ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਅਤੇ ਉੱਤਰਾਖੰਡ ਦੀਆਂ ਟੀਮਾਂ ਦਰਮਿਆਨ ਵ੍ਹੀਲਚੇਅਰ ਕ੍ਰਿਕਟ ਟੀ-20 ਸੀਰੀਜ਼

Share and Enjoy !

Shares

– ਪੰਜਾਬ ਦੇ ਖਿਡਾਰੀਆਂ ਨੇ ਜਿੱਤੀ ਵ੍ਹੀਲ ਚੇਅਰ ਟੀ 20 ਸੀਰੀਜ਼

ਸ੍ਰੀ ਮੁਕਤਸਰ ਸਾਹਿਬ:

ਵ੍ਹੀਲਚੇਅਰ ਕ੍ਰਿਕਟ ਐਸੋਸੀਏਸ਼ਨ ਪੰਜਾਬ ਵੱਲੋਂ ਵ੍ਹੀਲਪਾਵਰ ਟੀ-20 ਸੀਰੀਜ਼ ਦਾ ਆਯੋਜਨ ਜ਼ਿਲਾ ਕ੍ਰਿਕਟ ਐਸੋਸੀਏਸ਼ਨ ਮੁਕਤਸਰ ਦੇ ਐਨ ਪੀ ਐਸ ਕ੍ਰਿਕਟ ਗਰਾਊਂਡ ਵਿਖੇ ਕੀਤਾ ਗਿਆ। ਇਸ ਸੀਰੀਜ਼ ਵਿੱਚ ਪੰਜਾਬ ਅਤੇ ਉੱਤਰਾਖੰਡ ਦੀਆਂ ਵ੍ਹੀਲਚੇਅਰ ਕ੍ਰਿਕਟ ਟੀਮਾਂ ਆਹਮੋ-ਸਾਹਮਣੇ ਹੋਈਆਂ ।ਮੁਕਾਬਲਿਆਂ ਨੂੰ ਲੈ ਕੇ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਵਿੱਚ ਉਤਸ਼ਾਹ ਪਾਇਆ ਗਿਆ। ਇਸ ਸਮਾਗਮ ਦੇ ਆਯੋਜਕ ਵਿੱਕੀ ਗੋਲਨਾ ਅਤੇ ਕੁਲਵੰਤ ਸਿੰਘ ਹਨ ਨੇ ਦੱਸਿਆ ਕਿ ਵ੍ਹੀਲਚੇਅਰ ਕ੍ਰਿਕਟ ਰਾਹੀਂ ਦਿਵਿਆਂਗ ਖਿਡਾਰੀਆਂ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਲਈ ਮੰਚ ਪ੍ਰਦਾਨ ਕਰਨ ਦੇ ਨਾਲ-ਨਾਲ ਖੇਡਾਂ ਪ੍ਰਤੀ ਉਤਸ਼ਾਹ ਵਧਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਖੇਡ ਸਮਾਗਮ ਨੂੰ ਸਹਿਯੋਗ ਦੇਣ ਵਾਲਿਆਂ ਵਿੱਚ ਜਪਜੀ ਧਾਲੀਵਾਲ (ਯੂ.ਕੇ.), ਸੁਮਿਤ ਗਰਗ, ਗਗਨ ਪਵਾਰ, ਹਰਦੀਪ ਸਿੰਘ, ਮਦਾਨ ਹੋਟਲ, ਵਿੱਕੀ ਵੈਸ਼ਨੋ ਭੋਜਨ ਭੰਡਾਰ (ਚਿੜੀਏ ਦਾ ਢਾਬਾ), ਭਾਨਾ ਸਮੋਸਾ ਭੰਡਾਰ, ਅਸ਼ੋਕ ਸਮੋਸਾ ਭੰਡਾਰ , ਨਵ ਬੇਕਰਜ਼ ਅਤੇ ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਮੁਕਤਸਰ ਸ਼ਾਮਲ ਹਨ।

