ਹਾਈਕੋਰਟ ਵਿਖੇ ਗੁੜਗਾਉਂ ਪਟੌਦੀ 47 ਸਿੱਖਾਂ ਦੇ ਕਤਲੇਆਮ ਮਾਮਲੇ ਦੀ ਹੋਈ ਸੁਣਵਾਈ

Share and Enjoy !

Shares

(ਬਿਊਰੋ ਚੈਕ ਪੋਸਟ) ਲੁਧਿਆਣਾ।

ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਅਤੇ ਡੀ ਜੀ ਪੀ ਹਰਿਅਣਾ ਗੁੜਗਾਓਂ ਦੇ ਡੀ ਸੀ ਸਮੇਤ 9 ਧਿਰਾਂ ਨੂੰ ਕੀਤੇ ਨੋਟਿਸ ਜਾਰੀ ਅਗਲੀ ਪੇਸ਼ੀ 7 ਫਰਵਰੀ ਨੂੰ। 2 ਨਵੰਬਰ 1984 ਨੂੰ ਗੁੜਗਾਉਂ ਪਟੌਦੀ ਹਰਿਆਣਾ ਵਿਖੇ ਵਹਿਸੀਆਨਾ ਭੀੜ ਨੇ 297 ਘਰਾ ਨੂੰ ਅੱਗ ਲਗਾ ਕਿ ਸਾੜ ਫੂਕ ਦਿੱਤਾ ਸੀ ਅਤੇ 47 ਸਿੱਖਾਂ ਦਾ ਬੁਰੀ ਤਰਾਂ ਜਖਮੀ ਕਰਕੇ ਮਾਰ ਦਿੱਤਾ ਸੀ ।

ਇਸ ਸਬੰਧੀ ਹੋਦ ਚਿੱਲੜ ਸਿੱਖ ਇਨਸਾਫ ਕਮੇਟੀ ਵੱਲੋਂ ਰਿੱਟ ਨੰਬਰ 10904 ਪੀੜਤ ਸੰਤੋਖ ਸਿੰਘ ਸਾਹਨੀ ਰਾਹੀਂ ਸੀਨੀਅਰ ਵਕੀਲ ਗਗਨਦੀਪ ਸਿੰਘ ਬੱਲ ਰਾਹੀਂ  133 ਪਟੀਸਨਰਾਂ ਲਗਾਈਆਂ ਗਈਆ ਸਨ ।

ਜਿਸ ਦੀ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਵਿਖੇ ਜਸਟਿਸ ਵਿਨੋਦ ਕੁਮਾਰ ਭਾਰਦਵਾਜ ਇਕਹਿਰੀ ਬੈਚ ਮੂਹਰੇ ਸੁਣਵਾਈ ਹੋਈ ਸਿੱਖ ਕਤਲੇਆਮ ਮਾਮਲੇ ਚ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਨੇ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਤੇ ਡੀ ਜੀ ਪੀ ਪੁਲੀਸ ਹਰਿਆਣਾ ਅਤੇ ਡੀ ਸੀ ਗੁੜਗਾਓਂ ਸਮੇਤ 9 ਧਿਰਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬੀ ਮੰਗੀ ਹੈ ਕਿ ਹਰਿਆਣਾ ਚ ਸਿੱਖ ਕਤਲੇਆਮ ਸਬੰਧੀ

ਮਨਮੋਹਨ ਸਿੰਘ ਦੀ ਸਰਕਾਰ ਵੱਲੋਂ 2006 ਚ ਐਲਾਨੇ ਗਏ ਰਾਹਤ ਪੈਕਿੰਜ ਸਬੰਧੀ ਅਜੇ ਤੱਕ ਕੀ ਕਾਰਵਾਈ ਕੀਤੀ ਅਤੇ ਪੀੜਤ ਪਰਿਵਾਰਾਂ ਨੂੰ ਟੀ ਪੀ ਗਰਗ ਕਮਿਸਨ ਦੀ ਰਿਪੋਰਟ ਸੌਪੀ ਜਾਵੇ ।

ਹੋਦ ਚਿੱਲੜ ਸਿੱਖ ਇਨਸਾਫ ਕਮੇਟੀ ਦੇ ਪ੍ਰਧਾਨ ਭਾਈ ਦਰਸਨ ਸਿੰਘ ਘੋਲੀਆ ਨੇ ਕੇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ  1984ਸਿੱਖ ਕਤਲੇਆਮ ਮਾਮਲਾ ਦੁਨੀਆਂ ਦੇ ਇਤਿਹਾਸ ਚ ਇੱਕਤਤਫਾ ਕਤਲੇਆਮ ਹੈ ਜੋ ਹਿਟਲਰ ਦੇ ਜੁਲਮ ਵੀ ਮਾਤ ਪਾ ਗਿਆ ਉਹ ਪੀੜਤਾਂ ਨੂੰ ਇਨਸਾਫ ਤੇ ਨਿਆਂ ਦਿਵਾਉਣ ਲਈ ਕਾਨੂੰਨੀ ਪ੍ਰਕਿਰਿਆ ਰਾਹੀਂ ਆਪਣਾ ਸੰਘਰਸ ਨਿਰੰਤਰ ਜਾਰੀ ਰੱਖਣਗੇ ਭਾਵੇਂ ਉਨਾਂ ਨੂੰ ਸੁਪਰੀਮ ਕੋਰਟ ਵੀ ਜਾਣਾ ਪਵੇ । ਇਸ ਮੌਕੇ ਪੀੜਤ ਗੁਰਦੀਪ ਸਿੰਘ ਕੁਰੂਕਸੇਤਰ ਬਲਕਰਨ ਸਿੰਘ ਢਿੱਲੋਂ ਮੋਗਾ ਗਿਆਨ ਸਿੰਘ ਖਾਲਸਾ ਤੇ ਸ੍ਰੋਮਣੀ ਕਮੇਟੀ ਦੇ ਨੁਮਾਇੰਦੇ ਭਾਈ ਸੁਰਜੀਤ ਸਿੰਘ ਅੰਮਿ੍ਰਤਸਰ ਆਦਿ ਹਾਜਰ ਸਨ ।

ਕੈਪਸਨ  ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਵਿਖੇ ਪੀੜਤ ਪਰਿਵਾਰਾਂ ਦੇ ਕੇਸਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਹੋਦ ਚਿੱਲੜ ਸਿੱਖ ਇਨਸਾਫ ਕਮੇਟੀ ਦੇ ਪ੍ਰਧਾਨ ਭਾਈ ਦਰਸਨ ਸਿੰਘ ਘੋਲੀਆ ।

 

 

 

About Post Author

Share and Enjoy !

Shares

Leave a Reply

Your email address will not be published.