ਅਹਿਮਦਗੜ੍ਹ ‘ਚ ਤੜਕਸਾਰ ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

Share and Enjoy !

Shares
– ਦੋਸੀ਼ਆਂ ਨੂੰ ਜਲਦ ਕੀਤਾ ਜਾਵੇਗਾ ਗ੍ਰਿਫਤਾਰ: ਡੀ.ਐੱਸ.ਪੀ ਅਹਿਮਦਗੜ੍ਹ 
(ਰਵਿੰਦਰ ਸਿੰਘ ਰੇਸ਼ਮ) ਅਹਿਮਦਗੜ੍ਹ :  ਅਹਿਮਦਗੜ੍ਹ ਸ਼ਹਿਰ ਅੰਦਰ ਉਸ ਸਮੇਂ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲਿਆ ਜਦੋਂ ਤੇਰਾਂ ਪੰਥ ਭਵਨ ਦੇ ਗੇਟ ਦੇ ਸਾਹਮਣੇ ਤੜਕਸਾਰ ਇੱਕ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤੇ ਜਾਣ ਦੀ ਖ਼ਬਰ ਸਾਹਮਣੇ ਆਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕਾ ਦੇ ਪੁੱਤਰ ਲਾਡੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਕਿ ਉਸ ਦੀ ਮਾਂ ਸ਼ਹਿਰ ਵਿੱਚੋਂ ਕਾਗਜ਼-ਕਬਾੜ ਵਗੈਰਾ ਚੁਗਣ ਦਾ ਕੰਮ ਕਰਦੀ ਸੀ। ਕਾਫ਼ੀ ਅਰਸੇ ਬਾਅਦ ਉਹ ਅੱਜ ਸਵੇਰੇ ਕਰੀਬ 4:30 ਵਜੇ ਆਪਣੀ ਭੂਆ ਬੇਵੀ ਨਾਲ ਰੋਜ਼ਾਨਾ ਵਾਂਗ ਕੰਮ ‘ਤੇ ਨਿਕਲੀ ਸੀ। ਸਵੇਰੇ 5 ਵਜੇ ਦੇ ਸਮੇਂ ਭੂਆ ਨੇ ਘਰ ਸੂਚਨਾ ਦਿੱਤੀ ਕਿ ਸੁਨੀਤਾ ਤੇਰਾ ਪੰਥ ਭਵਨ ਕੋਲ ਖੂਨ ਨਾਲ ਲੱਥਪੱਥ ਹਾਲਤ ਵਿੱਚ ਪਈ ਹੈ। ਬੇਵੀ ਨੇ ਦੱਸਿਆ ਕਿ ਮੋਟਰਸਾਈਕਲ ‘ਤੇ ਸਵਾਰ ਤਿੰਨ ਅਣਪਛਾਤੇ ਵਿਅਕਤੀ, ਜਿਨ੍ਹਾਂ ਨੇ ਆਪਣੇ ਮੂੰਹ ਢਕੇ ਹੋਏ ਸਨ, ਉਨ੍ਹਾਂ ਦਾ ਪਿੱਛਾ ਕਰ ਰਹੇ ਸਨ। ਚੌਧਰੀ ਸਵੀਟ ਸ਼ਾਪ ਕੋਲ ਪਹੁੰਚ ਕੇ ਦੋਵੇਂ ਔਰਤਾਂ ਅੱਗੋਂ ਵੱਖ-ਵੱਖ ਰਸਤੇ ਹੋ ਗਈਆਂ। ਇਸ ਤੋਂ ਬਾਅਦ ਜਦੋਂ ਬੇਵੀ ਤੇਰਾਂ ਪੰਥ ਭਵਨ ਲਾਗੇ ਪਹੁੰਚੀ ਤਾਂ ਉਸ ਨੇ ਸੁਨੀਤਾ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਦੇਖਿਆ, ਜੋ ਉਸ ਤੋਂ ਹਸਪਤਾਲ ਲੈ ਜਾਣ ਲਈ ਮਦਦ ਮੰਗ ਰਹੀ ਸੀ। ਖ਼ਬਰ ਮਿਲਦਿਆਂ ਹੀ ਲਾਡੀ ਆਪਣੇ ਪਿਤਾ ਅਤੇ ਗੁਆਂਢੀਆਂ ਸਮੇਤ ਮੌਕੇ ‘ਤੇ ਪੁੱਜਾ, ਪਰ ਉਦੋਂ ਤੱਕ ਉਸਦੀ ਮਾਤਾ ਸੁਨੀਤਾ ਦਮ ਤੋੜ ਚੁੱਕੀ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਅਹਿਮਦਗੜ੍ਹ ਪੁਲਿਸ ਦੇ ਡੀ.ਐੱਸ.ਪੀ ਇੰਦਰਪਾਲ ਚੌਹਾਨ ਨੇ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਲਈ ਅਲੱਗ ਅਲੱਗ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਜਲਦ ਹੀ ਦੋਸੀ਼ਆਂ ਦੀ ਭਾਲ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

About Post Author

Share and Enjoy !

Shares

Leave a Reply

Your email address will not be published.