ਵ੍ਹੀਲਚੇਅਰ ਕ੍ਰਿਕਟ ਐਸੋਸੀਏਸ਼ਨ ਪੰਜਾਬ ਵੱਲੋਂ ਕਰਵਾਈ

– ਪਰਵੀਨ ਜੱਸਾ ਰਹੇ ਮੈਨ ਆਫ ਦਾ ਸੀਰੀਜ਼ ਰਹੇ

ਇਸ ਟੀਮ -20 ਸੀਰੀਜ਼ ਵਿੱਚ ਪਹਿਲਾ ਮੈਚ ਪੰਜਾਬ ਅਤੇ ਦੂਜਾ ਮੈਚ ਉੱਤਰਾਖੰਡ ਨੇ ਜਿੱਤਿਆ , ਜਦਕਿ ਫਾਈਨਲ ਮੈਚ ਵਿੱਚ ਪੰਜਾਬ ਨੇ 192 ਦੌੜਾਂ ਦਾ ਟਾਰਗਟ ਦਿੱਤਾ ਜਿਸ ਵਿੱਚ ਪਰਵੀਨ ਜੱਸਾ ਨੇ 72 ਗੇਦਾਂ ਵਿੱਚ 26 ਚੌਕਿਆਂ ਦੀ ਸਹਾਇਤਾ ਨਾਲ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 115 ਦੌੜਾਂ ਬਣਾਈਆਂ ਅਤੇ ਰਵਿੰਦਰ ਸਿੰਘ ਨੇ 27 ਗੇਦਾਂ ਦੇ ਵਿੱਚ 8 ਚੌਕਿਆਂ ਅਤੇ ਇੱਕ ਛਿੱਕੇ ਦੀ ਸਹਾਇਤਾ ਨਾਲ 43 ਦੌੜਾਂ ਬਣਾਈਆਂ।

