
– ਇਹ ਪਲ ਵਿਦਿਆਰਥੀ ਦੀ ਜ਼ਿੰਦਗੀ ਦੇ ਸਭ ਤੋਂ ਅਹਿਮ- ਪ੍ਰਿੰਸੀਪਲ ਜਸਵਿੰਦਰ ਕੌਰ
ਸ੍ਰੀ ਮਾਛੀਵਾੜਾ ਸਾਹਿਬ-(ਹਰਪ੍ਰੀਤ ਸਿੰਘ ਕੈਲੇ) : ਮਾਛੀਵਾੜਾ ਬਲਾਕ ਦੇ ਨਜ਼ਦੀਕ ਪਿੰਡ ਝੜੌਦੀ ਵਿਖੇ ਹਰਜਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਕੂਲ ਵੱਲੋਂ ਵਿਦਾਇਗੀ ਪਾਰਟੀ ਦੇ ਕੇ ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲੇ ਇਮਤਿਹਾਨਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ।ਸਕੂਲ ਕੈਂਪਸ ਵਿੱਚ ਰੱਖੀ ਗਈ ਇਸ ਵਿਦਾਇਗੀ ਪਾਰਟੀ ਵਿੱਚ ਸਕੂਲ ਮੈਨੇਜਮੈਂਟ ਸਮੁੱਚਾ ਸਟਾਫ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਸਕੂਲ ਮੈਨੇਜਮੈਂਟ ਵੱਲੋਂ ਸਰਦਾਰ ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਇਹ ਵਿਦਾਇਗੀ ਪਾਰਟੀ ਆਮ ਵਿਦਾਇਗੀ ਪਾਰਟੀਆਂ ਨਾਲੋਂ ਨਿਵੇਕਲੀ ਅਤੇ ਦਿਲਚਸਪ ਸੀ।ਉਨ੍ਹਾਂ ਵਿਦਿਆਰਥੀਆਂ ਨੂੰ ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲੇ ਇਮਤਿਹਾਨਾਂ ਲਈ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੇ ਜੀਵਨ ਵਿੱਚ ਹਰ ਖ਼ੁਸ਼ੀ ਅਤੇ ਤਰੱਕੀ ਆਉਣ ਦੀ ਕਾਮਨਾ ਪ੍ਰਗਟ ਕੀਤੀ।ਸਕੂਲ ਵਾਈਸ ਪ੍ਰਿੰਸੀਪਲ ਵੰਦਨਾ ਪਰਿਹਾਰ ਨੇ ਆਏ ਹੋਏ ਸਾਰੇ ਵਿਦਿਆਰਥੀਆਂ ,ਅਧਿਆਪਕ ਸਾਹਿਬਾਨਾਂ ਨੂੰ ਜੀ ਆਇਆ ਆਖਦਿਆਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਉਪਰੰਤ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਵੈਲਕਮ ਪੇਸ਼ ਕਰਦੀ ਕਵਿਤਾ ਪੇਸ਼ ਕੀਤੀ।ਪ੍ਰੋਗਰਾਮ ਦੌਰਾਨ ਜਿੱਥੇ ਸਟੇਜ ਸੰਚਾਲਨ ਮੈਡਮ ਬੱਦਲਾਂ ਪਰਿਹਾਰ ਨੇ ਕੀਤਾ ਉਥੇ ਹੀ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਵੱਲੋਂ ਅਧਿਆਪਕ ਸਾਹਿਬਾਨਾਂ ਲਈ ਕੁਝ ਦਿਲਚਸਪ ਖੇਡਾਂ ਦਾ ਆਯੋਜਨ ਵੀ ਕੀਤਾ ਹੋਇਆ ਸੀ ।