ਸੰਮਤ 553 ਨਵਾਂ ਸਾਲ ਮੌਕੇ ਗੁਰਦੁਆਰਾ ਸਿੰਗੜੀਵਾਲ ਵਿਖੇ ਸਮਾਗਮ ਕਰਵਾਇਆ

Share and Enjoy !

Shares

(ਤਰਸੇਮ ਦੀਵਾਨਾ) ਹੁਸ਼ਿਆਰਪੁਰ। ਨਾਨਕਸ਼ਾਹੀ ਕੈਲੰਡਰ ਮੁਤਾਬਕ ਨਵਾਂ ਸਾਲ ਸੰਮਤ 553 ਦੀ ਆਰੰਭਤਾ ਮੌਕੇ ਗੁਰਦੁਆਰਾ ਸੰਤ ਬਾਬਾ ਹੀਰਾ ਸਿੰਘ ਦੀ ਸਿੰਗੜੀਵਾਲਾ ਵਿਖੇ ਜੋ ਜੋ ਅਟੱਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਅਤੇ ਗੱਦੀਨਸ਼ੀਨ ਸੰਤ ਬਾਬਾ ਹਰਮਨਜੀਤ ਸਿੰਘ ਜੀ ਸਿੰਗੜੀਵਾਲਾ ਦੀ ਅਗਵਾਈ ਹੇਠ ਗੁਰਮਤਿ ਸਮਾਗਮ ਕਰਵਾਏ ਗਏ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜਾਏ ਗਏ ਦੀਵਾਨ ’ਚ ਪੰਥ ਪ੍ਰਸਿੱਧ ਕੀਰਤਨੀ ਜਥਿਆਂ ਨੇ ਧੁਰ ਕੀ ਬਣੀ ਦਾ ਰਸ ਭਿੰਨਾ ਕੀਰਤਨ ਕੀਤਾ। ਸੰਗਤਾਂ ਨੂੰ ਸੰਬੋਧਨ ਕਰਦਿਆਂ ਸੰਤ ਬਾਬਾ ਹਰਮਨਜੀਤ ਸਿੰਘ ਜੀ ਸਿੰਗੜੀਵਾਲਾ ਨੇ ਕਿਹਾ ਕਿ ਬਾਰਾਮਾਹਾ ਬਾਣੀ ਵਿੱਚ ਸਾਰੀਆਂ ਰੁੱਤਾਂ ਦਾ ਮਹਾਤਮ ਵਖਿਆਨ ਕੀਤਾ ਗਿਆ ਹੈ। ਹਰ ਰੁੱਤ ਦੀ ਆਪੋ ਆਪਣੀ ਅਹਿਮੀਅਤ ਹੈ। ਗੁਰੂ ਸਾਹਿਬ ਬਾਣੀ ਦੁਆਰਾ ਹਰ ਰੁੱਤ ਅਤੇ ਮੌਸਮ ਦੀ ਤਾਸੀਰ ਤੋਂ ਬੇਪਰਵਾਹ ਹੋ ਕੇ ਇਕ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ, ਭਜਨ ਅਤੇ ਬੰਦਗੀ ਕਰਨ ਦੀ ਸਿੱਖਿਆ ਦਿੰਦੇ ਹਨ। ਉਨਾਂ ਸਮੂਹ ਸੰਗਤਾਂ ਨੂੰ ਨਵੇਂ ਸਾਲ ਦੀ ਮੁਬਾਰਕਬਾਦ ਦਿੰਦਿਆਂ ਜੀਵਨ ਵਿਚ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਧਾਰਨ ਕਰਨ ਦੀ ਪ੍ਰੇਰਨਾ ਦਿੱਤੀ।ਸਮਾਗਮ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

About Post Author

Share and Enjoy !

Shares

Leave a Reply

Your email address will not be published.