਵਾਲ ਆਦਿ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.