ਫਗਵਾੜਾ (ਸ਼ਿਵ ਕੋੜਾ) : ਅੰਬੇਡਕਰ ਸਾਂਝਾ ਫਰੰਟ ਫਗਵਾੜਾ ਵਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ 11 ਅਪ੍ਰੈਲ ਦਿਨ ਸੋਮਵਾਰ ਨੂੰ ਕੱਢੇ ਜਾ ਰਹੇ ਵਿਸ਼ਾਲ ਚੇਤਨਾ ਮਾਰਚ ਨੂੰ ਸਫਲ ਬਨਾਉਣ ਲਈ ਇਕ ਮੀਟਿੰਗ ਪਿੰਡ ਗੰਢਵਾਂ ਵਿਖੇ ਅੰਬੇਡਕਰ ਸੈਨਾ ਮੂਲ ਨਿਵਾਸੀ ਦੇ ਦਿਹਾਤੀ ਪ੍ਰਧਾਨ ਮਾਨ ਅੰਬੇਡਕਰੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਐਡਵੋਕੇਟ ਕੁਲਦੀਪ ਭੱਟੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਹਨਾਂ ਸੰਬੋਧਨ ਕਰਦਿਆਂ ਸਮੂਹ ਹਾਜਰੀਨ ਨੂੰ ਸੱਦਾ ਦਿੰਦਿਆਂ ਕਿਹਾ ਕਿ 11 ਅਪ੍ਰੈਲ ਨੂੰ ਸ਼ਾਮ ਚਾਰ ਵਜੇ ਕੱਢੇ ਜਾ ਰਹੇ ਚੇਤਨਾ ਮਾਰਚ ਵਿਚ ਹੁਮ ਹੁਮਾ ਕੇ ਸ਼ਾਮਲ ਹੋਣ। ਉਹਨਾਂ ਇਹ ਵੀ ਦੱਸਿਆ ਕਿ ਚੇਤਨਾ ਮਾਰਚ ਫਗਵਾੜਾ ਦੀਆਂ ਸਮੂਹ ਜਥੇਬੰਦੀਆਂ ਅਤੇ ਕਮੇਟੀਆਂ ਦਾ ਸਾਂਝਾ ਫਰੰਟ ਬਣਾ ਕੇ ਕੱਢਿਆ ਜਾ ਰਿਹਾ ਹੈ। ਜਿਸ ਵਿਚ ਬਾਬਾ ਸਾਹਿਬ ਨਾਲ ਸਬੰਧਤ ਝਾਕੀਆਂ ਖਿੱਚ ਦਾ ਕੇਂਦਰ ਹੋਣਗੀਆਂ। ਮੀਟਿੰਗ ਦੌਰਾਨ ਮਾਨ ਅੰਬੇਡਕਰੀ ਨੇ ਮੀਟਿੰਗ ਵਿਚ ਹਾਜਰ ਸਮੂਹ ਪ੍ਰਮੁੱਖ ਸ਼ਖਸੀਅਤਾਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਉਹਨਾਂ ਐਡਵੋਕੇਟ ਕੁਲਦੀਪ ਭੱਟੀ ਨੂੰ ਭਰੋਸਾ ਦਿੱਤਾ ਕਿ ਚੇਤਨਾ ਮਾਰਚ ਨੂੰ ਸਫਲ ਬਣਾਇਆ ਜਾਵੇਗਾ। ਇਸ ਮੌਕੇ ਮਦਨ ਲਾਲ ਸਾਬਕਾ ਸਰਪੰਚ, ਝਲਮਨ ਰਾਮ, ਰਮਨਦੀਪ, ਰਾਮਜੀ, ਗੁਲਾਬ ਚੰਦ, ਡਾ.ਪਰਮਜੀਤ, ਸਤਪਾਲ, ਨਵੀਨ ਬੱਧਣ, ਮਨਜਿੰਦਰ ਕੁਮਾਰ, ਅਵਤਾਰ ਸਿੰਘ ਆਦਿ ਵੀ ਹਾਜਰ ਸਨ।