ਫਗਵਾੜਾ (ਸ਼ਿਵ ਕੋੜਾ) : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਮ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਸੀ.ਐਚ.ਸੀ. ਪਾਂਛਟ ਵਿਖੇ ਬਲਾਕ ਪੱਧਰੀ ਸਿਹਤ ਮੇਲਾ ਲਗਾਇਆ ਗਿਆ। ਜਿਸਦਾ ਉਦਘਾਟਨ ਜਿਲ੍ਹਾ ਸਿਹਤ ਅਫਸਰ ਡਾ. ਗੁਰਿੰਦਰਬੀਰ ਕੌਰ ਨੇ ਕੀਤਾ। ਉਹਨਾਂ ਇਲਾਕੇ ਭਰ ਦੇ ਲੋਕਾਂ ਨੂੰ ਇਸ ਸਿਹਤ ਮੇਲੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਆ। ਉਹਨਾਂ ਸਿਹਤ ਮੇਲੇ ਦੌਰਾਨ ਡਾਕਟਰਾਂ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦਾ ਨਰੀਖਣ ਵੀ ਕੀਤਾ। ਉਹਨਾਂ ਦੇ ਨਾਲ ਡੀ.ਐਫ.ਪੀ.ਓ. ਡਾ. ਅਸ਼ੋਕ ਕੁਮਾਰ ਵੀ ਵਿਸ਼ੇਸ਼ ਤੌਰ ਤੇ ਮੋਜੂਦ ਰਹੇ। ਸਿਹਤ ਮੇਲੇ ਦੌਰਾਨ ਕਾਰਜਕਾਰੀ ਐਸ.ਐਮ.ਓ. ਪਾਂਛਟ ਡਾ. ਸੁਮਨਦੀਪ ਸਿੰਘ ਪਰਮਾਰ ਦੀ ਅਗਵਾਈ ਹੇਠ ਐਲੋਪੈਥਿਕ, ਆਯੁਰਵੈਦਿਕ ਅਤੇ ਹੋਮਿਓਪੈਥਿਕ ਦੇ ਮਾਹਿਰ ਡਾਕਟਰਾਂ ਵੱਲੋਂ ਮੁਫ਼ਤ ਮੈਡੀਕਲ ਚੈਕਅੱਪ ਤੇ ਮੁਫਤ ਲੈਬਾਰਟਰੀ ਟੈਸਟ ਕਰਕੇ ਲੋੜਵੰਦ ਮਰੀਜਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਅੱਖ, ਨੱਕ, ਕੰਨ, ਗਲੇ, ਹੱਡੀਆਂ ਅਤੇ ਔਰਤਾਂ ਦੇ ਮਾਹਿਰ ਡਾਕਟਰਾਂ ਵੱਲੋਂ ਵਿਸੇਸ਼ ਚੈਕਅੱਪ ਕੀਤਾ ਗਿਆ। ਮੇਲੇ ਦੌਰਾਨ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਯੋਗ ਵਿਅਕਤੀਆਂ ਦੇ ਕਾਰਡ ਵੀ ਬਣਾਏ ਗਏ ਅਤੇ ਐਨ.ਸੀ.ਡੀ. ਪ੍ਰੋਗਰਾਮ ਅਧੀਨ ਸ਼ੂਗਰ, ਹਾਈਪਰਟੈਂਸ਼ਨ, ਮੂੰਹ ਦੇ ਕੈਂਸਰ, ਟੀ. ਬੀ.ਦੇ ਮਰੀਜ਼ਾਂ ਦੀ ਅਤੇ ਚਿੱਟੇ ਮੋਤੀਏ ਦੇ ਮਰੀਜਾਂ ਦੀ ਸਕ੍ਰੀਨਿੰਗ ਕੀਤੀ ਗਈ। ਇਸ ਦੌਰਾਨ ਆਮ ਲੋਕਾਂ ਨੂੰ ਮਰਨ ਉਪਰੰਤ ਅੰਗ ਦਾਨ ਕਰਨ ਹਿਤ ਪ੍ਰੇਰਿਤ ਕਰਨ ਲਈ ਕੈਂਪ ਵੀ ਲਗਾਇਆ ਗਿਆ ਸੀ। ਸਿਹਤ ਮੇਲੇ ਦੌਰਾਨ ਬਲਾਕ ਫਗਵਾੜਾ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਪਹੁੰਚ ਕੇ ਕੈਂਪ ਦਾ ਲਾਭ ਉਠਾਇਆ। ਇਸ ਮੌਕੇ ਮਾਸ ਮੀਡੀਆ ਅਧਿਕਾਰੀ ਰਾਜਰਾਣੀ, ਡਿਪਟੀ ਮਾਸ ਮੀਡੀਆ ਆਫਿਸਰ ਸ਼ਰਨਜੀਤ ਸਿੰਘ ਤੋਂ ਇਲਾਵਾ ਡਾ. ਰਘਬੀਰ ਸਿੰਘ, ਡਾ. ਮਨਸੀਰਤ ਸਿੰਘ, ਡਾ. ਮਨਪ੍ਰੀਤ ਕੌਰ, ਡਾ. ਸੰਜੀਵ ਲੋਚਨ, ਡਾ. ਨਰੇਸ਼ ਕੁੰਦਰਾ, ਡਾ. ਗੁਰਿੰਦਰ ਸਿੰਘ ਆਰਥੋ, ਡਾ. ਪੰਕਜ ਮਹਾਜਨ, ਐਸ.ਆਈ. ਕਮਲਜੀਤ ਸਿੰਘ, ਬਲਹਾਰ ਚੰਦ, ਗੁਰਮੇਜ ਸਿੰਘ, ਰਣਜੀਤ ਸਿੰਘ, ਬੀ.ਈ.ਈ. ਸਤਨਾਮ ਸਿੰਘ, ਡਾ. ਸਤਕਰਨ ਸਿੰਘ, ਡਾ. ਅੰਕੁਸ਼ ਅੱਗਰਵਾਲ, ਡਾ. ਰਾਜੀਵ, ਜਤਿੰਦਰ ਸਿੰਘ, ਸੀ.ਐਚ.ਓ. ਸੁਨੀਤਾ, ਜਯੋਤੀ, ਮਮਤਾ, ਅਮਿਤ ਪਾਲ, ਜੁਗਰਾਜ ਕੌਰ, ਮੀਨੂੰ, ਮਨਪ੍ਰੀਤ ਕੌਰ, ਪ੍ਰੀਤੀ, ਹਰਵਿੰਦਰ ਕੌਰ, ਸੋਨੀਆ, ਜਸਵੀਰ ਕੌਰ, ਆਸ਼ਾ ਵਰਕਰ ਪੁਸ਼ਪਿੰਦਰ ਕੌਰ ਅਠੌਲੀ, ਆਸ਼ਮਾ, ਬਲਵਿੰਦਰ ਕੌਰ, ਸਲਮਾ, ਪੂਜਾ, ਹੈਲਥ ਵਰਕਰ ਲਖਵਿੰਦਰ ਸਿੰਘ, ਮੀਨਾ, ਰਜਨੀ, ਮੀਨਾ ਭੁੱਲਾਰਾਈ, ਊਸ਼ਾ ਰਾਣੀ, ਬਖਸ਼ੋ, ਜਸਵਿੰਦਰ ਕੌਰ, ਅਨੀਤਾ ਰਾਣੀ, ਬਲਵੀਰ ਕੌਰ ਆਦਿ ਹਾਜਰ ਸਨ।