ਹਦੀਆਬਾਦ ਵਿਖੇ ਮਨਾਇਆ ਰਾਜਰਿਸ਼ੀ ਸ਼ਾਹੂ ਛਤਰਪਤੀ ਦਾ ਭਾਗੀਦਾਰੀ ਦਿਵਸ

Share and Enjoy !

Shares

 

(ਸ਼ਿਵ ਕੋੜਾ) ਫਗਵਾੜਾ। ਡਾ. ਬੀ.ਆਰ. ਅੰਬੇਡਕਰ ਵੈਲਫੇਅਰ ਸੋਸਾਇਟੀ ਵਲੋਂ ਡਾ. ਬੀ.ਆਰ. ਅੰਬੇਡਕਰ ਪਾਰਕ ਹਦੀਆਬਾਦ ਫਗਵਾੜਾ ਵਿਖੇ ਰਾਜਰਿਸ਼ੀ ਸ਼ਾਹੂ ਛਤਰਪਤੀ ਜੀ ਦਾ ਭਾਗੀਦਾਰੀ ਦਿਵਸ ਅੰਬੇਡਕਰਵਾਦੀ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਪੂਰਵਕ ਮਨਾਇਆ ਗਿਆ। ਸ੍ਰੀਮਤੀ ਸੀਤਾ ਕੌਲ ਦੀ ਪ੍ਰਧਾਨਗੀ ਹੇਠ ਆਯੋਜਿਤ ਸਮਾਗਮ ਦੌਰਾਨ ਸਮਾਗਮ ਦੌਰਾਨ ਰਾਜਰਿਸ਼ੀ ਸ਼ਾਹੂ ਛਤਰਪਤੀ ਮਹਾਰਾਜ ਦੇ ਜੀਵਨ ਸ਼ੰਗਰਸ ਨੂੰ ਗੀਤਾਂ ਰਾਹੀਂ ਬੜੀ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ। ਹਾਜਰੀਨ ਨੂੰ ਸੰਬੋਧਨ ਕਰਦਿਆਂ ਬਸਪਾ ਆਗੂ ਰਮੇਸ਼ ਕੌਲ ਸਾਬਕਾ ਕੌਂਸਲਰ ਨੇ ਕਿਹਾ ਕਿ ਸ਼ਾਹੂ ਛਤਰਪਤੀ ਜੀ ਨੇ ਕੋਹਲਾਪੁਰ ਰਿਆਸਤ ਵਿੱਚ ਵਗਾਰ ਪ੍ਰਥਾ, ਇਸਤਰੀਆਂ ਦੇੇ ਅਧਿਕਾਰਾਂ, ਮਜਦੂਰਾਂ, ਕਿਸਾਨਾਂ ਦੇ ਹੱਕਾਂ, ਸ਼ੂਦਰ ਅਤਿ ਸ਼ੂਦਰਾਂ ਦੇ ਅਧਿਕਾਰਾਂ ਲਈ ਸੰਘਰਸ਼ ਕੀਤਾ ਅਤੇ ਆਪਣੇ ਰਾਜ ‘ਚ ਇਹਨਾਂ ਲਈ ਵਿਸ਼ੇਸ਼ ਕਾਨੂੰਨ ਬਣਾਏ। ਇਸ ਮੌਕੇ ਗੁਰਪ੍ਰੀਤ ਬੰਸ਼ੀ ਯੂ.ਕੇ, ਮੱਖਣ ਲੋਹਾਰ ਯੂ.ਐਸ.ਏ., ਪਰਮਜੀਤ ਮਹਿਮੀ ਸਪੇਨ, ਗੁਰਦਿਆਲ ਬੋਧ ਯੂ.ਕੇ., ਮਦਨ ਸਰੋਏ ਯੂ.ਐਸ.ਏ, ਬਲਦੇਵ ਝੱਲੀ ਯੂ.ਕੇ., ਦਵਿੰਦਰ ਚੰਦੜ ਯੂ.ਕੇ., ਬਲਵਿੰਦਰ ਢੰਡਾ ਆਸਟ੍ਰੇਲੀਆ, ਪਰਮਜੀਤ ਭੁੱਟਾ ਯੂ.ਐਸ.ਏ., ਪਲਵਿੰਦਰ ਮਾਹੀ ਯੂ.ਐਸ.