ਸੀਐਚਸੀ ਆਲਮਵਾਲਾ ਦੇ ਵੱਖ ਵੱਖ ਸਬ ਸੈੰਟਰਾਂ ਅਤੇ ਸਕੂਲਾਂ ਵਿੱਚ ਮਨਾਇਆ ਗਿਆ ਅੰਤਰ ਰਾਸ਼ਟਰੀ ਯੋਗ ਦਿਵਸ

Share and Enjoy !

Shares


ਮਲੋਟ  (ਪ੍ਰੇਮ ਗਰਗ) : ਸਿਹਤ ਵਿਭਾਗ ਸ਼੍ਰੀ ਮੁਕਤਸਰ ਸਾਹਿਬ ਵਲੋਂ ਡਾ.ਰੰਜੂ ਸਿੰਗਲਾ ਸਿਵਲ ਸਰਜਨ ਦੇ ਨਿਰਦੇਸ਼ਾਂ ਅਤੇ ਸੀਐਚਸੀ ਆਲਮਵਾਲਾ ਦੇ ਸੀਨੀਅਰ ਮੈਡੀਕਲ ਅਫਸਰ ਡਾ.ਜਗਦੀਪ ਚਾਵਲਾ ਦੀ ਅਗੁਵਾਈ ਹੇਠ ਸੀਐਚਸੀ ਦੇ ਵੱਖ ਵੱਖ ਸਬ ਸੈੰਟਰਾਂ ਅਤੇ ਸਕੂਲਾ ਵਿੱਚ ਅੰਤਰ ਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਡਾ.ਅਰਪਣ ਸਿੰਘ ਨੇ ਕਿਹਾ ਕਿ ਯੋਗ ਇਕ ਪ੍ਰਾਚੀਨ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਅਭਿਆਸ ਹੈ ਜਿਸ ਦਾ ਉਦਗਮ ਭਾਰਤ ਵਿਚ ਹੀ ਹੋਇਆ। ‘ਯੋਗ‘ ਸਬਦ ਸੰਸਕਿ੍ਰਤ ਭਾਸ਼ਾ ਵਿਚੋਂ ਲਿਆ ਗਿਆ ਹੈ, ਜਿਸ ਦਾ ਅਰਥ ਜੁੜਨਾ, ਇਕਜੁੱਟ ਹੋਣਾ ਹੈ, ਤੇ ਇਸਨੂੰ ਸਰੀਰ ਤੇ ਚੇਤਨਾ ਦਾ ਪ੍ਰਤੀਕ ਚਿੰਨ ਮੰਨਿਆ ਜਾਂਦਾ ਹੈ। ਇਸ ਸਾਲ ਦਾ ਥੀਮ ਮਨੁੱਖਤਾ ਲਈ ਯੋਗਾ ਹੈ, ਜੋ ਸਰੀਰਕ ਤੇ ਮਾਨਸਿਕ ਸਿਹਤ ਦੇ ਨਾਲ ਨਾਲ ਭਾਈਚਾਰਕ ਸਾਂਝ ‘ਤੇ ਕੇਂਦਰਤ ਹੈ। ਉਨਾਂ ਕਿਹਾ ਕਿ ਅੰਤਰ ਰਾਸ਼ਟਰੀ ਯੋਗ ਦਿਵਸ ਮਨਾਉਣਾ ਇਸ ਪੁਰਾਤਨ ਜੀਵਨਸ਼ੈਲੀ ਨੂੰ ਵਿਸ਼ਵ ਭਰ ਵਿੱਚ ਮਾਨਤਾ ਦਿਵਾਉਣ ਲਈ ਇਕ ਸੁਚੱਜਾ ਉਪਰਾਲਾ ਹੈ। ਉਹਨਾਂ ਨੇ ਯੋਗ ਨੂੰ ਆਪਣੀ ਜੀਵਨਸ਼ੈਲੀ ਵਿੱਚ ਸ਼ਾਮਿਲ ਕਰਨ ਦੀ ਅਪੀਲ ਕਰਦੇ ਕਿਹਾ ਕਿ ਯੋਗ ਸ਼ਰੀਰਕ ਤੰਦਰੁਸਤੀ ਅਤੇ ਮਾਨਸਿਕ ਸ਼ਾਂਤੀ ਲਈ ਲਾਹੇਵੰਦ ਹੈ। ਉਹਨਾਂ ਨੇ ਕਿਹਾ ਕਿ ਯੋਗ ਅਤੇ ਪੋਸ਼ਟਿਕ ਖੁਰਾਕ ਨਾਲ ਵਿਅਕਤੀ ਸਿਹਤਮੰਦ ਜਿੰਦਗੀ ਜੀਅ ਸਕਦਾ ਹੈ। ਅੱਜ ਆਧੁਨਿਕਤਾ ਦੇ ਯੁੱਗ ਵਿੱਚ ਅਸੀਂ ਯੋਗ ਆਸਨਾਂ ਦੇ ਮਾਧਿਅਮ ਨਾਲ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਤੋਂ ਛੁਟਕਾਰਾ ਆਸਾਨੀ ਨਾਲ ਪਾ ਸਕਦੇ ਹਾਂ। ਇਸ ਲਈ ਸਾਨੂੰ ਯੋਗ ਕਰਨਾ ਚਾਹੀਦਾ ਹੈ। ਐਸਐਮਓ ਡਾ.ਜਗਦੀਪ ਚਾਵਲਾ ਨੇ ਕਿਹਾ ਕਿ ਯੋਗ ਸਿਹਤ ਤੇ ਤੰਦਰੁਸਤੀ ਲਈ ਸੰਪੂਰਨ ਪਹਿਲੂ ਪ੍ਰਦਾਨ ਕਰਦਾ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਯੋਗ ਕਰਨ ਨਾਲ ਮਨ ਅਤੇ ਸਰੀਰ ਦੋਨੋਂ ਤੰਦਰੁਸਤ ਰਹਿੰਦੇ ਹਨ। ਯੋਗ ਅਭਿਆਸ ਜਿੰਦਗੀ ਭਰ ਸਿਹਤਮੰਦ, ਚੁਸਤ ਦਰੁਸਤ ਅਤੇ ਤੰਦਰੁਸਤ ਰਹਿਣ ਦਾ ਸਭ ਤੋਂ ਵਧੀਆ ਤਰੀਕਾ ਹੈ। ਹਰਮਿੰਦਰ ਕੌਰ ਬੀਈਈ ਨੇ ਦੱਸਿਆ ਅੱਜ ਦਾ ਇਹ ਦਿਨ ਸਮੂਹ ਸਿਹਤ ਕੇਂਦਰਾਂ ਤੇ ਮਨਾਇਆ ਜਾ ਰਿਹਾ ਹੈ ਤਾਂ ਜੋ ਵੱਧ-ਤੋਂ-ਵੱਧ ਲੋਕਾਂ ਵਿੱਚ ਯੋਗ ਦਾ ਪ੍ਰਚਾਰ-ਪ੍ਰਸਾਰ ਕੀਤਾ ਜਾ ਸਕੇ। ਇਸ ਮੌਕੇ ਸੁਖਪ੍ਰੀਤ ਕੌਰ, ਜਸਪ੍ਰੀਤ ਕੌਰ, ਸਕੂਲੀ ਬੱਚੇ ਅਤੇ ਹੋਰ ਸਟਾਫ ਆਦਿ ਮੌਜੂਦ ਸਨ।

About Post Author

Share and Enjoy !

Shares

Leave a Reply

Your email address will not be published.