ਅਰੋਗੀ ਜੀਵਨ ਸਬੰਧੀ ਵਿਚਾਰ ਗੋਸ਼ਟੀ ਆਯੋਜਿਤ 

Share and Enjoy !

Shares
ਸੰਗਰੂਰ (ਜਗਸੀਰ ਲੌਂਗੋਵਾਲ) : ਬੀਐਸਐਨਐਲ  ਪੈਨਸ਼ਨਰਜ਼ ਐਸੋਸ਼ੀਏਸ਼ਨ ਸੰਗਰੂਰ ਵਲੋਂ  ਸਥਾਨਕ ਸਿਟੀ ਪਾਰਕ ਵਿਖੇ ‘ ਅਰੋਗ ਜੀਵਨ’ ਵਿਸ਼ੇ ਤੇ ਵਿਚਾਰ ਗੋਸ਼ਟੀ  ਦਾ ਆਯੋਜਨ ਕੀਤਾ ਗਿਆ।ਇਸ ਦੇ ਮੁਖ ਬੁਲਾਰੇ ਤਰਕਸ਼ੀਲ ਸੁਸਾਇਟੀ ਆਗੂ ਤੇ ਜਮਹੂਰੀ ਅਧਿਕਾਰ ਸਭਾ ਸੰਗਰੂਰ ਦੇ ਪ੍ਰਧਾਨ  ਸਵਰਨਜੀਤ ਸਿੰਘ ਸਨ।  ਇਸ ਸਮੇਂ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਰਘਵੀਰ ਸਿੰਘ ਛਾਜਲੀ  ਨੇ ਸਵਰਨਜੀਤ ਸਿੰਘ, ਚਰਨ ਕਮਲ ਸਿੰਘ, ਮਾਸਟਰ ਪਰਮ ਵੇਦ  ਤੇ ਧਰਮਵੀਰ ਸਿੰਘ ਆਧਾਰਿਤ ਤਰਕਸ਼ੀਲ ਟੀਮ ਦਾ ਸਵਾਗਤ ਕੀਤਾ ਤੇ ਵਿਸ਼ੇ ਬਾਰੇ ਜਾਣਕਾਰੀ ਦਿੱਤੀ। ਉਸ ਤੋਂ ਬਾਅਦ ਗੋਸ਼ਟੀ ਦੇ ਮੁਖ ਬੁਲਾਰੇ ਸਵਰਨਜੀਤ ਸਿੰਘ ਨੇ  ਕਿਹਾ ਕਿ ਸਾਨੂੰ ਤੰਦਰੁਸਤ ਤੇ ਖੁਸ਼ਹਾਲ ਜਿੰਦਗੀ ਲਈ ਸਮਾਜਕ, ਸਰੀਰਕ ਤੇ ਮਾਨਸਿਕ  ਪੱਖੋਂ ਸਿਹਤਮੰਦ  ਰਹਿਣਾ ਪਵੇਗਾ।ਮਾਨਸਿਕ ਪੱਖੋਂ ਸਿਹਤਮੰਦ ਲਈ ਚਿੰਤਾ ਰਹਿਤ ਤੇ ਸਮੱਸਿਆ ਸਮੇਂ ਉਸਦੇ ਟਾਕਰੇ ਲਈ ਬੁੱਧੀ ਦੀ ਵਰਤੋਂ  ਕਰਨਾ,ਸਾਮਾਜਿਕ ਤੰਦਰੁਸਤੀ ਲਈ ਸਾਮਾਜ ਲਈ ਚੰਗਾ ਸੋਚਣਾ ਤੇ ਹਾਂ ਪੱਖੀ ਸੋਚ ਰੱਖਦੇ ਹੋਏ ਚੰਗਾ ਕਰਨਾ,। ਸਰੀਰਕ ਤੰਦਰੁਸਤੀ ਲਈ ਜੀਵਾਣੂਆਂ,ਵਿਸ਼ਾਣੂਆਂ ਤੋਂ ਬਚਾਅ ਕਰਨ,ਕਾਰਬੋਹਾਈਡਰੇਟ ਯੁਕਤ ਪਦਾਰਥਾਂ ਦੀ ਥਾਂ ਪ੍ਰੋਟੀਨ ਤੇ ਫੈਬਰਯੁਕਤ ਪਦਾਰਥਾਂ ਦੀ ਵੱਧ ਵਰਤੋਂ ਕਰਨ ਤੇ ਸੈਰ ਦੇ ਨਾਲ ਨਾਲ ਸਰੀਰਕ ਕਸਰਤ ਕਰਨ ਦਾ ਸੁਝਾਅ ਦਿੱਤਾ।ਗੂੜੀ ਨੀਂਦ ਲੈਣ ਤੇ ਚੁਸਤ ਰਹਿਣ ਦਾ ਸੁਝਾਅ ਦਿੱਤਾ।ਇਸ ਮੌਕੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜ਼ੋਨ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਨੇ ਅੰਧਵਿਸ਼ਵਾਸ਼ਾਂ ਦੇ ਹਨੇਰੇ ਵਿਚੋਂ ਨਿਕਲ ਕੇ ਵਿਗਿਆਨਕ ਵਿਚਾਰਾਂ ਦੀ ਰੋਸ਼ਨੀ ਵਿੱਚ ਆਉਣ  ਤੇ ਨੈਤਿਕ ਕਦਰਾਂ ਕੀਮਤਾਂ ਅਪਨਾਉਣ ਦਾ ਸੁਨੇਹਾ ਦਿੱਤਾ। ਮੁਖਤਿਆਰ ਸਿੰਘ ਰਾਓ ਤੇ ਸਾਧਾ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ।ਤਰਕਸ਼ੀਲ ਸੁਸਾਇਟੀ ਵਲੋਂ ਵਿਗਿਆਨਕ ਵਿਚਾਰਾਂ ਵਾਲਾ ਸਾਹਿਤ ਵੀ ਵੰਡਿਆ ਗਿਆ ਤੇ ਤਰਕਸ਼ੀਲ ਮੈਗਜੀਨ ਦੇ ਕਈ ਨਵੇਂ ਪਾਠਕ ਬਣਾਏ ਗਏ।ਅੰਤ ਵਿੱਚ ਪ੍ਰਧਾਨ ਰਘਬੀਰ ਸਿੰਘ ਨੇ ਤਰਕਸ਼ੀਲ ਟੀਮ ਸਮੇਤ ਹਾਜ਼ਰੀਨ ਦਾ ਧੰਨਵਾਦ ਕੀਤਾ।

About Post Author

Share and Enjoy !

Shares

Leave a Reply

Your email address will not be published.