ਅਕਾਲੀ ਦਲ ਵਾਰਿਸ ਪੰਜਾਬ ਦੇ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਦਾ ਝੰਡਾ ਲਹਿਰਾਏਗੀ: ਸ਼ਿਵਾਲਿਕ 

Share and Enjoy !

Shares
(ਮੋਹਿਤ ਗਾਦੜਾ) ਲਾਡੋਵਾਲ : ਅਕਾਲੀ ਦਲ ਵਾਰਿਸ ਪੰਜਾਬ  ਦੇ ਵੱਲੋਂ ਆਉਣ ਵਾਲੀਆਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਪਣੀਆਂ ਸਰਗਰਮੀਆਂ ਤੇਜ਼ ਕੀਤੀਆਂ ਜਾ ਰਹੀਆਂ ਹਨ । ਇਹ ਵਿਚਾਰ ਨਜ਼ਦੀਕ ਪਿੰਡ ਭੱਟੀਆਂ ਬੇਟ ਚਿੱਟੀ ਕਲੋਨੀ ਵਿਖੇ ਹਲਕਾ ਗਿੱਲ ਦੇ ਇੰਚਾਰਜ ਦਰਸ਼ਨ ਸਿੰਘ ਦਰਸ਼ਨ ਸਿੰਘ ਸ਼ਿਵਾਲਿਕ ਨੇ ਇਕ ਮੀਟਿੰਗ ਦੌਰਾਨ ਪਾਰਟੀ ਵਰਕਰਾਂ ਨਾਲ ਸਾਂਝੇ ਕੀਤੇl ਉਨ੍ਹਾਂ ਕਿਹਾ ਕਿ ਪਾਰਟੀ ਪੰਜਾਬ ਦੇ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਲੋਕਾਂ ਵਿੱਚ ਜਾਵੇਗੀ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਮਜ਼ਬੂਤ ਹਾਜ਼ਰੀ ਦਰਜ ਕਰਵਾਉਣ ਲਈ ਪੂਰੀ ਤਿਆਰੀ ਕਰੇਗੀ।ਸ਼ਿਵਾਲਿਕ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਅਤੇ ਸੂਬੇ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਨੂੰ ਪਾਰਟੀ ਵੱਲੋਂ ਪ੍ਰਮੁੱਖਤਾ ਨਾਲ ਉਠਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਦਾ ਉਦੇਸ਼ ਜ਼ਮੀਨੀ ਪੱਧਰ ’ਤੇ ਪਾਰਟੀ ਨੂੰ ਮਜ਼ਬੂਤ ਕਰਨਾ ਅਤੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਬਣਾਉਣਾ ਹੈ।ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਲੋਕਾਂ ਵੱਲੋਂ ਸਮਰਥਨ ਮਿਲ ਰਿਹਾ ਹੈ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਆਪਣੀ ਜਿੱਤ ਦਾ ਝੰਡਾ ਲਹਿਰਾਏਗੀ । ਉਨ੍ਹਾਂ ਵਰਕਰਾਂ ਅਤੇ ਆਗੂਆਂ ਨੂੰ ਵੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਸੱਦਾ ਦਿੱਤਾ।ਸ਼ਿਵਾਲਿਕ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪਾਰਟੀ ਵੱਲੋਂ ਸੂਬੇ ਦੇ ਵੱਖ-ਵੱਖ ਇਲਾਕਿਆਂ ਵਿੱਚ ਲੋਕ ਸੰਪਰਕ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਸ਼ਮਸ਼ੇਰ ਸਿੰਘ ਲਾਡੋਵਾਲ ਸਰਕਲ ਪ੍ਰਧਾਨ,ਸਿਮਰਨਜੀਤ ਸਿੰਘ ਯੂਥ ਪ੍ਰਧਾਨ ਸਰਕਲ ਲਾਡੋਵਾਲ, ਸੰਦੀਪ ਸਿੰਘ,ਸਤਨਾਮ ਸਿੰਘ ਚਿੱਟੀ ਕਲੋਨੀ,ਕਸਤੂਰੀ ਲਾਲ, ਨਵਜੀਤ ਕੁਮਾਰ,ਸੀਤਾ ਰਾਮ, ਸ਼ਾਮ ਲਾਲ,ਦਿਲਪ੍ਰੀਤ ਸਿੰਘ,ਮੋਹਣ ਲਾਲ,ਰਸ਼ਪਾਲ ਸਿੰਘ,ਮੋਤਾ ਸਿੰਘ,ਮਿੱਠੂ, ਜਿੰਦਰ, ਸਤਨਾਮ ਸਿੰਘ ਕਾਕੂ,ਬਾਸੂਦੇਵ ਕਪੂਰ,ਮੱਖਣ ਲਾਲ,ਨਰੇਸ਼ ਕੁਮਾਰ,ਨਿੰਦਰ ਕੁਮਾਰ, ਰਣਜੀਤ ਬਾਲੀਆ,ਰਵੀ ਕੁਮਾਰ,ਮਹਿੰਦਰ ਸਿੰਘ,ਕਸ਼ਮੀਰੀ ਲਾਲ,ਸਿੰਦਰ ਲਾਲ ਭੱਟੀ ਆਦਿ ਹਾਜ਼ਰ ਸਨl

About Post Author

Share and Enjoy !

Shares

Leave a Reply

Your email address will not be published.