
(ਸਤਪਾਲ ਖਡਿਆਲ) ਦਿੜਬਾ ਮੰਡੀ। ਸ਼੍ਰੋਮਣੀ ਅਕਾਲੀ ਦਲ ਸਯੁੰਕਤ ਦੇ ਸਾਬਕਾ ਸਰਕਲ ਪ੍ਧਾਨ ਨੈਬ ਸਿੰਘ ਮੌੜਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਹੈ। ਸਾਬਕਾ ਫੌਜੀ ਨੈਬ ਸਿੰਘ ਮੌੜਾਂ ਹਲਕੇ ਦੇ ਦਲਿਤ ਵਿੰਗ ਦੇ ਸੀਨੀਅਰ ਆਗੂ ਸਨ। ਉਹ ਆਪਣੇ ਪਿੱਛੇ ਪਤਨੀ , ਦੋ ਬੱਚੇ ਛੱਡ ਗਏ ਹਨ। ਉਨਾਂ ਦੀ ਮੌਤ ਦੀ ਖਬਰ ਪਰਿਵਾਰਿਕ ਮੈਂਬਰਾਂ ਨੇ ਦਿੱਤੀ। ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਸੀਨੀਅਰ ਆਗੂ ਸ੍ ਸੁਖਦੇਵ ਸਿੰਘ ਢੀਂਡਸਾ, ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ, ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਜਥੇਦਾਰ ਗੁਰਬਚਨ ਸਿੰਘ ਬਚੀ,ਜਥੇਦਾਰ ਕੌਰ ਸਿੰਘ ਮੌੜਾਂ, ਭੁਪਿੰਦਰ ਸਿੰਘ ਮੌੜਾਂ,ਜਥੇਦਾਰ ਹਰਦੇਵ ਸਿੰਘ ਰੋਗਲਾ, ਕੌਮੀ ਮੀਤ ਪ੍ਰਧਾਨ ਮਲਕੀਤ ਸਿੰਘ ਚੰਗਾਲ, ਜਿਲਾ ਪ੍ਧਾਨ ਦਲਿਤ ਵਿੰਗ ਭਗਵਾਨ ਸਿੰਘ ਢੰਡੋਲੀ, ਰਣਧੀਰ ਸਿੰਘ ਸਮੂਹਾਂ, ਜੀਤੀ ਜਨਾਲ, ਗੁਰਮੀਤ ਸਿੰਘ ਜੌਹਲ ਮੀਡੀਆ ਐਡਵਾਈਜਰ, ਸੋਮਾ ਸਿੰਘ ਘਰਾਚੋਂ, ਸੁਖਜਿੰਦਰ ਸਿੰਘ ਸਿੰਧੜਾ, ਮਾ ਅਜੈਬ ਸਿੰਘ ਰਟੌਲਾ ਭਾਜਪਾ ਆਗੂ, ਗੁਰਸੇਵਕ ਸਿੰਘ ਕਮਾਲਪੁਰ, ਰਣ ਸਿੰਘ ਮਹਿਲਾਂ, ਉੱਘੇ ਖੇਡ ਬੁਲਾਰੇ ਸਤਪਾਲ ਖਡਿਆਲ ਨੇ ਇਸ ਘਟਨਾ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨਾਂ ਦੀ ਅੰਤਿਮ ਅਰਦਾਸ 12ਜੁਲਾਈ ਦਿਨ ਮੰਗਲਵਾਰ ਨੂੰ ਪਿੰਡ ਮੌੜਾਂ ਵਿਖੇ ਹੋਵੇਗੀ।