ਏ., ਅਸ਼ੋਕ ਸੂੰਡ ਅਤੇ ਸੁਖਦੇਵ ਬੱਧਣ ਨਿਊਜ਼ੀਲੈਂਡ ਦੇ ਸਹਿਯੋਗ ਨਾਲ ਗੋਲਡ ਮੈਡਲਿਸਟ ਮਿਸ਼ਨਰੀ ਗਾਇਕ ਜੀਵਨ ਮਹਿਮੀ ਨੂੰ ਕਾਰ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਸ੍ਰ. ਚਮਕੌਰ ਸਿੰਘ, ਗੁਰਦਿਆਲ ਬੋਧ, ਸਾਂਈ ਪੱਪਲ ਸ਼ਾਹ, ਰਮੇਸ਼ ਕੌਲ ਅਤੇ ਗੁਰਮੁਖ ਲੋਹਾਰ ਨੇ ਰਿਬਨ ਕੱਟ ਕੇ ਗਾਇਕ ਜੀਵਨ ਮਹਿਮੀ ਨੂੰ ਗੱਡੀ ਦੀ ਚਾਬੀ ਭੇਂਟ ਕੀਤੀ ਅਤੇ ਇਹ ਉਪਰਾਲਾ ਕਰਨ ਵਾਲੇ ਐਨ.ਆਰ.ਆਈ. ਵੀਰਾਂ ਦੀ ਖਾਸ ਤੌਰ ਤੇ ਸ਼ਲਾਘਾ ਕੀਤੀ। ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਅਤੇ ਸਾਂਈ ਪੱਪਲ ਸ਼ਾਹ ਤੋਂ ਇਲਾਵਾ ਐਡਵੋਕੇਟ ਸੰਜੀਵ ਭੋਰਾ, ਗੁਰਮੁਖ ਲੋਹਾਰ, ਲੇਖਕ ਸ਼ਾਮ ਸਰਗੁੰਦੀ, ਲੇਖਕ ਰਜੇਸ਼ ਭਬਿਆਣਾ, ਲੇਖਕ ਚਰਨ ਦਾਸ ਸੰਧੂ, ਲੇਖਕ ਬਲਵਿੰਦਰ ਪੁਆਰ, ਲੇਖਕ ਸੰਗੀਤਕਾਰ ਜਗਤਾਰ ਸਿੰਘ, ਰਣਜੀਤ ਬਾਂਸਲ, ਡਾਇਰੈਕਟਰ ਸਤਵਿੰਦਰ ਮਦਾਰਾ, ਪਰਮਿੰਦਰ ਬੋਧ, ਨਿਰਮਲ ਗੁੜਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਦੌਰਾਨ ਸੰਦੀਪ ਸਰੋਏ ਦੇ ਲਿਖੇ ਤੇ ਗਾਇਕ ਸਰਬਜੀਤ ਦੇ ਗਾਏ ਅਤੇ ਮੱਖਣ ਲੋਹਾਰ ਦੇ ਲਿਖੇ ਤੇ ਜੀਵਨ ਮਹਿਮੀ ਦੇ ਗਾਏ ਗੀਤਾਂ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ। ਇਸ ਮੌਕੇ ਆਜਾਦ ਰੰਗ ਮੰਚ ਕਲਾ ਭਵਨ ਦੇ ਸਾਰੇ ਸਾਥੀਆਂ ਤੋਂ ਇਲਾਵਾ ਸਭਾ ਦੇ ਕੈਸ਼ੀਅਰ ਬਿਹਾਰੀ ਲਾਲ ਮਾਹੀ, ਤਾਰਾ ਚੰਦ ਕੌਲ, ਮਨਜੀਤ ਬੱਧਣ, ਸੁਰਿੰਦਰ ਕੌਲ, ਕਿਸ਼ੋਰੀ ਲਾਲ ਕੌਲ, ਚਰਨਜੀਤ ਚੰਨੀ, ਲੁਭਾਇਆ ਕੌਲ, ਰਾਮਬਨ ਬੱਬੀ, ਅਜੇ ਕੁਮਾਰ, ਅਸ਼ੋਕ ਖੇੜਾ, ਜਗਵੀਰ ਦਿਹਾਣਾ, ਰਾਣਾ ਤਲਵਣ ਆਦਿ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.