
– ਐਸ. ਡੀ. ਐਮ ਸ੍ਰੀ ਅਨੰਦਪੁਰ ਸਾਹਿਬ ਵਲੋਂ ਕਾਰਵਾਈ ਕਰਨ ਦਾ ਦਿੱਤਾ ਗਿਆ ਭਰੋਸਾ
(ਸਤਿੰਦਰ ਪਾਲ ਸਿੰਘ) ਸ੍ਰੀ ਅਨੰਦਪੁਰ ਸਾਹਿਬ।
ਇਥੇ ਇਲਾਕੇ ਦੇ ਸਮਾਜ ਸੇਵੀ ਅਤੇ ਮੁਲਾਜਮ ਆਗੂ ਕਪਿਲ ਮਹਿੰਦਲੀ ਨੇ ਐਸ. ਡੀ. ਐਮ ਸ੍ਰੀ ਅਨੰਦਪੁਰ ਸਾਹਿਬ ਨਾਲ ਮੀਟਿੰਗ ਕਰਨ ਉਪਰੰਤ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ, ਸ੍ਰੀ ਅਨੰਦਪੁਰ ਸਾਹਿਬ ਹਾਈਡਲ ਨਹਿਰ ਦੀਆਂ ਪਟੜੀਆਂ ਤੇ ਬਾਹਰੀ ਭਾਰੀ ਵਾਹਨਾਂ ਦੀ ਆਵਾਜਾਈ ਬੇ ਰੋਕ-ਟੋਕ ਪੰਜਾਬ ਸਰਕਾਰ ਦੀਆਂ ਪੂਰਨ ਪਾਬੰਦੀਆਂ ਦੇ ਬਾਵਜੂਦ ਹੋ ਰਹੀਆਂ ਹਨ। ਇਨਾਂ ਭਾਰੀ ਵਾਹਨਾਂ ਦੀ ਆਵਾਜਾਈ ਹੋਣ ਕਾਰਨ ਇਥੇ 2010 ਤੋਂ ਲਗਾਤਾਰ ਦੁਰਘਟਨਾਵਾਂ ਹੋ ਰਹੀਆਂ ਹਨ। ਜਿਸ ਕਾਰਨ ਇਥੇ ਕਈ ਜਾਨਾਂ ਜਾ ਚੁਕੀਆਂ ਹਨ ਅਤੇ ਕਈ ਲੋਕ ਗੰਭੀਰ ਜਖਮੀ ਹੋ ਚੁੱਕੇ ਹਨ। ਇਥੋਂ ਇਲਾਕੇ ਦੇ ਲੋਕਾਂ ਦੇ ਨਾਲ ਨਾਲ ਬਜੁਰਗ ਅਤੇ ਬੱਚੇ ਵੀ ਆਉਂਦੇ ਜਾਂਦੇ ਹਨ। ਜਿਸ ਕਾਰਨ ਇਥੇ ਹਾਦਸਿਆਂ ਦੀ ਸੰਭਾਵਨਾ ਲਗਾਤਾਰ ਬਣੀ ਰਹਿੰਦੀ ਹੈ। ਇਹ ਸੜਕ ਸਿਰਫ ਇਲਾਕੇ ਦੇ ਲੋਕਲ ਲੋਕਾਂ ਦੀ ਆਵਾਜਾਈ ਲਈ ਹੈ। ਇਹ ਸਭ ਜਾਣਕਾਰੀ ਕਪਿਲ ਮਹਿੰਦਲੀ ਵਲੋਂ ਐਸ. ਡੀ. ਐਮ. ਸ੍ਰੀ ਅਨੰਦਪੁਰ ਸਾਹਿਬ ਨੂੰ ਮੀਟਿੰਗ ਵਿੱਚ ਦਿੱਤੀ ਗਈ।
ਜਿਸ ਤੇ ਮਸਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਵਲੋਂ ਮੋਕੇ ਤੇ ਹੀ ਸ੍ਰੀ ਅਨੰਦਪੁਰ ਸਾਹਿਬ ਨੂੰ ਕਾਰਵਾਈ ਕਰਨ ਲਈ ਲਿਖਤੀ ਹਦਾਇਤਾਂ ਜਾਰੀ ਕਰਦਿਆਂ ਕਪਿਲ ਮਹਿੰਦਲੀ ਨੂੰ ਵਿਸਵਾਸ ਦਵਾਇਆ ਇਲਾਕੇ ਦੇ ਲੋਕਾਂ, ਬਜੁਰਗਾਂ, ਬੱਚਿਆਂ ਦੀ ਸੁਰੱਖਿਆ ਨੂੰ ਦੇਖਦਿਆਂ ਇਸ ਮਸਲੇ ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇਗੀ।