
ਹਠੂਰ (ਕੌਸ਼ਲ ਮੱਲ੍ਹਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋ ਮੋਗਾ-ਫਿਰੋਜਪੁਰ ਜੋਨ-3 ਦਾ ਚਾਰ ਰੋਜ਼ਾ ਯੁਵਕ ਅਤੇ ਵਿਰਾਸਤੀ ਮੇਲਾ ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿਖੇ ਕਰਵਾਇਆ ਗਿਆ।ਜਿਸ ਵਿਚ ਸ੍ਰੀ ਰਾਮ ਕਾਲਜ ਡੱਲਾ ਦੇ ਵਿਦਿਆਰਥੀਆ ਨੇ ਵੱਖ-ਵੱਖ ਮੁਕਾਬਲਿਆਂ ਵਿੱਚੋ ਮੁੱਢਲੀਆ ਪੁਜੀਸਨਾ ਪ੍ਰਾਪਤ ਕੀਤੀਆ।ਇਸ ਸਬੰਧੀ ਜਾਣਕਾਰੀ ਦਿੰਦਿਆ ਸ੍ਰੀ ਰਾਮ ਕਾਲਜ ਡੱਲਾ ਦੇ ਪ੍ਰਿੰਸੀਪਲ ਪ੍ਰਭਜੀਤ ਸਿੰਘ ਅਤੇ ਇੰਚਾਰਜ ਪ੍ਰੋ:ਸਤਵਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੈਰੀਟੇਜ ਆਰਟ ਐਂਡ ਕਰਾਫਟ ਮੁਕਾਬਲੇ ਵਿੱਚੋ ਕ੍ਰਮਵਾਰ ਪੁਜੀਸਨਾ ਪ੍ਰਾਪਤ ਕੀਤੀਆ ਹਨ।ਉਨ੍ਹਾ ਕਿਹਾ ਕਿ ਮਹਿੰਦੀ ਲਗਾਉਣ ਦੇ ਮੁਕਾਬਲੇ ਵਿੱਚੋਂ ਹਰਸਿਮਰਨ ਕੌਰ ਅਤੇ ਅਮਨਦੀਪ ਕੌਰ ਨੇ ਪਹਿਲਾ,ਸੁਖਮਨਦੀਪ ਸਿੰਘ ਨੇ ਟੋਕਰਾ ਬਣਾਉਣ ਵਿੱਚ ਦੂਜਾ ਸਥਾਨ,ਰੱਸਾ ਬਣਾਉਣ ਵਿੱਚ ਪਵਨਦੀਪ ਸਿੰਘ ਨੇ ਦੂਜਾ ਸਥਾਨ ਅਤੇ ਆਦਰਸ਼ਪ੍ਰੀਤ ਸਿੰਘ ਨੇ ਤੀਜਾ ਸਥਾਨ ਪਰਾਂਦਾ ਬਣਾਉਣ ਵਿੱਚ ਬੇਅੰਤ ਕੌਰ ਨੇ ਤੀਜਾ ਸਥਾਨ,ਹਰਪ੍ਰੀਤ ਕੌਰ ਨੇ ਖਿਦੋ ਬਣਾਉਣ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ।ਉਨ੍ਹਾ ਕਿਹਾ ਕਿ ਔਰਤਾਂ ਦੇ ਰਵਾਇਤੀ ਗੀਤ ਵਿੱਚੋਂ ਤੀਜਾ ਸਥਾਨ (ਬਰੈਕਟਡ) ਵਿਦਿਆਰਥਣਾਂ ਪ੍ਰਭਜੋਤ ਕੌਰ, ਰਵਨੀਤ ਕੌਰ, ਗੁਰਸਿਮਰਨ ਕੌਰ, ਹਰਸਿਮਰਨ ਕੌਰ, ਸੰਦੀਪ ਕੌਰ ਅਤੇ ਸੁਖਦੀਪ ਕੌਰ ਨੇ ਪ੍ਰਾਪਤ ਕੀਤਾ।ਇਸ ਮੌਕੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਦੇਵੀ ਚੰਦ ਸ਼ਰਮਾ, ਸੈਕਟਰੀ ਕਿਰਨਜੀਤ ਸਿੰਘ, ਹੈਡਮਾਸਟਰ ਅਵਤਾਰ ਸਿੰਘ ,ਮਾਸਟਰ ਭਗਵੰਤ ਸਿੰਘ, ਮੁਖਤਿਆਰ ਸਿੰਘ,ਇੰਚਾਰਜ ਡਾ.ਪਰਮਿੰਦਰ ਕੌਰ, ਪ੍ਰੋਫੈਸਰ ਹਰਜੀਤ ਕੌਰ,ਪ੍ਰੋਫੈਸਰ ਹਰਪ੍ਰੀਤ ਕੌਰ, ਪ੍ਰੋਫੈਸਰ ਗੁਰਜੀਤ ਸਿੰਘ, ਰਾਜਵਿੰਦਰ ਸਿੰਘ ਆਦਿ ਨੇ ਜੇਤੂ ਵਿਦਿਆਰਥੀਆ ਨੂੰ ਮੁਬਾਰਕਾ ਦਿੱਤੀਆ ਅਤੇ ਦੂਜੇ ਵਿਦਿਆਰਥੀਆ ਨੂੰ ਅੱਗਲੇ ਸਾਲ ਪੁਜੀਸਨਾ ਲੈਣ ਲਈ ਪ੍ਰੇਰਤ ਕੀਤਾ।ਇਸ ਮੌਕੇ ਉਨ੍ਹਾ ਨਾਲ ਸ੍ਰੀ ਰਾਮ ਕਾਲਜ ਡੱਲਾ ਦਾ ਸਟਾਫ ਅਤੇ ਵਿਿਦਆਰਥੀ ਹਾਜ਼ਰ ਸਨ।