ਅਨੀਤਾ ਗੌਤਮ ਬਣੀ ਮਨੁੱਖੀ ਅਧਿਕਾਰ ਮੰਚ ਦੀ ਬਲਾਕ ਮੁਕੰਦਪੁਰ ਦੀ ਮਹਿਲਾ ਵਿੰਗ ਦੀ ਪ੍ਰਧਾਨ 

Share and Enjoy !

Shares
ਮੁਕੰਦਪੁਰ|  ਵਿਧਾਨ ਸਭਾ ਹਲਕਾ ਬੰਗਾ ਦੇ ਕਸਬਾ ਮੁਕੰਦਪੁਰ ਤੋਂ ਸਮਾਜ ਸੇਵੀ ਅਨੀਤਾ ਗੋਤਮ ਨੂੰ ਮਨੁੱਖੀ ਅਧਿਕਾਰ ਮੰਚ (ਰਜਿ) ਪੰਜਾਬ ਇੰਡੀਆ ਦੀ ਮੁਕੰਦਪੁਰ ਬਲਾਕ ਮਹਿਲਾ ਵਿੰਗ ਦੀ ਪ੍ਰਧਾਨ ਨਿਯੁਕਤ ਕੀਤਾ ਹੈ। ਮਨੁੱਖੀ ਅਧਿਕਾਰ ਮੰਚ ਦੇ ਕੋਮੀ ਪ੍ਰਧਾਨ ਡਾ. ਜਸਵੰਤ ਸਿੰਘ ਖੇੜਾ ਤੇ ਸ੍ਰਪਰਸਤ ਰਾਮਜੀ ਲਾਲ, ਚੇਅਰਮੈਨ ਗੁਰਬਚਨ ਸਿੰਘ ਸੈਣੀ ਨੇ ਅਨੀਤਾ ਗੋਤਮ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ ਦੱਸਿਆ ਕਿ ਅਨੀਤਾ ਗੋਤਮ ਮੁਕੰਦਪੁਰ ਇਲਾਕੇ ਦੀ ਉੱਘੀ ਸ਼ਖਸ਼ੀਅਤ ਹਨ ਤੇ ਮਨੁੱਖੀ ਅਧਿਕਾਰ ਮੰਚ ਉਨ੍ਹਾਂ ਨੂੰ ਬਲਾਕ ਮੁਕੰਦਪੁਰ ਦੀ ਮਹਿਲਾ ਵਿੰਗ ਦੀ ਪ੍ਰਧਾਨ ਨਿਯੁਕਤ ਕਰਨ ਤੇ ਮਾਣ ਮਹਿਸੂਸ ਕਰ ਰਿਹਾ ਹੈ। ਅਨੀਤਾ ਗੋਤਮ ਨੇ ਆਪਣੀ ਨਿਯੁਕਤੀ ਤੇ ਮਨੁੱਖੀ ਅਧਿਕਾਰ ਮੰਚ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੰਚ ਵਲੋਂ ਦਿੱਤੀ ਜਿਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਮੰਚ ਦੀ ਤੱਰਕੀ ਚ ਆਪਣਾ ਬਣਦਾ ਯੋਗਦਾਨ ਪਾਉਣਗੇ।ਅਨੀਤਾ ਗੋਤਮ ਨੂੰ ਬਲਾਕ ਮੁਕੰਦਪੁਰ ਮਹਿਲਾ ਵਰਗ ਦੀ ਪ੍ਰਧਾਨ ਨਿਯੁਕਤ ਕਰਨ ਤੇ ਗੁਰਦੀਪ ਸਿੰਘ ਸੈਣੀ, ਅਰਜਨ ਦੇਵ, ਨਵਕਾਤ ਭਰੋਮਜਾਰਾ, ਸੁਖਜਿੰਦਰ ਸਿੰਘ ਬਖਲੌਰ, ਬਲਜਿੰਦਰ ਕੁਮਾਰ ਬਿੱਲਾ, ਰਸ਼ਪਾਲ ਸਿੰਘ ਸਿਆਣ, ਰੁਘਵੀਰ ਸਿੰਘ ਬੈਸਾ, ਧਰਮਵੀਰ ਪਾਲ, ਭੁਪਿੰਦਰ ਸਿੰਘ ਝਿੱਕਾ, ਲਖਵੀਰ ਸਿੰਘ ਬੀਸਲਾ, ਕੁਲਦੀਪ ਦੀਪਾ, ਅਨੀਤਾ ਸਿੰਘ, ਬਲਦੀਸ਼ ਕੌਰ, ਗੁਰਪ੍ਰੀਤ ਸਾਧਪੁਰ, ਰਵਿੰਦਰ ਕੁਮਾਰ ਬੀਸਲਾ, ਕਮਲਪ੍ਰੀਤ ਸਿੰਘ ਦੋਨੋਵਾਲ, ਅਵਤਾਰ ਸਿੰਘ ਨੌਰਾ, ਰਣਵੀਰ ਸਿੰਘ ਬਾਹੜਾ, ਜਸਪ੍ਰੀਤ ਸਿੰਘ ਗੋਬਿੰਦਪੁਰ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ।

About Post Author

Share and Enjoy !

Shares

Leave a Reply

Your email address will not be published.