
(ਜਗਸੀਰ ਲੌਂਗੋਵਾਲ ) ਸੰਗਰੂਰ| ਮਾਣਯੋਗ ਚੋਣ ਕਮਿਸ਼ਨ ਭਾਰਤ ਦੇ ਦਿਸ਼ਾ ਨਿਰਦੇਸ਼ ਅਤੇ ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ , ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸੰਗਰੂਰ ਕਮ ਨੋਡਲ ਅਫਸਰ ਸਵੀਪ ਲਤੀਫ ਅਹਿਮਦ , ਸਬ ਡਿਵੀਜ਼ਨਲ ਮੈਜਿਸਟਰੇਟ ਸੰਗਰੂਰ ਕਮ ਨੋਡਲ ਅਫਸਰ ਸਵੀਪ ਚਰਨਜੀਤ ਸਿੰਘ ਵਾਲੀਆ ਦੀ ਅਗਵਾਈ ਹੇਠ ਅਕਾਲ ਡਿਗਰੀ ਕਾਲਜ (ਲੜਕੀਆਂ) ਸੰਗਰੂਰ ਵਿਖੇ ਵੋਟਰ ਜਾਗਰੂਕਤਾ ਸੰਬੰਧੀ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਵਿਚ ਗਰੈਜੂਏਸ਼ਨ ਪੱਧਰ ਦੀਆਂ 100 ਤੋਂ ਵੱਧ ਵਿਦਿਆਰਥਣਾਂ ਨੂੰ ਵੋਟਾਂ ਸਬੰਧੀ ਗੱਲਬਾਤ ਕੀਤੀ ਗਈ। ਸੰਬੋਧਨ ਕਰਦਿਆਂ ਅਸੈਂਬਲੀ ਪੱਧਰ ਨੋਡਲ ਅਫਸਰ ਬਲਬੀਰ ਚੰਦ ਨੇ ਲੋਕਤੰਤਰ ਅਤੇ ਵੋਟ ਦੀ ਮਹੱਤਤਾ ਬਾਰੇ ਵਿਸਥਾਰ ਵਿਚ ਗੱਲ ਸਾਂਝੀ ਕੀਤੀ। ਕਾਲਜ ਸਵੀਪ ਇੰਚਾਰਜ ਦਿਪਾਂਸ਼ੂ ਸਰਮਾਂ ਨੇ ਵੀ ਸੰਬੋਧਨ ਕੀਤਾ। ਕਾਲਜ ਮੈਨੇਜਮੈਂਟ ਅਤੇ ਪਿ੍ੰਸੀਪਲ ਡਾ ਸੁਖਮਨ ਸਿੱਧੂ ਦਾ ਵਿਸੇਸ ਯੋਗਦਾਨ ਰਿਹਾ। ਇਸ ਮੌਕੇ ਬਲਬੀਰ ਚੰਦ ਨੇ ਕਿਹਾ ਕਿ ਆਉਦੇ ਦਿਨਾਂ ਵਿੱਚ ਸਵੀਪ ਅਧੀਨ ਕਾਲਜ ਵਿੱਚ ਰੁੱਖ ਵੀ ਲਗਵਾਏ ਜਾਣਗੇ।