ਅਕੇਡੀਆ ਵਰਲਡ ਸਕੂਲ ਵਿਖੇ ਕਰਵਾਇਆ ਅੰਗਰੇਜੀ ਕਵਿਤਾ ਉਚਾਰਣ ਮੁਕਾਬਲਾ

Share and Enjoy !

Shares

(ਜਗਸੀਰ ਲੌਂਗੋਵਾਲ) ਸੁਨਾਮ ਊਧਮ ਸਿੰਘ ਵਾਲਾ। ਸਥਾਨਕ ਸਕੂਲ ਅਕੇਡੀਆ ਵਰਲਡ ਸਕੂਲ ਵਿੱਚ ਅੰਗਰੇਜੀ ਕਵਿਤਾ ਉਚਾਰਨ ਮੁਕਾਬਲਾ ਕਰਵਾਇਆ ਗਿਆ। ਇਹ ਮੁਕਾਬਲਾ ਦੋ ਰਾਊਂਡ ਵਿੱਚ ਕਰਵਾਇਆ ਗਿਆ। ਪਹਿਲੇ ਰਾਊਂਡ ਵਿੱਚ ਪੰਜਵੀਂ ਤੋਂ ਦਸਵੀਂ ਜਮਾਤ ਦੇ ਹਰ ਵਿਦਿਆਰਥੀ ਨੂੰ ਇਸ ਮੁਕਾਬਲੇ ਵਿੱਚ ਭਾਗ ਲੈਣ ਲਈ ਉਤਸਾਹਿਤ ਕੀਤਾ ਗਿਆ ਤਾਂ ਜੋ ਉਸਦੀ ਹੌਸਲਾ ਅਫਜਾਈ ਹੋ ਸਕੇ ਤੇ ਵਿਦਿਆਰਥੀ ਅੱਗੇ ਵੀ ਅਜਿਹੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਹੁੰਦੇ ਰਹਿਣ। ਇਸ ਤੋਂ ਬਾਅਦ ਹਰ ਜਮਾਤ ਵਿੱਚੋਂ ਪੰਜ ਤੋਂ ਛੇ ਵਿਦਿਆਰਥੀਆਂ ਨੂੰ ਚੁਣਿਆ ਗਿਆ ਜਿੰਨਾਂ ਨੇ ਫਾਈਨਲ ਰਾਊਂਡ ਦੇ ਮੁਕਾਬਲਿਆਂ ਵਿੱਚ ਭਾਗ ਲਿਆ। ਇਹ ਮੁਕਾਬਲੇ ਦੋ ਗਰੁੱਪਾਂ ਵਿੱਚ ਜੂਨੀਅਰ(ਪੰਜਵੀਂ, ਛੇਵੀਂ ਅਤੇ ਸੱਤਵੀਂ) ਅਤੇ ਸੀਨੀਅਰ(ਅੱਠਵੀਂ, ਨੌਵੀਂ ਅਤੇ ਦਸਵੀਂ) ਵਿੱਚ ਕਰਵਾਏ ਗਏ। ਜੂਨੀਅਰ ਗਰੁੱਪ ਵਿੱਚੋਂ ਦਿਵਿਆਂਸਪ੍ਰੀਤ ਕੌਰ (ਟਰੂਪਰ ਹਾਊਸ) ਤੇ ਮਿਹਾਂਸੀ (ਵਾਰੀਅਰਜ ਹਾਊਸ) ਨੇ ਪਹਿਲੀ ਪੁਜੀਸਨ, ਐਲਸ (ਟਰੂਪਰ ਹਾਊਸ) ਨੇ ਦੂਜੀ ਪੁਜੀਸਨ, ਲਵਿਸ ( ਗਲੇਡੀਏਟਰ ਹਾਊਸ) ਤੀਜੀ ਪੁਜੀਸਨ ਹਾਸਲ ਕੀਤੀ।ਸੀਨੀਅਰ ਗਰੁੱਪ ਵਿੱਚੋਂ ਨਵਰੀਤ ਕੌਰ (ਰੇਡੀਏਟਰ ਹਾਊਸ) ਪਹਿਲੀ ਪੁਜੀਸਨ, ਸਾਰੰਗਪ੍ਰੀਤ (ਰੇਡੀਏਟਰ ਹਾਊਸ) ਤੇ ਅਨਮੋਲਪ੍ਰੀਤ ਕੌਰ(ਵਾਰੀਅਰਜ ਹਾਊਸ) ਨੇ ਦੂਜੀ ਪੁਜੀਸਨ ਤੇ ਅਰਸਦੀਪ ਕੌਰ (ਵਾਰੀਅਰਜ ਹਾਊਸ) ਨੇ ਤੀਜੀ ਪੁਜੀਸਨ ਹਾਸਲ ਕੀਤੀ। ਚੇਅਰਮੈਨ ਗਗਨਦੀਪ ਸਿੰਘ ਤੇ ਪਿ੍ਰੰਸੀਪਲ ਰਣਜੀਤ ਕੌਰ ਨੇ ਬੱਚਿਆਂ ਨੂੰ ਜੇਤੂ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ।

About Post Author

Share and Enjoy !

Shares

Leave a Reply

Your email address will not be published.