ਸੰਗਰੂਰ ਜ਼ਿਮਨੀ ਚੋਣ ਲਈ ਗੁਪਤਾ ਨੂੰ ਭਾਜਪਾ ਉਮੀਦਵਾਰ ਬਣਵਾਉਣ ਲਈ ਬੀਜੇਪੀ ਵਰਕਰ ਹੋ ਰਹੇ ਹਨ ਲਾਮਬੰਦ 

Share and Enjoy !

Shares
– ਹਾਈ ਕਮਾਂਡ ਅੱਗੇ ਆਪਣੀ ਮੰਗ ਰੱਖਣ ਦਾ ਹਰ ਵਰਕਰ ਨੂੰ ਹੈ ਅਧਿਕਾਰ – ਵਿਨੋਦ ਗੁਪਤਾ
(ਜਗਸੀਰ ਲੌਂਗੋਵਾਲ) ਸੁਨਾਮ ਊਧਮ ਸਿੰਘ ਵਾਲਾ| ਸੰਗਰੂਰ ਲੋਕ ਸਭਾ ਸੀਟ ਤੇ 23 ਜੂਨ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ ਸਿਰਫ਼ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸ੍ਰ ਸਿਮਰਨਜੀਤ ਸਿੰਘ ਮਾਨ ਨੂੰ ਪਾਰਟੀ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਾਰਨ ਦਾ ਐਲਾਨ ਕੀਤਾ ਜਾ ਚੁੱਕਿਆ ਹੈ। ਜਦੋਂ ਕਿ ਵੱਖ- ਵੱਖ ਰਾਜਨੀਤਕ ਪਾਰਟੀਆਂ ਵੱਲੋਂ ਹਾਲੇ ਤੱਕ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਹੈ। ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਭਾਜਪਾ ਵੱਲੋਂ ਵੀ ਇਸ ਸੰਗਰੂਰ ਲੋਕਸਭਾ ਸੀਟ ਦੀ ਜ਼ਿਮਨੀ ਚੋਣ ਲਈ ਫ਼ਿਲਹਾਲ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ। ਪਰ ਵੱਖ-ਵੱਖ ਰਾਜਨੀਤਕ ਆਗੂਆਂ ਨੂੰ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਜਾਣ ਦੀਆਂ ਕਿਆਸ- ਅਰਾਈਆਂ ਲਗਾਈਆਂ ਜਾ ਰਹੀਆਂ ਹਨ। ਅਜਿਹੇ ਮਾਹੌਲ ਵਿੱਚ ਬਠਿੰਡਾ ਭਾਜਪਾ ਦੇ ਪ੍ਰਭਾਰੀ ਅਤੇ ਸੀਨੀਅਰ ਭਾਜਪਾ ਆਗੂ ਵਿਨੋਦ ਗੁਪਤਾ ਨੂੰ ਇਸ ਜ਼ਿਮਨੀ ਚੋਣ ਵਿੱਚ ਉਤਾਰੇ ਜਾਣ ਦੀ ਭਾਜਪਾ ਵਰਕਰਾਂ ਵੱਲੋਂ ਜ਼ੋਰਦਾਰ ਮੰਗ ਕੀਤੀ ਜਾ ਰਹੀ ਹੈ। ਪਿਛਲੇ ਦਿਨੀਂ ਕਰਵਾਏ ਗਏ ਇੱਕ ਸਰਵੇ ਵਿੱਚ ਵੀ 95 ਫ਼ੀਸਦੀ ਵੋਟ ਵਿਨੋਦ ਗੁਪਤਾ ਨੂੰ ਉਮੀਦਵਾਰ ਬਣਾਉਣ ਦੇ ਹੱਕ ਵਿੱਚ ਪਏ ਸਨ। ਖ਼ੁਦ ਵਿਨੋਦ ਗੁਪਤਾ ਵੀ ਉਨ੍ਹਾਂ ਨੂੰ ਉਮੀਦਵਾਰ ਅੈਲਾਨੇ ਜਾਣ ਲਈ ਪਾਰਟੀ ਦੇ ਹੁਕਮਾਂ ਦਾ ਇੰਤਜ਼ਾਰ ਕਰ ਰਹੇ ਹਨ। ਵਿਨੋਦ ਗੁਪਤਾ ਜਿੱਥੇ ਲੱਗਭੱਗ ਅੱਧੀ ਸਦੀ ਤੋਂ ਭਾਜਪਾ ਲਈ ਲਗਾਤਾਰ ਕੰਮ ਕਰ ਰਹੇ ਹਨ ਉੱਥੇ ਹੀ ਹਲਕੇ ਦੇ ਅਗਰਵਾਲ ਭਾਈਚਾਰੇ ਸਮੇਤ ਹੋਰਨਾਂ ਵਰਗਾਂ ਨਾਲ ਵੀ ਉਨ੍ਹਾਂ ਦਾ ਪੂਰਾ ਤਾਲਮੇਲ ਹੈ। ਉਹ ਜਿੱਥੇ ਭਾਜਪਾ ਵਿੱਚ ਵੱਖ-ਵੱਖ ਅਹੁਦਿਆਂ ਦੀ ਜ਼ਿੰਮੇਵਾਰੀ ਨਿਭਾ ਚੁੱਕੇ ਹਨ ਉੱਥੇ ਹੀ ਵੱਖ-ਵੱਖ ਸਮਾਜਿਕ ਸੰਸਥਾਵਾਂ ਦੀ ਜ਼ਿੰਮੇਵਾਰੀ ਨਿਭਾ ਚੁੱਕੇ ਹਨ । ਵਿਨੋਦ ਗੁਪਤਾ ਨੂੰ ਹਲਕੇ ਦੇ ਬਹੁਤ ਸਾਰੇ ਸੀਨੀਅਰ ਲੀਡਰਾਂ ਦਾ ਸਮਰਥਨ ਵੀ ਹਾਸਲ ਹੈ ਅਤੇ ਭਾਜਪਾ ਵਰਕਰ ਜਿਮਨੀ ਚੋਣ ਲਈ ਉਨ੍ਹਾਂ ਦੀ ਅਗਵਾਈ ਵਿੱਚ ਇਕਜੁੱਟ ਹੋ ਕੇ ਕੰਮ ਕਰਨ ਲਈ ਤਿਆਰ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਵਿਨੋਦ ਗੁਪਤਾ  ਨੂੰ ਉਮੀਦਵਾਰ ਨਾ ਅੈਲਾਨੇ ਜਾਣ ਕਾਰਨ ਭਾਜਪਾ ਵਰਕਰਾਂ ਵਿੱਚ ਰੋਸ ਵੀ ਵਧ ਰਿਹਾ ਹੈ।
          ਪਿਛਲੇ ਦਿਨੀਂ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਹੋਰਨਾਂ ਵੱਡੇ ਅਹੁਦੇਦਾਰਾਂ ਦੇ ਸੰਗਰੂਰ ਵਿਖੇ ਪਹੁੰਚਣ ਤੇ ਭਾਜਪਾ ਵਰਕਰਾਂ ਦੇ ਵਫ਼ਦ ਵੱਲੋਂ ਵਿਨੋਦ ਗੁਪਤਾ ਨੂੰ ਪਾਰਟੀ ਉਮੀਦਵਾਰ ਐਲਾਨੇ ਜਾਣ ਦੀ ਮੰਗ ਨੂੰ ਲੈ ਕੇ ਮੁਲਾਕਾਤ ਕੀਤੀ ਗਈ ਸੀ। ਇਸ ਤੋਂ ਇਲਾਵਾ ਸੂਬੇ ਦੇ ਉੱਚ ਅਹੁਦੇਦਾਰਾਂ ਅਤੇ ਕੇਂਦਰ ਦੀ ਹਾਈ ਕਮਾਨ ਅੱਗੇ ਵੀ ਵਿਨੋਦ ਗੁਪਤਾ ਵੱਲੋਂ ਪਾਰਟੀ ਪ੍ਰਤੀ ਕੀਤੀਆਂ ਗਈਆਂ ਆਪਣੀਆਂ ਕਾਰਗੁਜ਼ਾਰੀਆਂ ਭੇਜ ਕੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਪਾਰਟੀ ਟਿਕਟ ਦੀ ਮੰਗ ਕੀਤੀ ਗਈ ਹੈ। ਇਸ ਸੰਬੰਧੀ ਵਿਨੋਦ ਗੁਪਤਾ ਨਾਲ ਗੱਲ ਕਰਨ ਤੇ ਉਨ੍ਹਾਂ ਕਿਹਾ ਕਿ ਉਹ ਪਾਰਟੀ ਦੇ ਵਫਾਦਾਰ ਸਿਪਾਹੀ ਰਹੇ ਹਨ ਅਤੇ ਭਵਿੱਖ ਵਿੱਚ ਵੀ ਰਹਿਣਗੇ। ਪਰ ਪਾਰਟੀ ਹਾਈ ਕਮਾਂਡ ਨੂੰ ਜ਼ਮੀਨੀ ਪੱਧਰ ਦੀ ਸਹੀ ਜਾਣਕਾਰੀ ਦੇਣਾ ਅਤੇ ਆਪਣੀ ਮੰਗ ਰੱਖਣ ਦਾ ਹਰ ਵਰਕਰ ਨੂੰ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਮੈਨੂੰ  ਉਮੀਦਵਾਰ ਬਣਾਉਣ ਲਈ ਵਰਕਰਾਂ ਵੱਲੋਂ ਵੀ ਆਪਣੇ ਤੌਰ ਤੇ ਹਾਈ ਕਮਾਂਡ ਤੱਕ ਪਹੁੰਚ ਕੀਤੀ ਜਾ ਰਹੀ ਹੈ।

About Post Author

Share and Enjoy !

Shares

Leave a Reply

Your email address will not be published.