ਇਨ੍ਹਾਂ ਦਿਲਚਸਪ ਅਤੇ ਮਨੋਰੰਜਨ ਖੇਡਾਂ ਦੌਰਾਨ ਸਭ ਨੇ ਪੂਰਾ ਆਨੰਦ ਮਾਣਿਆ।ਵਿਦਿਆਰਥੀਆਂ ਵੱਲੋਂ ਆਪਣੇ ਪਿਛਲੇ ਸਕੂਲੀ ਜੀਵਨ ਦੌਰਾਨ ਖੱਟੇ ਮਿੱਠੇ ਪਲਾਂ ਨੂੰ ਆਪਣੇ ਸਾਥੀਆਂ ਅਤੇ ਅਧਿਆਪਕ ਸਾਹਿਬਾਨਾਂ ਦੇ ਨਾਲ ਸਾਂਝਾ ਕੀਤਾ ਗਿਆ।ਸਾਰੇ ਹੀ ਅਧਿਆਪਕ ਸਾਹਿਬਾਨਾਂ ਵੱਲੋਂ ਵਿਦਿਆਰਥੀਆਂ ਨੂੰ ਆਉਣ ਵਾਲੇ ਜੀਵਨ ਵਿੱਚ ਸ਼ੁਭ ਇੱਛਾਵਾਂ ਦੇ ਕੇ ਵਿਦਾਇਗੀ ਪਾਰਟੀ ਦਿੱਤੀ ਗਈ।ਸਕੂਲ ਪ੍ਰਿੰਸੀਪਲ ਮੈਡਮ ਜਸਵਿੰਦਰ ਕੌਰ ਜੀ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਰ੍ਹਵੀਂ ਜਮਾਤ ਦੀ ਵਿਦਾਇਗੀ ਵਾਲਾ ਦਿਨ ਜ਼ਿੰਦਗੀ ਵਿਚ ਹਰ ਵਿਦਿਆਰਥੀ ਨੂੰ ਹਮੇਸ਼ਾ ਯਾਦ ਰਹਿੰਦਾ ਹੈ,ਕਿਉਂਕਿ ਇਹ ਸਕੂਲੀ ਪੜ੍ਹਾਈ ਦਾ ਆਖ਼ਰੀ ਸਮਾਂ ਹੁੰਦਾ ਉਸ ਤੋਂ ਬਾਅਦ ਕਾਲਜ, ਯੂਨੀਵਰਸਿਟੀਆਂ ਵਿਚ ਦਾਖਲੇ ਹੋ ਜਾਂਦੇ ਹਨ।ਪ੍ਰਿੰਸੀਪਲ ਜੀ ਨੇ ਸਾਰੇ ਵਿਦਿਆਰਥੀਆਂ ਨੂੰ ਆਪਣੀ ਜ਼ਿੰਦਗੀ ਵਿੱਚ ਇਮਾਨਦਾਰੀ ਅਤੇ ਵਫਾਦਾਰੀ ਨਾਲ ਉੱਚਾ ਉੱਠਣ ਲਈ ਪ੍ਰੇਰਿਤ ਕੀਤਾ ਅਤੇ ਆਉਣ ਵਾਲੇ ਜੀਵਨ ਵਿੱਚ ਆਪਣੀ ਪੜ੍ਹਾਈ ਨੂੰ ਜਾਰੀ ਰੱਖਣ ਲਈ ਵੀ ਪ੍ਰੇਰਿਆ।ਬਾਰ੍ਹਵੀਂ ਜਮਾਤ ਦੇ ਇੰਚਾਰਜ ਅਧਿਆਪਕਾ ਮੈਡਮ ਰਮਨਦੀਪ ਕੌਰ ਜੀ ਨੇ ਸਾਰੇ ਹੀ ਵਿਦਿਆਰਥੀ ਅਧਿਆਪਕ ਸਾਹਿਬਾਨਾਂ ਮੈਨੇਜਮੇਂਟ ਅਤੇ ਪ੍ਰਿੰਸੀਪਲ ਜੀ ਦਾ ਇਸ ਵਿਦਾਇਗੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਵਿਦਿਆਰਥੀਆਂ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ।ਇਸ ਮੌਕੇ ਸੀਨੀਅਰ ਕੋਆਰਡੀਨੇਟਰ ਮਾਸਟਰ ਸਤੀਸ਼ ਕੁਮਾਰ, ਨਵਨੀਤ ਕੌਰ , ਰਾਜਵਿੰਦਰ ਕੌਰ, ਅਮਨਦੀਪ ਕੌਰ, ਰਾਕੇਸ਼ ਰਾਣੀ , ਰਾਜਵੰਤ, ਨਿਸ਼ਾ, ਲਲਿਤਾ, ਸੁਮਨ ਸ਼ਰਮਾ , ਗੁਰਮੀਤ, ਸੰਸਾਰਦੀਪ, ਨਿਸ਼ਾ, ਸੀਮਾ, ਦਵਿੰਦਰ, ਪ੍ਰਵੀਨ, ਲਵਪ੍ਰੀਤ, ਨਵਦੀਪ, ਜਸਬੀਰ, ਜਗਰੂਪ, ਪਰਮਿੰਦਰ, ਸਿਮਰਜੀਤ ,ਰਾਜਿੰਦਰ ਪ੍ਰਮੁੱਖ ਤੌਰ ਤੇ ਹਾਜ਼ਰ ਸਨ।