ਇਸ ਦੇ ਮੁਕਾਬਲੇ ਵਿੱਚ ਉੱਤਰਾਖੰਡ ਨੇ ਬੱਲੇਬਾਜ਼ੀ ਕਰਦੇ ਹੋਏ ਛੇ ਵਿਕਟਾਂ ਦੇ ਨੁਕਸਾਨ ਨਾਲ 20 ਓਵਰਾਂ ਕੇਵਲ 111 ਦੌੜਾਂ ਬਣਾਈਆਂ ਜਿਸ ਵਿੱਚ ਜੈਦੇਵ ਯਾਦਵ ਨੇ 36 ਗੇਂਦਾਂ ਵਿੱਚ 12 ਚੌਕਿਆਂ ਅਤੇ ਇੱਕ ਛਿੱਕੇ ਦੀ ਸਹਾਇਤਾ ਨਾਲ 58 ਦੌੜਾਂ ਬਣਾਈਆਂ। ਇਸ ਆਰੀ ਵਿੱਚ ਗੇਂਦਬਾਜ਼ੀ ਕਰਦੇ ਹੋਏ ਪੰਜਾਬ ਦੀ ਟੀਮ ਦੇ ਪ੍ਰਵੀਨ ਜੱਸਾ ਨੇ ਦੋ ਵਿਕਟਾਂ, ਕੁਲਵੰਤ ਸਿੰਘ, ਵਿੱਕੀ ਗੋਲਣਾ ਅਤੇ ਰਾਜਾ ਨੇ ਇੱਕ -ਇੱਕ ਵਿਕਟ ਹਾਸਿਲ ਕੀਤੀ। ਫਾਈਨਲ ਮੈਚ ਪੰਜਾਬ ਦੀ ਟੀਮ ਨੇ 80 ਦੌੜਾਂ ਨਾਲ ਜਿੱਤ ਕੇ ਇਹ ਸੀਰੀਜ ਦੋ 2-1 ਨਾਲ ਆਪਣੇ ਨਾਮ ਕਰ ਲਈ ।ਇਸ ਟੂਰਨਾਮੈਂਟ ਵਿੱਚ ਵਧੀਆ ਗੇਂਦਬਾਜ਼ ਸੋਨੂ (ਉੱਤਰਾਖੰਡ), ਵਧੀਆ ਬੱਲੇਬਾਜ ਰਾਜਾ (ਪੰਜਾਬ), ਵਧੀਆ ਫੀਲਡਰ ,ਲਵਪ੍ਰੀਤ ਸਿੰਘ (ਪੰਜਾਬ), ਪਲੇਅਰ ਆਫ ਦਾ ਸੀਰੀਜ ਪਰਵੀਨ ਸਿੰਘ ਜੱਸਾ ਬਣੇ। ਜਦ ਕਿ ਪਹਿਲੇ ਮੈਚ ਵਿੱਚ ਮੈਨ ਆਫ ਦਾ ਮੈਚ ਵਿੱਕੀ ਗੋਲਨਾ ਰਹੇ ਅਤੇ ਦੂਸਰੇ ਮੈਚ ਵਿੱਚ ਅਮਿਤ ਉੱਤਰਾਖੰਡ ਮੈਨ ਆਫ ਦੀ ਮੈਚ ਰਹੇ। ਇਸ ਟੀ-20 ਸੀਰੀਜ਼ ਦਾ ਮੁੱਖ ਉਦੇਸ਼ ਵ੍ਹੀਲਚੇਅਰ ਕ੍ਰਿਕਟ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਮੰਚ ਪ੍ਰਦਾਨ ਕਰਨਾ ਅਤੇ ਖੇਡਾਂ ਪ੍ਰਤੀ ਉਤਸ਼ਾਹ ਨੂੰ ਹੋਰ ਵਧਾਉਣਾ ਸੀ। ਇਹ ਸੀਰੀਜ਼ ਖੇਡ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਬਣੀ ਰਹੀ। ਪੰਜਾਬ ਦੀ ਇਸ ਟੀਮ ਦੀ ਜਿੱਤ ਤੇ ਪੀਸੀਏ ਮੁਹਾਲੀ ਦੇ ਪ੍ਰਧਾਨ ਸ੍ਰੀ ਅਮਰਜੀਤ ਸਿੰਘ ਮਹਿਤਾ ਅਤੇ ਸਕੱਤਰ ਸ ਗੁਰਮੀਤ ਸਿੰਘ ਜੀ ਮੀਤ ਹੇਅਰ ਜੀ ਦੇ ਨਾਲ ਨਾਲ ਜ਼ਿਲਾ ਕ੍ਰਿਕਟ ਐਸੋਸੀਏਸ਼ਨ ਮੁਕਤਸਰ ਦੇ ਪ੍ਰਧਾਨ ਡਾਕਟਰ ਵਿਕਰਮਜੀਤ ,ਡਾਕਟਰ ਮਦਨ ਮੋਹਨ ਬਾਂਸਲ ਜੀ, ਮੋਹਕਮ ਸਿੰਘ, ਜਨਰਲ ਸਕੱਤਰ ਸ਼ਮਿੰਦਰ ਬੱਤਰਾ, ਸ੍ਰੀ ਪਰਮਜੀਤ ਸਿੰਘ ਸੀ ਸ੍ਰੀ ਮੰਗਤ ਕੁੱਕੜ ,ਮਨਿੰਦਰ ਚੋਪੜਾ ਅਤੇ ਵੱਖ-ਵੱਖ ਕੋਚ ਸਾਹਿਬਾਨ ਨੇ ਵਧਾਈ ਦਿੱਤੀ ਹੈ। ਗੁਰੂ ਰਾਮਦਾਸ ਸੇਵਾ ਸੋਸਾਇਟੀ ਦੇ ਪ੍ਰਧਾਨ ਸਰਦਾਰ ਹਰਦੀਪ ਸਿੰਘ ਜੀ ਅਤੇ ਸਮਿਤ ਗਰਗ ਦੀ ਬਲਾਕ ਪ੍ਰਧਾਨ ਨੇ ਇਸ ਟੀ-20 ਸੀਰੀਜ਼ ਨੂੰ ਮੁਕੰਮਲ ਕਰਨ ਵਿੱਚ ਸਹਿਯੋਗ ਦਿੱਤਾ।

About Post Author

Share and Enjoy !

Shares

Leave a Reply

Your email address will not be published.