ਆਮ ਆਦਮੀ ਪਾਰਟੀ ਦੇ ਬਹਾਦਰ ਸਿੰਘ ਰੰਧਾਵਾ ਬਣੇ ਸੁਸਾਇਟੀ ਪ੍ਰਧਾਨ

Share and Enjoy !

Shares
ਲੌਂਗੋਵਾਲ (ਜਗਸੀਰ ਲੌਂਗੋਵਾਲ) : ਕੋਆਪਰੇਟਿਵ ਸੁਸਾਇਟੀ ਲੌਂਗੋਵਾਲ ਲਈ ਆਮ ਆਦਮੀ ਪਾਰਟੀ ਨਾਲ ਸੰੰਬੰਧ ਰੱਖਦੇ ਬਹਾਦਰ ਸਿੰਘ ਰੰਧਾਵਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਹੈ। ਬਹਾਦਰ ਸਿੰਘ ਰੰਧਾਵਾ ਲੌਂਗੋਵਾਲ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਦੇ ਨਜ਼ਦੀਕੀ ਇੰਦਰਜੀਤ ਸਿੰਘ ਦੇ ਛੋਟੇ ਭਰਾ ਹਨ। ਜਾਣਕਾਰੀ ਅਨੁਸਾਰ ਸਭਾ ਦੇ ਸਕੱਤਰ ਬਲਤੇਜ ਸਿੰਘ ਵਲੋਂ ਅਹੁਦੇਦਾਰਾਂ ਦੀ ਚੋਣ ਕਰਨ ਲਈ ਅੱਜ ਦਾ ਦਿਨ ਨਿਸ਼ਚਤ ਕੀਤਾ ਗਿਆ ਸੀ। ਅੱਜ ਚੋਣ ਦੀ ਸ਼ੁਰੂਆਤ ਮੌਕੇ ਕੁੱਝ ਵਿਰੋਧੀ ਮੈਂਬਰਾਂ ’ਚ ਮਾਮੂਲੀ ਖਿੱਚੋਤਾਣ ਰਹੀ ਪ੍ਰੰਤੂ ਸ਼ਹੀਦ ਕਰਤਾਰ ਸਿੰਘ ਸਰਾਭਾ ਕਲੱਬ ਦੇ ਉਪਰਾਲੇ ਨਾਲ ਸਾਰੇ ਸਭਾ ਮੈਂਬਰਾਂ ਨੇ ਇਕਮਤ ਹੋ ਕੇ ਬਹਾਦਰ ਸਿੰਘ ਰੰਧਾਵਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਹੈ। ਸਕੱਤਰ ਬਲਤੇਜ ਸਿੰਘ ਨੇ ਦੱਸਿਆ ਕਿ ਪ੍ਰਧਾਨਗੀ ਲਈ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਵਲੋਂ ਬਹਾਦਰ ਸਿੰਘ ਰੰਧਾਵਾ ਦਾ ਨਾਮ ਪੇਸ਼ ਕੀਤਾ ਗਿਆ ਜਿਸ ਦੀ ਤਾਇਦ ਕਰਨੈਲ ਸਿੰਘ ਵਲੋਂ ਕੀਤੀ ਗਈ। ਇਸ ਤੋਂ ਬਾਅਦ ਸਮੁੱਚੇ ਸਭਾ ਦੇ ਮੈਂਬਰਾਂ ਨੇ ਬਹਾਦਰ ਸਿੰਘ ਰੰਧਾਵਾ ਦੇ ਹੱਕ ਵਿਚ ਬਹੁਮਤ ਪੇਸ਼ ਕਰਨ ਤੋਂ ਬਾਅਦ ਰੰਧਾਵਾ ਨੂੰ ਪ੍ਰਧਾਨ ਚੁਣ ਲਿਆ ਗਿਆ ਹੈ। ਨਵਨਿਯੁਕਤ ਪ੍ਰਧਾਨ ਰੰਧਾਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਨੁਸਾਰ ਪੂਰੀ ਪਾਰਦਰਸ਼ਤਾ ਅਤੇ ਇਮਾਨਦਾਰੀ ਨਾਲ ਕਿਸਾਨਾਂ ਦੀ ਭਲਾਈ ਅਤੇ ਸਭਾ ਨੂੰ ੳੱੁਚਾ ਚੁੱਕਣ ਦੇ ਯਤਨ ਕੀਤੇ ਜਾਣਗੇ। ਇਸ ਮੌਕੇ ਜਗਜੀਤ ਸਿੰਘ ਕਾਲਾ, ਜਸਵਿੰਦਰ ਸਿੰਘ, ਕਰਨੈਲ ਸਿੰਘ ਜੱਸੇਕਾ, ਜਗਸੀਰ ਸਿੰਘ, ਕੁਲਵਿੰਦਰ ਸਿੰਘ ਮੀਤ ਪ੍ਰਧਾਨ, ਮੱਘਰ ਸਿੰਘ, ਹਰਪਾਲ ਕੌਰ, ਹਰਦੀਪ ਕੌਰ ਅਤੇ ਬਲਜੀਤ ਸਿੰਘ ਮੌੜ ਮੀਤ ਪ੍ਰਧਾਨ (ਸਾਰੇ ਮੈਂਬਰ)  ਤੋਂ ਇਲਾਵਾ ਰਾਜ ਸਿੰਘ ਰਾਜੂ, ਇੰਦਰਜੀਤ ਸਿੰਘ ਰੰਧਾਵਾ, ਕਲੱਬ ਪ੍ਰਧਾਲ ਬਲਵਿੰਦਰ ਸਿੰਘ, ਸਰਪੰਚ ਸੁਖਵਿੰਦਰ ਸਿੰਘ ਚਹਿਲ, ਸਰਪੰਚ ਜਗਦੀਸ਼ ਸਿੰਘ ਪੱਪੀ ਅਤੇ ਕਰਨੈਲ ਸਿੰਘ ਦੁੱਲਟ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.