ਸੁਨਾਮ ਊਧਮ ਸਿੰਘ ਵਾਲਾ (ਜਗਸੀਰ ਲੌਂਗੋਵਾਲ) : ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸਵਨੀ ਸ਼ਰਮਾ ਵਲੋਂ ਪਾਰਟੀ ਦੇ ਸੀਨੀਅਰ ਆਗੂ ਵਿਨੋਦ ਗੁਪਤਾ ਨੂੰ ਵਿਧਾਨ ਸਭਾ ਹਲਕਾ ਸੁਨਾਮ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਅੱਜ ਸ੍ਰੀ ਵਿਨੋਦ ਗੁਪਤਾ ਨੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਲੋਕ ਸਭਾ ਸੰਗਰੂਰ ਦੀ ਜਿਮਨੀ ਚੋਣ ਸੰਬਧੀ ਵਿਚਾਰ ਵਟਾਦਰਾਂ ਕਰਦਿਆਂ ਕਿਹਾ ਕਿ ਭਾਜਪਾ ਦੇ ਹਰ ਵਰਕਰ ਲਈ ਬੁਹਤ ਮਾਣ ਦੀ ਗੱਲ ਹੈ ਕਿ ਪਾਰਟੀ ਪਹਿਲੀ ਵਾਰ ਕਮਲ ਫੁੱਲ ਦੇ ਨਿਸ਼ਾਨ ਤੇ ਲੋਕ ਸਭਾ ਸੰਗਰੂਰ ਦੀ ਚੋਣ ਲੜ ਰਹੀ ਹੈ ਤੇ ਇਹ ਚੋਣ ਸੰਯੁਕਤ ਅਕਾਲੀ ਦਲ ਅਤੇ ਲੋਕ ਕਾਗਰਸ ਪਾਰਟੀ ਮਿਲ ਕੇ ਚੋਣ ਲੜੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਪਾਰਟੀ ਨੇ ਤਜਰਬੇਕਾਰ ਆਗੂ ਕੇਵਲ ਸਿੰਘ ਢਿੱਲੋਂ ਨੂੰ ਉਮੀਦਵਾਰ ਬਣਾ ਕੇ ਸਾਬਤ ਕਰ ਦਿੱਤਾ ਹੈ ਕਿ ਭਾਜਪਾ ਚੋਣ ਜਿੱਤ ਪ੍ਰਾਪਤ ਕਰਨ ਲਈ ਲੜ ਰਹੀ ਹੈ ਨਾ ਕਿ ਸਿਰਫ਼ ਖਾਨਾਪੂਰਤੀ ਲਈ ਤੇ ਬੀਜੇਪੀ ਜਨਤਾ ਦੇ ਸਹਿਯੋਗ ਨਾਲ ਜਰੂਰ ਜਿੱਤ ਪ੍ਰਾਪਤ ਕਰੇਗੀ ਕਿਉਂਕਿ ਪ੍ਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਅੱਠ ਸਾਲਾਂ ਵਿੱਚ ਜੋ ਕੰਮ ਕੀਤੇ ਹਨ ਉਹ ਆਪਣੇ ਆਪ ਵਿੱਚ ਬੇਮਿਸਾਲ ਹਨ ਦੂਜੇ ਪਾਸੇ ਆਮ ਆਦਮੀ ਪਾਰਟੀ ਸਰਕਾਰ ਦਾ ਤਿੰਨ ਮਹੀਨਿਆਂ ਵਿੱਚ ਜਨਤਾ ਨੂੰ ਪਤਾ ਲੱਗ ਗਿਆ ਹੈ ਇਹਨਾਂ ਦੀ ਗਰੰਟੀਆ ਸਿਰਫ਼ ਝੂਠ ਦਾ ਪੁੰਲਦਾਂ ਸਨ ਤੇ ਜਨਤਾ ਦਾ ਆਪ ਤੋਂ ਮੋਹ ਹੁਣ ਬਿਲਕੁਲ ਭੰਗ ਹੋ ਚੁੱਕਾ ਹੈ । ਉਨ੍ਹਾਂ ਕਿਹਾ ਕਿ ਕਾਗਰਸ ਪਾਰਟੀ ਪੰਜਾਬ ਵਿੱਚ ਖਤਮ ਹੋਣ ਦੇ ਕਿਨਾਰੇ ਤੇ ਹੈ ਅੱਜ ਪੰਜਾਬ ਦੀ ਜਨਤਾ ਨੂੰ ਪੰਜਾਬ ਦੇ ਭਲੇ ਦੀ ਅਮਨ ਸਾਂਤੀ ਦੀ ਉਮੀਦ ਸਿਰਫ਼ ਭਾਜਪਾ ਤੋਂ ਹੀ ਹੈ ਇਸ ਕਰਕੇ ਕੇਵਲ ਸਿੰਘ ਢਿੱਲੋਂ ਭਾਰੀ ਵੋਟਾ ਨਾਲ ਜਿੱਤਕੇ ਜਨਤਾ ਦੀ ਅਵਾਜ਼ ਬਣਨਗੇ । ਇਸ ਮੌਕੇ ਦੀਵਾਨ ਗੋਇਲ, ਸੁਨੀਲ ਕਾਂਤ, ਜਿਲਾ ਜਰਨਲ ਸਕੱਤਰ ਸੈਲੀ ਬਾਸਲ, ਓ ਬੀ ਸੀ ਮੋਰਚਾ ਦੇ ਸੂਬਾ ਬੁਲਾਰੇ ਡਾ ਜਗ ਮਹਿੰਦਰ ਸੈਣੀ ,ਸੂਬਾ ਕਮੇਟੀ ਮੈਂਬਰ ਸੰਕਰ ਬਾਂਸਲ, ਜਿਲ੍ਹਾ ਸਕੱਤਰ ਯੋਗੇਸ਼ ਗਰਗ, ਮੰਡਲ ਜਰਨਲ ਸਕੱਤਰ ਰਾਜੀਵ ਮਿੰਟਾ, ਐਸ ਸੀ ਮੋਰਚਾ ਦੇ ਸੂਬਾ ਕਾਰਜ ਕਰਨੀ ਮੈਬਰ ਲਛਮਣ ਰੈਗਰ, ਯੂਥ ਨੇਤਾ ਧੀਰਜ ਗੋਇਲ ਹਾਜ਼ਰ ਹਨ ।