ਸਿੱਧੂ ਮੂਸੇਵਾਲੇ ਦੇ ਕਾਤਲਾਂ ਨੂੰ ਜਲਦੀ ਕਾਬੂ ਕਰਕੇ ਸਖਤ ਸਜਾਵਾਂ ਦਿੱਤੀਆਂ ਜਾਣ – ਪ੍ਰਵਾਸੀ ਭਾਰਤੀ

Share and Enjoy !

Shares
ਇਟਲੀ (ਦਵਿੰਦਰ ਹੀਉਂ ) : ਪੰਜਾਬ ਦੇ ਪ੍ਰਸਿੱਧ ਗਾਇਕ – ਕਲਾਕਾਰ, ਗੀਤਕਾਰ ਅਤੇ ਸਿਆਸੀ ਆਗੂ ਜਿਸ ਨੇ ਬਹੁਤ ਤੇਜੀ ਨਾਲ ਛੋਟੀ ਉਮਰ ਵਿੱਚ ਹੀ ਆਪਣੀ ਕਲਾ ਰਾਹੀਂ ਸੰਸਾਰ ਪੱਧਰ ਤੇ ਨਾਮ ਕਮਾਇਆ ਸਿੱਧੂ ਮੂਸੇਵਾਲਾ ਦਾ ਕੁੱਝ ਗਲਤ ਅਨਸਰਾਂ ਵਲੋਂ ਬਹੁਤ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਜਿਸ ਨਾਲ ਪੂਰੀ ਦੁਨੀਆ ਵਿੱਚ ਵਸਦੇ ਪੰਜਾਬੀਆਂ ਅਤੇ ਉਸ ਦੇ ਸਰੋਤਿਆਂ ਵਿੱਚ ਗਹਿਰੇ ਦੁੱਖ ਅਤੇ ਗੁੱਸੇ ਦੀ ਲਹਿਰ ਪਸਰ ਗਈ ਹੈ। ਇਟਲੀ ਵਿੱਚ ਵਸਦੇ ਪ੍ਰਵਾਸੀ ਭਾਰਤੀ ਮਜਦੂਰ(ਖੱਬੇ ਪੱਖੀ) ਆਗੂ ਸਾਥੀ ਰਵਿੰਦਰ ਰਾਣਾ, ਨਰਿੰਦਰ ਗੋਸਲ, ਦਵਿੰਦਰ ਹੀਉਂ, ਬਲਰਾਜ ਬੀਕਾ, ਮੁਕੇਸ਼ ਰਾਣਾ, ਸ਼ੈਲੀ ਰੱਕੜ, ਰਾਜ ਸਰਹਾਲੀ,ਇਕਬਾਲ ਕੌਲਗੜ੍ਹ, ਬਿੰਦਰ ਲਿਖਾਰੀ, ਜੱਸੀ ਰੱਤੂ, ਮਾਸਟਰ ਬਲਵੀਰ ਮੱਲ, ਅਜੇ ਕੁਮਾਰ ਬਿੱਟਾ, ਕਾਂਗਰਸੀ ਆਗੂ ਸੁਖਚੈਨ ਸਿੰਘ ਮਾਨ, ਦਿਲਬਾਗ ਸਿੰਘ ਚਾਨਾ, ਆਪ ਆਗੂ ਕੁਲਵਿੰਦਰ ਸਿੰਘ ਬੌਬੀ ਅਟਵਾਲ, ਅਕਾਲੀ ਆਗੂ ਬਲਵਿੰਦਰ ਸਿੰਘ, ਬਸਪਾ ਆਗੂ ਤੀਰਥ ਜਗਤਪੁਰੀ, ਮਦਨ ਮੋਹਨ , ਅਤੇ ਸਮਾਜ ਸੇਵੀ ਜਿੰਦਰ ਬੰਗੜ, ਮਦਨ ਬੰਗੜ, ਜਸਵਿੰਦਰ ਪਾਲ, ਵਿਸ਼ਾਲ ਹੀਉਂ, ਓਮ ਪ੍ਰਕਾਸ਼, ਕਸ਼ਮੀਰ ਲਾਲ, ਸੁਰਿੰਦਰ ਸ਼ੀਹਮਾਰ, ਰਾਣਾ ਵਿਸ਼ਾਲਦੀਪ, ਅਨਿਲ ਕੁਮਾਰ, ਨੀਰਜ ਰਾਣਾ, ਰਘਬੀਰ ਲਾਲੀ ਤੇ ਰਾਜਾ ਮਾਹਲਪੁਰੀ ਆਦਿ ਸਾਥੀਆਂ ਵਲੋਂ ਸਿੱਧੂ ਮੂਸੇਵਾਲੇ ਦੇ ਕਤਲ ਦੀ ਜੋਰਦਾਰ ਨਿਖੇਧੀ ਕਰਦਿਆਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਕੇ ਸਖਤ ਸਜਾਵਾਂ ਦਿੱਤੀਆਂ ਜਾਣ ਅਤੇ ਪੰਜਾਬ ਵਿੱਚ ਦਹਿਸ਼ਤਗਰਦਾਂ ਖਿਲਾਫ ਜੋਰਦਾਰ ਮੁਹਿੰਮ ਚਲਾ ਕੇ ਅਮਨ-ਸ਼ਾਂਤੀ ਬਹਾਲ ਕੀਤੀ ਜਾਵੇ।

About Post Author

Share and Enjoy !

Shares

Leave a Reply

Your email address will not be published.