ਹੜ ਪੀੜਤਾ ਲਈ ਰਾਸ਼ਨ ਭੇਜਿਆ

Share and Enjoy !

Shares


(ਕੌਸ਼ਲ ਮੱਲਾ) ਹਠੂਰ। ਵਿਧਾਨ ਸਭਾ ਹਲਕਾ ਬੱਲੂਆਣਾ ਅਧੀਨ ਪੈਦੇ ਪਿੰਡ ਰਾਮਗੜ ਵਿਚ ਪਿਛਲੇ ਕੁਝ ਦਿਨਾ ਤੋ ਲਗਾਤਾਰ ਹੋ ਰਹੀ ਬਰਸਾਤ ਕਾਰਨ ਉੱਥੋ ਦੇ ਲੋਕਾ ਦੇ ਘਰ ਡਿੱਗਣ ਕਾਰਨ ਦੋ ਵਕਤ ਦੀ ਰੋਟੀ ਤੋ ਵੀ ਮੁਥਾਜ ਹੋ ਚੁੱਕੇ ਹਨ ਅਤੇ ਖੇਤਾ ਦੀਆ ਫਸਲਾ ਪਾਣੀ ਨੇ ਖਰਾਬ ਕਰ ਦਿੱਤੀਆ ਹਨ।ਇਸ ਸਮੱਸਿਆ ਨੂੰ ਮੱਦੇਨਜਰ ਰੱਖਦਿਆ ਪਿੰਡ ਦੇਹੜਕਾ ਵਾਸੀਆ ਵੱਲੋ ਪਿੰਡ ਦੇ ਐਨ ਆਰ ਆਈ ਵੀਰਾ ਦੇ ਸਹਿਯੋਗ ਨਾਲ ਪਿੰਡ ਰਾਮਗੜ ਦੇ ਲੋਕਾ ਲਈ ਰਾਸਨ ਦਾ ਕੈਟਰ ਭੇਜਿਆ ਗਿਆ।ਇਸ ਮੌਕੇ ਗਿਆਨੀ ਭਜਨ ਸਿੰਘ ਖਾਲਸਾ ਅਤੇ ਅਮਨਦੀਪ ਸਿੰਘ ਨੇ ਦੱਸਿਆ ਕਿ ਅੱਜ ਦੇ ਰਾਸਨ ਵਿਚ ਰੋਜਾਨਾ ਘਰ ਵਿਚ ਵਰਤਣ ਵਾਲੀਆ ਵਸਤਾ ਭੇਜਿੀਆ ਗਈਆ ਹਨ।ਜਿਨਾ ਵਿਚ ਆਟਾ,ਦਾਲ,ਖੰਡ,ਸਰੋ ਦਾ ਤੇਲ,ਸਾਬਣ ਆਦਿ ਹਨ।ਉਨਾ ਦੱਸਿਆ ਕਿ ਇਸ ਤੋ ਪਹਿਲਾ ਪਿੰਡ ਰਾਮਗੜ ਦੇ ਲੋਕਾ ਲਈ ਇੱਕ ਟਰੱਕ ਤੂੜੀ ਦਾ ਭਰ ਕੇ ਭੇਜਿਆ ਗਿਆ ਹੈ।ਉਨਾ ਸਮੂਹ ਪਿੰਡ ਵਾਸੀਆ ਅਤੇ ਐਨ ਅਰ ਆਈ ਵੀਰਾ ਦਾ ਧੰਨਵਾਦ ਕੀਤਾ ਅਤੇ ਅੱਗੇ ਤੋ ਵੀ ਇਸੇ ਤਰਾ ਦਾ ਸਹਿਯੋਗ ਦੇਣ ਲਈ ਬੇਨਤੀ ਕੀਤੀ।ਇਸ ਮੌਕੇ ਉਨਾ ਨਾਲ ਬੂਟਾ ਸਿੰਘ,ਅਮਨਾ ਸਿੰਘ,ਲੱਕੀ ਖਾਨ,ਲਾਲੀ ਖਾਨ,ਦੇਵ ਸਿੰਘ,ਆਸੂ ਸਿੰਘ,ਕਾਕਾ ਸਿੰਘ,ਜੱਗਾ ਸਿੰਘ,ਸੰਦੀਪ ਸਿੰਘ,ਹਰਮਨ ਸਿੰਘ,ਬਲਵੀਰ ਸਿੰਘ,ਗੁਰਪ੍ਰੀਤ ਸਿੰਘ,ਮਾ: ਜਗਤਾਰ ਸਿੰਘ,ਸੇਵਕ ਸਿੰਘ,ਬੇਅੰਤ ਸਿੰਘ ਮੁਸਕਾਨ,ਸਰਬਜੀਤ ਸਿੰਘ ਭੱਟੀ,ਮੋਦਨ ਸਿੰਘ,ਸੁਖਵਿੰਦਰ ਸਿੰਘ ਆਦਿ ਹਾਜ਼ਰ।

About Post Author

Share and Enjoy !

Shares

Leave a Reply

Your email address will not be published.