ਸੀਟੀ ਯੂਨੀਵਰਸਿਟੀ ਦੇ ਸਕੂਲ ਆਫ ਮੈਨੇਜਮੈਂਟ ਸਟੱਡੀਜ ਵੱਲੋਂ ਵਿਦਾਇਗੀ ਪਾਰਟੀ ਦਾ ਆਯੋਜਨ

Share and Enjoy !

Shares


– ਰਿਸਵ ਜਾਮਵਾਲ ਅਤੇ ਗੁਰਲੀਨ ਕੌਰ ਸਿਰ ਸਜਿਆ ਮਿਸਟਰ ਅਤੇ ਮਿਸ ਫੇਅਰਵੈਲ ਦਾ ਤਾਜ
(ਬਿਊਰੋ ਚੈਕ ਪੋਸਟ) ਲੁਧਿਆਣਾ। ਸਕੂਲ ਆਫ ਮੈਨੇਜਮੈਂਟ ਸਟੱਡੀਜ, ਸੀਟੀ ਯੂਨੀਵਰਸਿਟੀ ਨੇ ਅੰਤਮ ਸਾਲ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਦੇਣ ਅਤੇ ਉਨਾਂ ਦੇ ਭਵਿੱਖ ਲਈ ਸੁਭਕਾਮਨਾਵਾਂ ਦੇਣ ਲਈ ਦ ਗਲੀ ਹਾਊਸ, ਲੁਧਿਆਣਾ ਵਿਖੇ “ਹਸਤਾ ਲਾ ਵਿਸਟਾ 2022“ ਦਾ ਆਯੋਜਨ ਕੀਤਾ। ਵਿਦਿਆਰਥੀਆਂ ਨੇ ਦੋਸਤਾਂ ਅਤੇ ਅਧਿਆਪਕਾਂ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ ਅਤੇ ਖੱਟੀਆਂ ਮਿੱਠੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ। ਇਸ ਪ੍ਰੋਗਰਾਮ ਦੀ ਮੇਜ਼ਬਾਨੀ ਵਿਦਿਆਰਥੀਆਂ ਵੱਲੋਂ ਬੜੇ ਹੀ ਮਨੋਰੰਜਕ ਤਰੀਕੇ ਨਾਲ ਕੀਤੀ ਗਈ। ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਰੰਗਾਰੰਗ ਪ੍ਰੋਗਰਾਮ ਨੇ ਹਰ ਇੱਕ ਦੀ ਵਾਹ-ਵਾਹੀ ਲੁੱਟੀ। ਮਨੋਰੰਜਕ ਖੇਡਾਂ ਅਤੇ ਸ਼ਾਨਦਾਰ ਰੈਂਪ ਵਾਕ ਮੁਕਾਬਲੇ ਤੋਂ ਬਾਅਦ ਐਮਬੀਏ ਵਿਭਾਗ ਵਿਚੋਂ ਰਿਸਵ ਜਾਮਵਾਲ ਅਤੇ ਗੁਰਲੀਨ ਕੌਰ ਨੇ ਮਿਸਟਰ ਅਤੇ ਮਿਸ ਫੇਅਰਵੈਲ ਦਾ ਖਿਤਾਬ ਹਾਸਲ ਕੀਤਾ ਅਤੇ ਬੀਬੀਏ ਵਿਭਾਗ ਵਿਚੋਂ ਜਗਦੀਪ ਸਿੰਘ ਗਰੇਵਾਲ ਅਤੇ ਹਿਮਾਂਸੀ ਮਿਸਟਰ ਅਤੇ ਮਿਸ ਫੇਅਰਵੈਲ ਰਹੇ। ਇਸ ਮੌਕੇ ਸਕੂਲ ਦੇ ਸਹਾਇਕ ਡੀਨ ਅਤੇ ਮੁਖੀ ਡਾ. ਨਿਖਿਲ ਮੋਂਗਾ ਨੇ ਵਿਦਿਆਰਥੀਆਂ ਨੂੰ ਸੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਮਾਨਦਾਰੀ ਅਤੇ ਲਗਨ ਨਾਲ ਕੁੱਝ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਅਜਿਹੇ ‘ਚ ਕੁੱਝ ਕਰ ਵਿਖਾਉਣ ਦਾ ਜਜ਼ਬਾ ਹੀ ਹਰ ਇੱਕ ਨੂੰ ਵੱਡੇ ਮੁਕਾਮ ਵੱਲ ਲੈਕੇ ਜਾਂਦਾ ਹੈ। ਅੰਤ ਵਿੱਚ ਵਿਦਿਆਰਥੀਆਂ ਨੇ ਸੀਟੀ ਯੂਨੀਵਰਸਿਟੀ ਦਾ ਧੰਨਵਾਦ ਕੀਤਾ।

About Post Author

Share and Enjoy !

Shares

Leave a Reply

Your email address will not be published.