ਫਗਵਾੜਾ (ਸ਼ਿਵ ਕੋੜਾ) : ਸ੍ਰੀ ਖਾਟੂ ਸ਼ਾਮ ਮੰਦਿਰ ਫਰੈਂਡਜ਼ ਕਲੋਨੀ ਫਗਵਾੜਾ ਦੇ ਮੁੱਖ ਸੇਵਾਦਾਰ ਪੰਡਿਤ ਜੁਗਲ ਕਿਸ਼ੋਰ ਦੀ ਅਗਵਾਈ ‘ਚ ਸਥਾਨਕ ਰੇਲਵੇ ਸਟੇਸ਼ਨ ਦੇ ਬਾਹਰ ਸ਼ਾਮ ਰਸੋਈ ਦੇ ਬੈਨਰ ਹੇਠ ਹਰੇਕ ਐਤਵਾਰ ਨੂੰ ਵਰਤਾਈ ਜਾਣ ਵਾਲੀ ਹਫਤਾਵਾਰੀ ਦੁਪਿਹਰ ਦੇ ਫਰੀ ਭੋਜਨ ਦੀ ਸੇਵਾ ਦਾ ਸ਼ੁੱਭ ਆਰੰਭ ਅੱਜ ਕਪੂਰਥਲਾ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਕਾਂਗਰਸ ਸੇਵਾ ਦਲ ਦੇ ਸੂਬਾ ਮੀਤ ਪ੍ਰਧਾਨ ਸ੍ਰੀ ਸੁਭਾਸ਼ ਭਾਰਗਵ ਵਲੋਂ ਕਰਵਾਇਆ ਗਿਆ। ਉਹਨਾਂ ਦੇ ਨਾਲ ਰਾਕੇਸ਼ ਭਾਰਗਵ, ਸੰਜੀਵ ਭਾਰਗਵ, ਰਾਜੇਸ਼ ਭਾਰਗਵ, ਬੰਟੀ ਭਾਰਗਵ, ਅਜੇ ਗੋਰੀਆ, ਅਕਾਸ਼ ਭਾਰਗਵ ਤੇ ਅਭਿਸ਼ੇਕ ਗੋਰੀਆ ਵੀ ਵਿਸ਼ੇਸ਼ ਤੌਰ ਤੇ ਮੋਜੂਦ ਰਹੇ। ਸਮੂਹ ਪਤਵੰਤਿਆਂ ਨੇ ਪੰਡਿਤ ਜੁਗਲ ਕਿਸ਼ੋਰ ਤੇ ਉਹਨਾਂ ਦੀ ਟੀਮ ਵਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਪੰਡਿਤ ਜੁਗਲ ਕਿਸ਼ੋਰ ਨੇ ਦੱਸਿਆ ਕਿ ਕਰੀਬ ਸਵਾ ਸਾਲ ਤੋਂ ਇਹ ਸੇਵਾ ਨਿਰੰਤਰ ਜਾਰੀ ਹੈ ਅਤੇ ਸ੍ਰੀ ਖਾਟੂ ਸ਼ਾਮ ਜੀ ਦੀ ਇੱਛਾ ਤੱਕ ਅੱਗੇ ਵੀ ਜਾਰੀ ਰਹੇਗੀ। ਇਸ ਮੌਕੇ ਚੰਦਰ ਕੁਮਾਰ, ਪ੍ਰੀਆ, ਰਜਨੀ, ਸਨੇਹਾ, ਸ਼ਿਵਾਨੀ, ਆਸ਼ੂ, ਵੇਦ ਪ੍ਰਕਾਸ਼ ਭਾਰਗਵ, ਅਨਮੋਲ, ਵਿਨੋਦ ਕੁਮਾਰ, ਯੋਗੇਸ਼, ਮੋਹਿਤ, ਰੌਣਕ, ਹੇਮੰਤ ਆਦਿ ਹਾਜਰ ਸਨ।